skip to content

Last Updated: November 7, 2026

Dainik Savera Times Logo

ਨੇਹਲ ਵਡੋਲੀਆ ਨੇ ਇੰਟੀਮੇਟ ਸੀਨਜ਼ ਦੀ ਖੋਲ੍ਹੀ ਸੱਚਾਈ..

25 April 2026 ਅੱਪਡੇਟ ਕੀਤਾ ਗਿਆ

ਨੇਹਲ ਵਡੋਲੀਆ ਨੇ ਇੰਟੀਮੇਟ ਸੀਨਜ਼ ਦੀ ਖੋਲ੍ਹੀ ਸੱਚਾਈ..

ਨਵੀਂ ਦਿੱਲੀ (ਦੈਨਿਕ ਸਵੇਰਾ): ਕਈ ਬੋਲਡ ਪ੍ਰੋਜੈਕਟਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਨੇਹਲ ਵਡੋਲੀਆ ਹੁਣ ਇੰਟੀਮੇਸੀ ਕੋਆਰਡੀਨੇਟਰ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਉਸਨੇ ਇੰਟੀਮੇਟ ਸੀਨਜ਼ ਦੀ ਸ਼ੂਟਿੰਗ ਦੇ ਪਿੱਛੇ ਦੀ ਪ੍ਰਕਿਰਿਆ ਬਾਰੇ ਖੁੱਲ੍ਹ ਕੇ ਗੱਲ ਕੀਤੀ—ਇੰਟੀਮੇਸੀ ਕੋਆਰਡੀਨੇਟਰ ਦੀ ਭੂਮਿਕਾ ਕੀ ਹੁੰਦੀ ਹੈ, ਉਹ ਸੈੱਟ ‘ਤੇ ਕਿਵੇਂ ਕੰਮ ਕਰਦੇ ਹਨ ਅਤੇ ਐਕਟਰਜ਼ ਨੂੰ ਕਿਵੇਂ ਆਰਾਮਦਾਇਕ ਮਹਿਸੂਸ ਕਰਵਾਉਂਦੇ ਹਨ, ਇਹ ਸਾਰੀਆਂ ਗੱਲਾਂ ਉਸਨੇ ਸਾਂਝੀਆਂ ਕੀਤੀਆਂ।

 

ਨੇਹਲ ਦੇ ਮੁਤਾਬਕ, ਇੰਟੀਮੇਸੀ ਕੋਆਰਡੀਨੇਟਰ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਕਮਾ ਸਕਦੇ ਹਨ।

 

‘Off Campus’ ਆਪਣੇ ਮਨਪਸੰਦ ਮੁੰਡੇ ਨੂੰ ਜਲਾਉਣ ਲਈ fake boyfriend ਨਾਲ ਡੀਲ, series ਲੌਂਚ

ਐਕਟਰ ਅਕਸਰ ਡਾਇਰੈਕਟਰ ਨਾਲ ਇੰਟੀਮੇਟ ਸੀਨਜ਼ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ—ਜਿਵੇਂ ਕਿ ਕਿਹੜੇ ਰੰਗ ਦੇ ਅੰਡਰਗਾਰਮੈਂਟ ਪਹਿਨਣੇ ਹਨ ਜਾਂ ਕਿੰਨਾ ਐਕਸਪੋਜ਼ਰ ਠੀਕ ਰਹੇਗਾ। ਇਹ ਗੱਲਾਂ ਡਾਇਰੈਕਟਰ ਲਈ ਵੀ ਸਿੱਧੇ ਤੌਰ ‘ਤੇ ਕਹਿਣਾ ਮੁਸ਼ਕਲ ਹੁੰਦਾ ਹੈ। ਇਸੇ ਲਈ ਇੰਟੀਮੇਸੀ ਕੋਆਰਡੀਨੇਟਰ ਦੀ ਭੂਮਿਕਾ ਮਹੱਤਵਪੂਰਨ ਬਣ ਜਾਂਦੀ ਹੈ, ਖ਼ਾਸ ਕਰਕੇ ਫੀਮੇਲ ਐਕਟਰਜ਼ ਲਈ, ਜੋ ਉਨ੍ਹਾਂ ਨਾਲ ਬਿਨਾ ਹਿਜਕ ਗੱਲਬਾਤ ਕਰ ਸਕਦੀਆਂ ਹਨ।

 

ਨੇਹਲ ਦੱਸਦੀ ਹੈ ਕਿ ਡਾਇਰੈਕਟਰ ਪਹਿਲਾਂ ਉਨ੍ਹਾਂ ਨੂੰ ਇੰਟੀਮੇਟ ਸੀਨ ਦੀ ਸਕ੍ਰਿਪਟ ਭੇਜਦੇ ਹਨ, ਅਤੇ ਫਿਰ ਇੰਟੀਮੇਸੀ ਕੋਆਰਡੀਨੇਟਰ ਇਹ ਯਕੀਨ ਦਿਵਾਉਂਦਾ ਹੈ ਕਿ ਉਹ ਇਹ ਸੀਨ ਐਕਟਰਜ਼ ਤੋਂ ਆਰਾਮ ਨਾਲ ਕਰਵਾ ਲੈਣਗੇ।

Breaking: ਦਿਨ ਚੜ੍ਹਦੇ ਹੀ CM Mann ਨੇ ਕਰ ਦਿੱਤਾ ਧਮਾਕੇਦਾਰ ਟਵੀਟ ਪਾਰਟੀ ਛੱਡਣ ਵਾਲਿਆਂ ਨੂੰ ਦੇ ਦਿੱਤਾ ਲੂਣ!

 

ਉਹ ਇਹ ਵੀ ਕਹਿੰਦੀ ਹੈ ਕਿ ਹਰ ਚੈਨਲ ਦੇ ਆਪਣੇ ਨਿਯਮ ਹੁੰਦੇ ਹਨ,ਕਿੰਨਾ ਐਕਸਪੋਜ਼ਰ ਦਿਖਾਇਆ ਜਾ ਸਕਦਾ ਹੈ ਅਤੇ ਇੰਟੀਮੇਸੀ ਦੀ ਹੱਦ ਕੀ ਹੋਵੇਗੀ। ਐਕਟਰ ਆਪਣੀ ਮਰਜ਼ੀ ਨਾਲ ਸੀਨ ਨਹੀਂ ਕਰ ਸਕਦਾ; ਉਸਨੂੰ ਕਾਂਟ੍ਰੈਕਟ ਵਿੱਚ ਦਰਜ ਕੀਤੀਆਂ ਸ਼ਰਤਾਂ ਦਾ ਹੀ ਪਾਲਣ ਕਰਨਾ ਪੈਂਦਾ ਹੈ।

 

ਇੰਟੀਮੇਸੀ ਕੋਆਰਡੀਨੇਟਰ ਨੂੰ ਸੈੱਟ ‘ਤੇ ਜਾਣ ਤੋਂ ਪਹਿਲਾਂ ਮਰਦ ਅਤੇ ਔਰਤ ਐਕਟਰਜ਼ ਨੂੰ ਸੀਨ ਕਰਕੇ ਦਿਖਾਉਣਾ ਪੈਂਦਾ ਹੈ। ਉਹ ਸੈੱਟ ‘ਤੇ ਐਕਟਰਜ਼ ਨਾਲ ਉਨ੍ਹਾਂ ਦੇ ਕਮਫ਼ਰਟ ਬਾਰੇ ਗੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰਦੇ ਹਨ।

Nehal Vadolia

Nehal Vadolia

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.