skip to content

Last Updated: October 10, 2026

Dainik Savera Times Logo

ਸਮੀਰਾ ਰੈੱਡੀ ਨੇ ਦੱਸੇ ਕੇਲੇ ਦੇ ਫੁੱਲ ਦੇ ਹਾਰਮੋਨ ਸੰਤੁਲਨ ਵਾਲੇ ਫਾਇਦੇ

9 months ਪਹਿਲਾ

ਸਮੀਰਾ ਰੈੱਡੀ ਨੇ ਦੱਸੇ ਕੇਲੇ ਦੇ ਫੁੱਲ ਦੇ ਹਾਰਮੋਨ ਸੰਤੁਲਨ ਵਾਲੇ ਫਾਇਦੇ

ਨਵੀਂ ਦਿਲੀ: ਭਾਰਤੀ ਰਸੋਈ ਵਿੱਚ ਕੇਲੇ ਦੇ ਫੁੱਲ ਨੂੰ ਲੰਬੇ ਸਮੇਂ ਤੋਂ ਮਹਿਲਾਵਾਂ ਦੀ ਸਿਹਤ ਨਾਲ ਜੋੜਿਆ ਜਾਂਦਾ ਰਿਹਾ ਹੈ। ਆਧੁਨਿਕ ਖਾਣੇ ਦੀ ਪਲੇਟ ਤੋਂ ਇਹ ਕੁਝ ਹੱਦ ਤੱਕ ਗਾਇਬ ਹੋ ਗਿਆ ਸੀ ਪਰ ਹੁਣ ਮੁੜ ਚਰਚਾ ਵਿੱਚ ਹੈ। ਅਦਾਕਾਰਾ ਅਤੇ ਵੈਲਨੈੱਸ ਐਡਵੋਕੇਟ ਸਮੀਰਾ ਰੈੱਡੀ ਨੇ ਇਸਦੇ ਹਾਰਮੋਨ ਸੰਤੁਲਨ ਕਰਨ ਵਾਲੇ ਲਾਭਾਂ ਅਤੇ ਆਸਾਨ ਰੈਸੀਪੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਫਾਈਬਰ ਆਇਰਨ ਅਤੇ ਜ਼ਰੂਰੀ ਖਣਿਜਾਂ ਨਾਲ ਭਰਪੂਰ ਇਹ ਭੋਜਨ ਨਾ ਸਿਰਫ਼ ਸੁਆਦਿਸ਼ਟ ਹੈ ਸਗੋਂ ਸਿਹਤ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਗੁੱਸੇ ਵਿੱਚ ਪਿਤਾ ਨੇ ਬੱਚਿਆਂ ਅਤੇ ਪੜੋਸੀਆਂ ‘ਤੇ ਚਾਕੂ ਨਾਲ ਕੀਤਾ ਖੂਨੀ ਹਮਲਾ

ਕੇਲੇ ਦੇ ਫੁੱਲ ਦੇ ਫਾਇਦਿਆਂ ਵਿੱਚ ਥਕਾਵਟ ਘਟਾਉਣਾ ਹਾਰਮੋਨ ਸੰਤੁਲਨ ਬਣਾਈ ਰੱਖਣਾ ਪੇਟ ਦੀ ਸਿਹਤ ਸੁਧਾਰਨਾ ਵਜ਼ਨ ਸੰਭਾਲਣਾ ਅਤੇ ਮਹਾਵਾਰੀ ਦੌਰਾਨ ਵੱਧ ਖੂਨ ਵਹਿਣ ਨੂੰ ਕੰਟਰੋਲ ਕਰਨਾ ਸ਼ਾਮਲ ਹਨ। ਇਹ ਖੂਨ ਵਿੱਚ ਸ਼ੂਗਰ ਦਾ ਸੰਤੁਲਨ ਬਣਾਈ ਰੱਖਣ ਮੂਡ ਸੁਧਾਰਣ ਅਤੇ ਚਿੰਤਾ ਘਟਾਉਣ ਵਿੱਚ ਵੀ ਮਦਦਗਾਰ ਹੈ।

ਇਸਦੀ ਰੈਸੀਪੀ ਵੀ ਬਹੁਤ ਸਧਾਰਣ ਹੈ। ਕੇਲੇ ਦੇ ਫੁੱਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬਰੀਕ ਕੱਟਿਆ ਜਾਂਦਾ ਹੈ। ਨਾਰੀਅਲ ਹਰੀ ਮਿਰਚ ਅਤੇ ਜੀਰਾ ਪੀਸ ਕੇ ਪੇਸਟ ਤਿਆਰ ਕੀਤਾ ਜਾਂਦਾ ਹੈ। ਕੜਾਹੀ ਵਿੱਚ ਨਾਰੀਅਲ ਦਾ ਤੇਲ ਗਰਮ ਕਰਕੇ ਰਾਈ ਕਰੀ ਪੱਤਾ ਅਤੇ ਸੁੱਕੀ ਲਾਲ ਮਿਰਚ ਭੂਨੀ ਜਾਂਦੀ ਹੈ। ਫਿਰ ਕੇਲੇ ਦਾ ਫੁੱਲ ਹਲਦੀ ਅਤੇ ਨਮਕ ਪਾ ਕੇ ਕੁਝ ਸਮੇਂ ਲਈ ਪਕਾਇਆ ਜਾਂਦਾ ਹੈ। ਅੰਤ ਵਿੱਚ ਨਾਰੀਅਲ ਦਾ ਪੇਸਟ ਮਿਲਾ ਕੇ ਹੌਲੀ ਆਚ ‘ਤੇ ਢੱਕ ਕੇ ਪਕਾਇਆ ਜਾਂਦਾ ਹੈ ਜਦ ਤੱਕ ਸਬਜ਼ੀ ਨਰਮ ਨਾ ਹੋ ਜਾਵੇ।

WATCH VIDEO: ਭਿਆਨਕ ਹਾਦਸਾ:ਟਰੱਕ ਹੇਠਾਂ ਕੁਚਲੀ ਗਈ SDO ਦੀ Bolero ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇਹ ਰੈਸੀਪੀ ਰਸੋਈ ਵਿੱਚ ਨਵੀਂ ਸੁਗੰਧ ਲਿਆਉਂਦੀ ਹੈ ਅਤੇ ਮਹਿਲਾਵਾਂ ਦੀ ਸਿਹਤ ਲਈ ਖ਼ਾਸ ਤੌਰ ‘ਤੇ ਲਾਭਕਾਰੀ ਮੰਨੀ ਜਾ ਰਹੀ ਹੈ।

sameera-reddy-shares-banana-flower-hormonal-balance-benefits

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.