ਨਵੀਂ ਦਿਲੀ: ਚੰਡੀਗੜ੍ਹ ਵਿੱਚ ਪ੍ਰਵਰਤਨ ਨਿਰਦੇਸ਼ਾਲੇ ਨੇ ਵੱਡੀ ਕਾਰਵਾਈ ਕਰਦਿਆਂ ਰਾਮਲਾਲ ਚੌਧਰੀ ਅਤੇ ਉਸਦੇ ਪੁੱਤਰ ਅਮਿਤ ਕੁਮਾਰ ਖ਼ਿਲਾਫ਼ ਮਨੀ ਲਾਂਡਰਿੰਗ ਦੇ ਗੰਭੀਰ ਦੋਸ਼ਾਂ ਵਿੱਚ ਚਾਰਜਸ਼ੀਟ ਪੇਸ਼ ਕੀਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਗੈਰਕਾਨੂੰਨੀ ਤਰੀਕਿਆਂ ਨਾਲ 150 ਕਰੋੜ ਤੋਂ ਵੱਧ ਦੀ ਸੰਪਤੀ ਇਕੱਠੀ ਕੀਤੀ।
ਰਾਮਲਾਲ ਚੌਧਰੀ ਮੁੱਢਲੇ ਤੌਰ ‘ਤੇ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ 1976 ਵਿੱਚ ਚੰਡੀਗੜ੍ਹ ਆਏ ਸਨ। ਸ਼ੁਰੂਆਤ ਵਿੱਚ ਉਹ ਮਜ਼ਦੂਰੀ ਕਰਦੇ ਸਨ ਅਤੇ ਝੁੱਗੀ ਵਿੱਚ ਰਹਿੰਦੇ ਸਨ। ਬਾਅਦ ਵਿੱਚ ਉਹਨਾਂ ਨੇ ਰੇਹੜੀ ਅਤੇ ਛੋਟੇ ਕਾਰੋਬਾਰ ਨਾਲ ਆਪਣਾ ਜੀਵਨ ਚਲਾਇਆ ਅਤੇ ਹੌਲੀ ਹੌਲੀ ਰੀਅਲ ਐਸਟੇਟ ਦੇ ਖੇਤਰ ਵਿੱਚ ਦਾਖਲ ਹੋਏ।
ਪ੍ਰਿਯੰਕਾ ਗਾਂਧੀ ਦੇ ਪੁੱਤਰ ਰੇਹਾਨ ਵਾਡਰਾ ਨੇ ਅਵੀਵਾ ਬੇਗ ਨਾਲ ਕੀਤੀ ਸਗਾਈ..
ਚੰਡੀਗੜ੍ਹ ਪੁਲਿਸ ਪਹਿਲਾਂ ਹੀ ਉਹਨਾਂ ਖ਼ਿਲਾਫ਼ ਦੋ ਵੱਡੇ ਧੋਖਾਧੜੀ ਦੇ ਮਾਮਲੇ ਦਰਜ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਕਰੋੜਾਂ ਦੀ ਠੱਗੀ ਦੇ ਦੋਸ਼ ਹਨ। ਇਨ੍ਹਾਂ ਮਾਮਲਿਆਂ ਦੇ ਆਧਾਰ ‘ਤੇ ED ਨੇ ਜਾਂਚ ਸ਼ੁਰੂ ਕੀਤੀ ਅਤੇ ਪਤਾ ਲਗਾਇਆ ਕਿ ਚੌਧਰੀ ਅਤੇ ਉਸਦਾ ਪਰਿਵਾਰ 135 ਤੋਂ 150 ਕਰੋੜ ਦੀ ਸੰਪਤੀ ਦਾ ਮਾਲਕ ਹੈ।
ਜਾਂਚ ਦੌਰਾਨ BMW ਅਤੇ ਮਰਸਿਡੀਜ਼ ਵਰਗੀਆਂ ਮਹਿੰਗੀਆਂ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ। ਹੁਣ ED ਉਹਨਾਂ ਦੀਆਂ ਸਾਰੀਆਂ ਸੰਪਤੀਆਂ ਬੈਂਕ ਖਾਤਿਆਂ ਅਤੇ ਨਿਵੇਸ਼ਾਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਨੇਪਾਲ ‘ਚ ਹੋ ਰਿਹਾ ਸਰਹੱਦੀ ਮੈਚਮੇਕਿੰਗ ਵਿਆਹ… ਤੇ ਦੁਲ੍ਹਨ ਖਰੀਦਣ ਦੇ Offer ਕੱਡੇ..!
ਇਹ ਮਾਮਲਾ ਚੰਡੀਗੜ੍ਹ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਇੱਕ ਝੁੱਗੀ ਵਿੱਚ ਰਹਿਣ ਵਾਲੇ ਵਿਅਕਤੀ ਦਾ ਕਰੋੜਪਤੀ ਬਣਨਾ ਅਤੇ ਫਿਰ ਗੈਰਕਾਨੂੰਨੀ ਸੰਪਤੀ ਦੇ ਦੋਸ਼ਾਂ ਵਿੱਚ ਫਸਣਾ ਲੋਕਾਂ ਲਈ ਹੈਰਾਨੀ ਦਾ ਕਾਰਨ ਹੈ।
