skip to content

Last Updated: November 27, 2026

Dainik Savera Times Logo

ਪੁਲਿਸ ਨਾਕੇ ਦੌਰਾਨ ਦੁਆਬੇ ਦੇ ਇਸ ਸੂਬੇ ਵਿਖੇਂ ਖ਼ਤਰਨਾਕ ਸੱਤ ਗੈਂਗ ਮੈਂਬਰਾਂ ਨੂੰ ਕੀਤਾ ਕਾਬੂ

24 March 2026 ਅੱਪਡੇਟ ਕੀਤਾ ਗਿਆ

ਪੁਲਿਸ ਨਾਕੇ ਦੌਰਾਨ ਦੁਆਬੇ ਦੇ ਇਸ ਸੂਬੇ ਵਿਖੇਂ ਖ਼ਤਰਨਾਕ  ਸੱਤ ਗੈਂਗ ਮੈਂਬਰਾਂ ਨੂੰ ਕੀਤਾ ਕਾਬੂ

ਪੰਜਾਬ  ਡੈਕਸ: ਪੰਜਾਬ ਸਰਕਾਰ ਵੱਲੋਂ ਨਸ਼ੇ ਅਤੇ ਗੈਂਗਸਟਰ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਐਸ.ਐਚ.ਓ. ਸਤਪਾਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਖ਼ਾਸ ਨਾਕੇ ਦੌਰਾਨ ਇੱਕ ਸੰਗਠਿਤ ਅਪਰਾਧਿਕ ਗਿਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਹ ਲੋਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ।

CBI ਦੇ Under ਪੋਸਟਮਾਟਮ ਤੋਂ ਬਾਅਦ ਹੀ ਹੋਵੇਗਾ ਰੰਧਾਵਾ ਦਾ ਅੰਤਿਮ ਮੰਸਕਾਰ

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ .32 ਬੋਰ ਦਾ ਪਿਸਤੌਲ, ਖੰਡਾ ਅਤੇ ਕਈ ਹੋਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਸਾਰੇ ਮੁਲਜ਼ਮ ਨੰਗਲ (ਬਟਾਲਾ), ਅਬੋਵਾਲ ਅਤੇ ਕੋਟਲਾ ਨੋਧ ਸਿੰਘ ਵਰਗੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ।

 

ਡੀਐਸਪੀ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਗਿਰੋਹ ਇੱਕ ਸੁਗਠਿਤ ਅਪਰਾਧਿਕ ਟੋਲੀ ਹੈ, ਜਿਸਦੇ ਸੰਬੰਧ ਜੇਲ੍ਹਾਂ ਵਿੱਚ ਬੈਠੇ ਕਈ ਅਪਰਾਧੀਆਂ ਨਾਲ ਵੀ ਹਨ। ਫੜੇ ਗਏ ਲੋਕਾਂ ’ਤੇ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ। ਪੁਲਿਸ ਉਨ੍ਹਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕਰੇਗੀ ਤਾਂ ਜੋ ਜੇਲ੍ਹ ਵਿੱਚ ਬੈਠੇ ਉਨ੍ਹਾਂ ਦੇ ਸਾਥੀਆਂ ਤੱਕ ਵੀ ਪਹੁੰਚ ਕੀਤੀ ਜਾ ਸਕੇ।

ਅੰਮ੍ਰਿਤਸਰ ਵਿੱਚ ਪੋਸਟਮਾਰਟਮ ਪੂਰਾ — DM ਰੰਧਾਵਾ ਦਾ ਸੰਸਕਾਰ ਸ਼ਿਵਪੁਰੀ ਵਿੱਚ ਤੈਅ

ਪੁਲਿਸ ਦਾ ਮੰਨਣਾ ਹੈ ਕਿ ਇਸ ਗਿਰੋਹ ਦੀ ਗ੍ਰਿਫਤਾਰੀ ਨਾਲ ਇਲਾਕੇ ਵਿੱਚ ਲੁੱਟ, ਖੋਹ ਅਤੇ ਹੋਰ ਅਪਰਾਧਿਕ ਘਟਨਾਵਾਂ ’ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਪੁੱਛਗਿੱਛ ਦੌਰਾਨ ਹੋਰ ਕਿਹੜੇ ਵੱਡੇ ਖੁਲਾਸੇ ਸਾਹਮਣੇ ਆਉਂਦੇ ਹਨ।

punjab-police-catch-seven-dangerous-gang-members-doaba

punjab-police-catch-seven-dangerous-gang-members-doaba

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.