Last Updated: October 10, 2026

Dainik Savera Times Logo

ਅਮਰੀਕਾ ਵਿੱਚ 2030 ਤੱਕ ਸ਼ੁਰੂ ਹੋ ਸਕਦੀ ਹੈ ਹਵਾਈ ਟੈਕਸੀ ਸੇਵਾ

3 months ਪਹਿਲਾ

ਅਮਰੀਕਾ ਵਿੱਚ 2030 ਤੱਕ ਸ਼ੁਰੂ ਹੋ ਸਕਦੀ ਹੈ ਹਵਾਈ ਟੈਕਸੀ ਸੇਵਾ

ਅਮਰੀਕਾ ਭਵਿੱਖ ਦੀ ਆਵਾਜਾਈ ਨੂੰ ਨਵਾਂ ਰੂਪ ਦੇਣ ਲਈ ਹਵਾਈ ਟੈਕਸੀ ਸੇਵਾ ਵੱਲ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ। ਇਸ ਲਈ ਓਕਲਾਹੋਮਾ ਸਿਟੀ ਵਿੱਚ ਇੱਕ ਆਧੁਨਿਕ ਟੈਸਟਿੰਗ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ eVTOL (ਇਲੈਕਟ੍ਰਿਕ ਵਰਟੀਕਲ ਟੇਕ-ਆਫ ਐਂਡ ਲੈਂਡਿੰਗ) ਜਹਾਜ਼ਾਂ ਦੀ ਜਾਂਚ ਕੀਤੀ ਜਾਵੇਗੀ।

ਕਰੀਬ 8.3 ਮਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਪ੍ਰੋਜੈਕਟ 2027 ਤੱਕ ਪੂਰਾ ਕਰਨ ਦਾ ਟੀਚਾ ਹੈ। ਇੱਥੇ ਟੇਕਆਫ-ਲੈਂਡਿੰਗ ਜ਼ੋਨ, ਚਾਰਜਿੰਗ ਸਟੇਸ਼ਨ ਅਤੇ ਆਧੁਨਿਕ ਟੈਸਟਿੰਗ ਸਹੂਲਤਾਂ ਉਪਲਬਧ ਹੋਣਗੀਆਂ।

ਮੋਹਾਲੀ ਦੇ ਗੁਰਦੁਆਰਾ ਸੋਹਾਣਾ ‘ਚ ਫਾਇਰਿੰਗ, ਨਿਹੰਗ ਬਾਬਾ ‘ਤੇ ਹਮਲੇ ਦੀ ਕੋਸ਼ਿਸ਼

ਅਮਰੀਕੀ ਸਰਕਾਰ ਦਾ ਟੀਚਾ 2030 ਤੱਕ ਵਪਾਰਕ ਹਵਾਈ ਟੈਕਸੀ ਸੇਵਾ ਅਤੇ 2035 ਤੱਕ ਆਟੋਨੋਮਸ (ਬਿਨਾਂ ਪਾਇਲਟ) ਉਡਾਣਾਂ ਸ਼ੁਰੂ ਕਰਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਟਰੈਫਿਕ ਘਟੇਗਾ, ਐਮਰਜੈਂਸੀ ਸੇਵਾਵਾਂ ਤੇਜ਼ ਹੋਣਗੀਆਂ ਅਤੇ ਦੂਰ-ਦੁਰਾਡੇ ਖੇਤਰਾਂ ਤੱਕ ਸਪਲਾਈ ਆਸਾਨ ਬਣੇਗੀ। ਹਾਲਾਂਕਿ ਸ਼ੋਰ, ਵਾਤਾਵਰਣ ਅਤੇ ਪੰਛੀਆਂ ਦੀ ਸੁਰੱਖਿਆ ਵਰਗੇ ਮੁੱਦਿਆਂ ‘ਤੇ ਅਜੇ ਵੀ ਖੋਜ ਜਾਰੀ ਹੈ।

ਦਿੱਲੀ ਦੇ ਵੋਟਰਾਂ ਲਈ ਵੱਡਾ ਅਪਡੇਟ! 30 ਜੂਨ ਤੋਂ ਘਰ-ਘਰ ਪਹੁੰਚਣਗੇ BLO, ਵੋਟਰ ਲਿਸਟ ਦੀ ਹੋਵੇਗੀ ਖ਼ਾਸ ਜਾਂਚ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.