ਧਰਮ ਡੈਸਕ : ਸੋਮਵਾਰ ਦਾ ਦਿਨ ਭਗਵਾਨ ਭੋਲੇਨਾਥ (Lord Shiva) ਨੂੰ ਸਮਰਪਿਤ ਹੈ। ਅਕਸਰ ਅਸੀਂ ਮੰਦਰ ਜਾਂ ਘਰ ‘ਚ ਪੂਜਾ ਕਰਦੇ ਹੋਏ ‘ਓਮ ਨਮੋ ਸ਼ਿਵਾਯ’ ਦਾ ਜਾਪ ਕਰਦੇ ਹਾਂ, ਪਰ ਕਈ ਵਾਰ ਸਾਲਾਂ ਬੱਧੀ ਜਾਪ ਤੋਂ ਬਾਅਦ ਵੀ ਮਨਚਾਹੇ ਫਲ ਨਹੀਂ ਮਿਲਦੇ। ਇਸ ਦੇ ਕਾਰਨ ਹੈ ਕਿ ਮਹਾਦੇਵ ਦੇ ਮੰਤਰਾਂ ਦਾ ਇੱਕ ਵਿਸ਼ੇਸ਼ ਤਰੀਕਾ ਹੁੰਦਾ ਹੈ।
ਓਮ ਨਮੋ ਸ਼ਿਵਾਯ: ਪੰਚਾਕਸ਼ਰੀ ਮੰਤਰ ਦਾ ਮਹੱਤਵ
‘ਓਮ ਨਮੋ ਸ਼ਿਵਾਯ’ ਸਿਰਫ਼ 5 ਅੱਖਰਾਂ ਦਾ ਮੰਤਰ ਨਹੀਂ ਹੈ। ਇਹ ਸ੍ਰਿਸ਼ਟੀ ਦੇ ਪੰਜ ਤੱਤਾਂ ਧਰਤੀ, ਜਲ, ਅਗਨੀ, ਵਾਯੂ ਅਤੇ ਆਕਾਸ਼ ਨੂੰ ਸਮੇਟਦਾ ਹੈ। ਜਾਪ ਦੇ ਦੌਰਾਨ, ਅਸੀਂ ਆਪਣੇ ਅੰਦਰਲੇ ਪੰਜ ਤੱਤਾਂ ਨੂੰ ਸੰਤੁਲਿਤ ਕਰਦੇ ਹਾਂ, ਜੋ ਆਤਮਿਕ ਸ਼ਾਂਤੀ ਅਤੇ ਧਾਰਮਿਕ ਤਾਕਤ ਵਧਾਉਂਦਾ ਹੈ।
ਸੋਮਵਾਰ ਨੂੰ ਜਾਪ ਦੀ ਸਹੀ ਵਿਧੀ
ਸਮਾਂ: ‘ਬ੍ਰਹਮ ਮੁਹੂਰਤ‘ (ਸਵੇਰੇ 4-6 ਵਜੇ) ਜਾਂ ਪ੍ਰਦੋਸ਼ ਕਾਲ (ਸੂਰਜ ਡੁੱਬਣ ਸਮੇਂ) ਸਭ ਤੋਂ ਸ਼੍ਰੇਸ਼ ਸਮਾਂ ਹੈ।
ਇਸ਼ਨਾਨ ਤੋਂ ਬਾਅਦ ਚਿੱਟੇ ਜਾਂ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ। ਉੱਤਰ ਜਾਂ ਪੂਰਬ ਵੱਲ ਮੂੰਹ ਕਰਕੇ ਬੈਠੋ।
ਮਾਲਾ ਦਾ ਉਪਯੋਗ: ਜਾਪ ਮਾਲਾ ‘ਰੁਦਰਾਕਸ਼’ ਦੀ ਵਰਤੋਂ ਕਰੋ। ਹਰ ਮਣਕੇ ਨਾਲ ਮੰਤਰ ਦਾ ਉਚਾਰਨ ਸਾਫ਼ ਅਤੇ ਸ਼ਾਂਤ ਮਨ ਨਾਲ ਕਰੋ।
ਜਾਪ ਦੀ ਆਵਾਜ਼: ਭੀੜ ਵਿੱਚ ਮਨ ਹੀ ਮਨ ਜਾਪ ਕਰੋ (ਮਾਨਸਿਕ ਜਾਪ), ਘਰ ਵਿੱਚ ਇਕੱਲੇ ਹੋ ਤਾਂ ਆਵਾਜ਼ ਹਲਕੀ ਰੱਖੋ।
ਭਾਵਨਾ: ਜਾਪ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਵ ਜੀ ਨੂੰ ਯਾਦ ਕਰੋ ਤੇ ਅੰਤ ਵਿੱਚ ਆਪਣੀ ਭੁੱਲ-ਚੁੱਕ ਲਈ ਖ਼ਿਮਾ ਮੰਗੋ। ਮਹਾਦੇਵ ਭਾਵ ਦੇ ਭੁੱਖੇ ਹਨ, ਸ਼ਬਦਾਂ ਦੇ ਨਹੀਂ।
ਸ਼ਾਸਤਰੀ ਦ੍ਰਿਸ਼ਟੀ
‘ਸ਼ਿਵ ਪੁਰਾਣ’, ‘ਲਿੰਗ ਪੁਰਾਣ’ ਅਤੇ ‘ਸਕੰਦ ਪੁਰਾਣ’ ਵਿੱਚ ਲਗਾਤਾਰ ਜਾਪ ਕਰਨ ਦੇ ਫਲਾਂ ਦਾ ਵਿਸ਼ਤ੍ਰਿਤ ਵਰਣਨ ਮਿਲਦਾ ਹੈ। ਮੰਤਰ ਦਾ ਜਾਪ ਕਰਨ ਨਾਲ ਮਨੁੱਖ ਨੂੰ ਅਕਾਲ ਮੌਤ ਦਾ ਡਰ ਨਹੀਂ ਰਹਿੰਦਾ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।