Last Updated: November 27, 2026

Dainik Savera Times Logo

ਚੰਡੀਗੜ੍ਹ ਰਹਿਣ ਵਾਲਿਆਂ ਲਈ ਵੱਡੀ ਖ਼ਬਰ: ਘਰ-ਘਰ ਕੂੜਾ ਇਕੱਠਾ ਕਰਨ ਤੱਕ ਕਈ ਸੇਵਾਵਾਂ ਹੋਈਆਂ ਮਹਿੰਗੀਆਂ

24 March 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ਰਹਿਣ ਵਾਲਿਆਂ ਲਈ ਵੱਡੀ ਖ਼ਬਰ: ਘਰ-ਘਰ ਕੂੜਾ ਇਕੱਠਾ ਕਰਨ ਤੱਕ ਕਈ ਸੇਵਾਵਾਂ ਹੋਈਆਂ ਮਹਿੰਗੀਆਂ

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਦੇ ਰਹਿਣ ਵਾਲਿਆਂ ਲਈ 1 ਅਪ੍ਰੈਲ ਤੋਂ ਖਰਚੇ ਵਧਣ ਵਾਲੇ ਹਨ। ਪਾਣੀ ਦੀ ਵਰਤੋਂ ਤੋਂ ਲੈ ਕੇ ਘਰ-ਘਰ ਕੂੜਾ ਇਕੱਠਾ ਕਰਨ ਤੱਕ ਕਈ ਸੇਵਾਵਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਹੀ ਪਾਣੀ ਦੇ ਟੈਰਿਫ ਵਿੱਚ ਪੰਜ ਪ੍ਰਤੀਸ਼ਤ ਵਾਧਾ ਲਾਗੂ ਹੋਵੇਗਾ, ਨਾਲ ਹੀ ਸੀਵਰੇਜ ਸੈੱਸ ਵੀ ਵਧੇਗਾ। ਇਸਦੇ ਨਾਲ ਘਰੇਲੂ ਕੂੜਾ ਇਕੱਠਾ ਕਰਨ ਦੀ ਫੀਸ ਵਿੱਚ ਵੀ ਪੰਜ ਪ੍ਰਤੀਸ਼ਤ ਦੀ ਵਾਧਾ ਦਰਜ ਕੀਤੀ ਜਾਵੇਗੀ।

ਪੁਲਿਸ ਨਾਕੇ ਦੌਰਾਨ ਦੁਆਬੇ ਦੇ ਇਸ ਸੂਬੇ ਵਿਖੇਂ ਖ਼ਤਰਨਾਕ ਸੱਤ ਗੈਂਗ ਮੈਂਬਰਾਂ ਨੂੰ ਕੀਤਾ ਕਾਬੂ

 

ਜਾਣਕਾਰੀ ਮੁਤਾਬਕ, ਪਾਣੀ ਦੀਆਂ ਸਾਰੀਆਂ ਸਲੈਬਾਂ ਵਿੱਚ ਪੰਜ ਪ੍ਰਤੀਸ਼ਤ ਵਾਧਾ ਕੀਤਾ ਜਾ ਰਿਹਾ ਹੈ। ਇਸ ਵੇਲੇ 0 ਤੋਂ 15 ਕਿਲੋਲੀਟਰ ਪਾਣੀ ਦੀ ਕੀਮਤ 3.47 ਰੁਪਏ ਪ੍ਰਤੀ ਕਿਲੋਲੀਟਰ ਹੈ, ਜੋ ਵਧ ਕੇ 3.64 ਰੁਪਏ ਪ੍ਰਤੀ ਕਿਲੋਲੀਟਰ ਹੋ ਜਾਵੇਗੀ। ਜੇ ਖਪਤ 60 ਕਿਲੋਲੀਟਰ ਤੋਂ ਵੱਧ ਹੋਵੇਗੀ ਤਾਂ ਬਿੱਲ ਵਿੱਚ 24.31 ਰੁਪਏ ਪ੍ਰਤੀ ਕਿਲੋਲੀਟਰ ਦੀ ਵਾਧੂ ਲਾਗਤ ਜੋੜੀ ਜਾਵੇਗੀ।

 

ਹਾਲਾਂਕਿ ਇਹ ਵਾਧਾ ਬਹੁਤ ਵੱਡਾ ਨਹੀਂ ਮੰਨਿਆ ਜਾ ਰਿਹਾ। ਘੱਟ ਪਾਣੀ ਵਰਤਣ ਵਾਲੇ ਖਪਤਕਾਰਾਂ ਨੂੰ ਸਿਰਫ ਕੁਝ ਰੁਪਏ ਦਾ ਹੀ ਵਾਧੂ ਬੋਝ ਪਵੇਗਾ। ਉਦਾਹਰਣ ਲਈ, ਪਹਿਲੀ ਸਲੈਬ ਵਿੱਚ 15 ਪੈਸੇ ਪ੍ਰਤੀ ਕਿਲੋਲੀਟਰ ਵਾਧੇ ਨਾਲ ਬਿੱਲ ਵਿੱਚ ਕੇਵਲ 3 ਤੋਂ 5 ਰੁਪਏ ਤੱਕ ਦਾ ਹੀ ਫਰਕ ਪਵੇਗਾ।

CBI ਦੇ Under ਪੋਸਟਮਾਟਮ ਤੋਂ ਬਾਅਦ ਹੀ ਹੋਵੇਗਾ ਰੰਧਾਵਾ ਦਾ ਅੰਤਿਮ ਮੰਸਕਾਰ

ਇਸ ਤੋਂ ਇਲਾਵਾ, 1 ਅਪ੍ਰੈਲ ਤੋਂ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਵੀ ਮਹਿੰਗੀ ਹੋ ਜਾਵੇਗੀ। ਵੱਖ-ਵੱਖ ਸ਼੍ਰੇਣੀਆਂ ਦੇ ਅਧਾਰ ’ਤੇ ਬੁਕਿੰਗ ਦਰਾਂ ਵਿੱਚ ਸਾਲਾਨਾ ਪੰਜ ਤੋਂ ਦਸ ਪ੍ਰਤੀਸ਼ਤ ਤੱਕ ਵਾਧਾ ਕੀਤਾ ਜਾਵੇਗਾ।

chandigarh-residents-services-costlier

chandigarh-residents-services-costlier

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.