skip to content

Last Updated: November 24, 2026

Dainik Savera Times Logo

PNB ਖਾਤਾ ਧਾਰਕਾਂ ਲਈ ਅਹਿਮ ਖਬਰ: ਕੁਝ ਖਾਤੇ 16 ਅਪ੍ਰੈਲ ਤੋਂ ਹੋ ਸਕਦੇ ਹਨ ਬੰਦ

18 March 2026 ਅੱਪਡੇਟ ਕੀਤਾ ਗਿਆ

PNB ਖਾਤਾ ਧਾਰਕਾਂ ਲਈ ਅਹਿਮ ਖਬਰ: ਕੁਝ ਖਾਤੇ 16 ਅਪ੍ਰੈਲ ਤੋਂ ਹੋ ਸਕਦੇ ਹਨ ਬੰਦ

ਪੰਜਾਬ ਨੈਸ਼ਨਲ ਬੈਂਕ (PNB) ਦੇ ਖਾਤਾ ਧਾਰਕਾਂ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬੈਂਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸੂਚਿਤ ਕੀਤਾ ਹੈ ਕਿ ਕੁਝ ਖਾਸ ਖਾਤਿਆਂ ਨੂੰ 16 ਅਪ੍ਰੈਲ 2026 ਤੋਂ ਬੰਦ ਕੀਤਾ ਜਾ ਸਕਦਾ ਹੈ।

ਕਿਹੜੇ ਖਾਤੇ ਪ੍ਰਭਾਵਿਤ ਹੋਣਗੇ?

ਬੈਂਕ ਦੇ ਅਨੁਸਾਰ ਇਹ ਸੂਚਨਾ ਸਾਰੇ ਗਾਹਕਾਂ ‘ਤੇ ਲਾਗੂ ਨਹੀਂ ਹੁੰਦੀ, ਸਗੋਂ ਉਹਨਾਂ ਖਾਤਿਆਂ ‘ਤੇ ਲਾਗੂ ਹੋਵੇਗੀ ਜੋ ਲੰਬੇ ਸਮੇਂ ਤੋਂ ਵਰਤੋਂ ਵਿੱਚ ਨਹੀਂ ਹਨ।

ਜਿਹੜੇ ਖਾਤੇ ਪਿਛਲੇ 3 ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਕਰਦੇ।

ਜਿਹੜੇ ਖਾਤਿਆਂ ਦਾ ਬੈਲੇਂਸ 0 ਹੈ।

ਨਿਸ਼ਕਿਰਿਆ ਖਾਤਾ (Inoperative Account)

RBI ਦੇ ਨਿਯਮਾਂ ਅਨੁਸਾਰ, ਜੇ ਕਿਸੇ ਸੇਵਿੰਗ ਜਾਂ ਚਾਲੂ ਖਾਤੇ ਵਿੱਚ 2 ਸਾਲ ਤੋਂ ਵੱਧ ਸਮੇਂ ਲਈ ਕੋਈ ‘ਗਾਹਕ-ਪ੍ਰੇਰਿਤ ਲੈਣ-ਦੇਣ’ ਨਹੀਂ ਹੁੰਦਾ, ਤਾਂ ਉਸ ਖਾਤੇ ਨੂੰ ਨਿਸ਼ਕਿਰਿਆ ਖਾਤਾ ਮੰਨਿਆ ਜਾਂਦਾ ਹੈ। PNB ਹੁਣ ਅਜਿਹੇ ਖਾਤਿਆਂ ਨੂੰ ਬੰਦ ਕਰਨ ਜਾ ਰਹੀ ਹੈ।

ਕੀ ਕਰਨਾ ਜਰੂਰੀ ਹੈ?

ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਭਾਵਿਤ ਖਾਤਾ ਧਾਰਕਾਂ ਨੂੰ 15 ਅਪ੍ਰੈਲ 2026 ਤੱਕ ਆਪਣੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਜਾ ਕੇ ਕੇਵਾਈਸੀ (KYC) ਪ੍ਰਕਿਰਿਆ ਪੂਰੀ ਕਰਵਾਉਣੀ ਪਵੇਗੀ।

ਜੇ 15 ਅਪ੍ਰੈਲ ਤੱਕ KYC ਨਹੀਂ ਹੋਈ, ਤਾਂ 16 ਅਪ੍ਰੈਲ ਤੋਂ ਬਿਨਾਂ ਕਿਸੇ ਹੋਰ ਸੂਚਨਾ ਦੇ ਖਾਤੇ ਬੰਦ ਕਰ ਦਿੱਤੇ ਜਾਣਗੇ।ਖਾਤੇ ਨੂੰ ਮੁੜ ਚਾਲੂ ਕਰਨ ਲਈ, ਗਾਹਕਾਂ ਨੂੰ ਬੈਂਕ ਸ਼ਾਖਾ ਵਿੱਚ ਜਾ ਕੇ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਫਾਰਮ ਭਰ ਕੇ KYC ਪੂਰੀ ਕਰਨੀ ਪਵੇਗੀ।ਗਾਹਕ ਆਪਣੇ ਨਜ਼ਦੀਕੀ ਬੈਂਕ ਸ਼ਾਖਾ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਜਾਂ ਮਦਦ ਪ੍ਰਾਪਤ ਕਰ ਸਕਦੇ ਹਨ।

ਨੋਟ : ਜੇ ਤੁਹਾਡਾ ਖਾਤਾ ਨਿਸ਼ਕਿਰਿਆ ਦੀ ਸੂਚੀ ਵਿੱਚ ਆਉਂਦਾ ਹੈ, ਤਾਂ 15 ਅਪ੍ਰੈਲ ਤੋਂ ਪਹਿਲਾਂ ਆਪਣਾ KYC ਕਰਵਾਉਣਾ ਸਭ ਤੋਂ ਜ਼ਰੂਰੀ ਹੈ।

Kapurthala ਦੀ Navpreet Basra ਨੇ ਸਭ ਤੋਂ ਉੱਚੇ ਪਹਾੜ Kilimanjaro ਚੜ੍ਹ ਕੇ ਰਚਿਆ ਇਤਿਹਾਸ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.