Result Live Updates : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ SAD ਨੇ ਕੀਤਾ 25 ਸੀਟਾਂ ’ਤੇ ਕਬਜ਼ਾ
10 months ਪਹਿਲਾ

- 04:10 PM, Dec 17 2025
ਪਿੰਡ ਢੋਟੀਆਂ ਜ਼ੋਨ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਨੇ 450 ਦੇ ਕਰੀਬ ਵੋਟਾਂ ਨਾਲ ਜਿੱਤ ਕੀਤੀ ਦਰਜ
ਜਿਲ੍ਹਾ ਤਰਨਤਾਰਨ ਦੇ ਆਉਂਦੇ ਪਿੰਡ ਢੋਟੀਆਂ ਵਿਚੋਂ ਅਕਾਲੀ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਸ਼ਾਹ ਨੇ 450 ਦੇ ਕਰੀਬ ਵੋਟਾਂ ਨਾਲ ਜਿੱਤ ਦਰਜ ਕਰਕੇ ਆਮ ਆਦਮੀ ਪਾਰਟੀ ਦੇ ਜੋਗਾ ਸਿੰਘ ਨੂੰ ਹਰਾਇਆ ਇਹ ਸੀਟ ਸ਼ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈ। ਇਸ ਮੌਕੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਢੋਟੀਆਂ ਨੇ ਕਿਹਾ ਕਿ ਲੋਕਾਂ ਨੇ 2027 ਚੋਣਾਂ ਲਈ ਅਕਾਲੀ ਦਲ ਦਾ ਮੁੱਢ ਬੰਨ ਦਿੱਤਾ ਹੈ ਅਤੇ 2027 ਵਿਚ ਅਕਾਲੀ ਦਲ ਵੱਡੀ ਜਿੱਤ ਦਰਜ ਕਰਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣਾਏਗਾ।
ਇਸ ਮੌਕੇ ਪਰਮਜੀਤ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਇਹ 5 ਵਾਰ ਦੀ ਜਿੱਤ ਹੈ ਅਤੇ ਪਿੰਡ ਦੇ ਵਿਕਾਸ ਦੇ ਚਲਦੇ ਹੀ ਇਹ ਸੰਭਵ ਹੋਇਆ ਕਿ ਲੋਕਾਂ ਨੇ 5 ਵੀਂ ਵਾਰ ਅਕਾਲੀ ਦਲ ਦੇ ਹੱਕ ਵਿਚ ਫਤਵਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਹ ਅੱਗੇ ਵਿਕਾਸ ਕਾਰਜ ਜਾਰੀ ਰੱਖਣਗੇ। ਇਸ ਮੌਕੇ ਜੇਤੂ ਉਮੀਦਵਾਰ ਕੁਲਦੀਪ ਸਿੰਘ ਸ਼ਾਹ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਉਮੀਦਵਾਰ ਸਨ ਅਤੇ ਵੱਡੀ ਲੀਡ ਨਾਲ ਉਨ੍ਹਾਂ ਜਿੱਤ ਦਰਜ ਕੀਤੀ ਹੈ।
- 03:43 PM, Dec 17 2025
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਪਛੜੀ AAP- ਆਮ ਆਦਮੀ ਪਾਰਟੀ ਨੂੰ ਮਿਲੀਆਂ ਸਿਰਫ 14 ਸੀਟਾਂ
- ਸ਼੍ਰੋਮਣੀ ਅਕਾਲੀ ਦਲ ਨੇ 25 ਸੀਟਾਂ ਕੀਤੀਆਂ ਹਾਸਿਲ
- ਕਾਂਗਰਸ ਦੇ ਖਾਤੇ ’ਚ ਆਈਆਂ 6 ਸੀਟਾਂ
- 03:43 PM, Dec 17 2025
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹੁਣ ਤਕ 45 ਬਲਾਕ ਸੰਮਤੀ ਨਤੀਜੇ ਆਏ ਸਾਹਮਣੇ
ਹੁਣ ਤਕ ਪੂਰੇ ਜਿਲ੍ਹੇ ‘ਚ ਸ਼੍ਰੋਮਣੀ ਅਕਾਲੀ ਦਲ – 25
ਆਮ ਆਦਮੀ ਪਾਰਟੀ – 14
ਕਾਂਗਰਸ – 6
ਜੇਤੂ ਰਹੀ
ਹਲਕਾ ਵਾਇਜ
ਸ੍ਰੀ ਮੁਕਤਸਰ ਸਾਹਿਬ ਹਲਕੇ ‘ਚ ਆਮ ਆਦਮੀ ਪਾਰਟੀ – 1
ਸ਼੍ਰੋਮਣੀ ਅਕਾਲੀ ਦਲ – 3
ਕਾਂਗਰਸ – 0 ਤੇ ਜੇਤੂ ਹੈ।
—–
ਮਲੋਟ ਹਲਕੇ ‘ਚ ਆਮ ਆਦਮੀ ਪਾਰਟੀ – 4
ਸ਼੍ਰੋਮਣੀ ਅਕਾਲੀ ਦਲ – 8
ਕਾਂਗਰਸ- 1
———–
ਗਿੱਦੜਬਾਹਾ ਹਲਕੇ ‘ਚ ਆਮ ਆਦਮੀ ਪਾਰਟੀ – 6
ਸ਼੍ਰੋਮਣੀ ਅਕਾਲੀ ਦਲ – 3
ਕਾਂਗਰਸ – 5
——-
ਲੰਬੀ ਹਲਕੇ ਚ ਆਮ ਆਦਮੀ ਪਾਰਟੀ – 3
ਸ਼੍ਰੋਮਣੀ ਅਕਾਲੀ ਦਲ – 11
ਕਾਂਗਰਸ – 0
- 02:59 PM, Dec 17 2025
ਪਠਾਨਕੋਟ ’ਚ ਸ਼੍ਰੋਮਣੀ ਅਕਾਲੀ ਦਲ ਨੇ ਲਗਾਏ ਇਲਜ਼ਾਮ
ਪਠਾਨਕੋਟ ਦੇ ਏਬੀ ਕਾਲਜ ’ਚ ਹੋ ਰਹੀ ਗਿਣਤੀ ’ਚ 2 ਵਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਾਰ ਨੂੰ ਗਿਣਤੀ ’ਚ ਸ਼ਾਮਲ ਨਹੀਂ ਕੀਤਾ ਗਿਆ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਰੋਸ ਜਤਾਇਆ
- 02:46 PM, Dec 17 2025
ਬਠਿੰਡਾ ਬਲਾਕ ਸੰਮਤੀ ਦੇ ਨਤੀਜੇ- ਦਿਉਣ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ 768 ਵੋਟ ਮਿਲੇ ਆ, ਦੂਜੇ ਨੰਬਰ ਤੇ ਆਮ ਪਾਰਟੀ ਨੂੰ 654 ਵੋਟ ਮਿਲੇ
- ਬਲਾਡੇ ਵਾਲਾ ਤੋ ਸ਼੍ਰੋਮਣੀ ਅਕਾਲੀ ਦਲ ਜੇਤੂ 1039 ਵੋਟ ਮਿਲੇ, ਦੂਜੇ ਨੰਬਰ ਤੇ ਕਾਂਗਰਸ ਨੂੰ 468 ਵੋਟ ਮਿਲਿਆ
- ਬੁਰਜ ਮਹਿਮਾ ਤੋਂ ਆਮ ਪਾਰਟੀ ਜੇਤੂ ਆ 1073 ਵੋਟ ਮਿਲੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ 878 ਵੋਟ ਮਿਲੇ
- ਚੁੱਘੇ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 879 ਵੋਟ ਮਿਲੇ ਆ ਦੂਜੇ ਨੰਬਰ ਤੇ ਆਮ ਪਾਰਟੀ ਨੂੰ 788 ਵੋਟ ਮਿਲੇਗਾ,
- ਬੀੜ ਬਹਿਮਨ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 834 ਵੋਟ ਮਿਲੇ ਆ ਦੂਜੇ ਨੰਬਰ ਤੇ ਕਾਂਗਰਸ ਨੂੰ 683 ਵੋਟ ਮਿਲੇ
- ਬੱਲੂਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 1582 ਵੋਟ ਮਿਲੇ ਦੂਜੇ ਨੰਬਰ ਤੇ ਆਮ ਪਾਰਟੀ ਨੂੰ 967 ਵੋਟ ਮਿਲੇ
- ਵਿਰਕ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ 1915 ਵੋਟ ਮਿਲੇ ਆ ਦੂਜੇ ਨੰਬਰ ਤੇ ਕਾਂਗਰਸ 815 ਵੋਟ ਮਿਲਿਆ
- 02:42 PM, Dec 17 2025
ਬਰਨਾਲਾ ਤੋਂ ਚੋਣਾਂ ਨਾਲ ਜੁੜੀ ਵੱਡੀ ਖ਼ਬਰ- AAP ਸਾਂਸਦ ਮੀਤ ਹੇਅਰ ਦੇ ਪਿੰਡ ਕੁਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜੇਤੂ
- ਅਕਾਲੀ ਦਲ ਦੀ ਉਮੀਦਵਾਰ ਜਸਵਿੰਦਰ ਕੌਰ ਨੇ AAP ਉਮੀਦਵਾਰ ਸਰਬਜੀਤ ਕੌਰ ਨੂੰ ਹਰਾਇਆ
- 02:37 PM, Dec 17 2025
ਫਰੀਦਕੋਟ ਵਿਧਾਨ ਸਭਾ ਹਲਕੇ ’ਚ ਵੀ ਬੀਜੇਪੀ ਨੇ ਖੋਲ੍ਹਿਆ ਖਾਤਾ
ਬਲਾਕ ਸੰਮਤੀ ਜ਼ੋਨ ਅਰਾਈਆਂ ਵਾਲਾ ਕਲਾਂ ਤੋਂ ਬੀਜੇਪੀ ਦੀ ਉਮੀਦਵਾਰ ਜਸਵੀਰ ਕੌਰ ਰਹੀ ਜੇਤੂ
- 02:34 PM, Dec 17 2025
ਡੇਰਾ ਬੱਸੀ ’ਚ ਵੋਟਾਂ ਦੀ ਗਿਣਤੀ ’ਚ ਧਾਂਦਲੀ ਦੇ ਇਲਜ਼ਾਮ- ਅਕਾਲੀ ਆਗੂ ਐਨ.ਕੇ ਸ਼ਰਮਾ ਨੇ ਲਾਇਆ ਧਰਨਾ
- ਕਈ ਪਿੰਡਾਂ ਦੇ ਵੋਟ ਬਕਸਿਆਂ ਦੀਆਂ ਸੀਲਾਂ ਤੋੜੀਆਂ ਗਈਆਂ- ਐਨ.ਕੇ ਸ਼ਰਮਾ
- 02:24 PM, Dec 17 2025
Zila Parishad And Panchayat Samiti Result Live Updates
ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਆਪਣੇ ਹੀ ਪਿੰਡ ਤੋਂ ਹਾਰੇ ਚੋਣਾਂਭਵਾਨੀਗੜ ਬਲਾਕ ਵਿੱਚ ਪੈਂਦੇ ਪਿੰਡ ਭਰਾਜ ਤੋਂ 27 ਵੋਟਾਂ ‘ਤੇ ਹਾਰੀ ਆਮ ਆਦਮੀ ਪਾਰਟੀਕਾਂਗਰਸ ਪਾਰਟੀ ਦੀ ਉਮੀਦਵਾਰ ਰਜਿੰਦਰ ਕੌਰ ਨੂੰ ਪਈਆਂ 267 ਵੋਟਾਂਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਿੰਦਰ ਕੌਰ ਨੂੰ ਪਈਆਂ 240 ਵੋਟਾਂ5 ਵੋਟਾਂ ਨੋਟਾ ਅਤੇ 20 ਵੋਟਾਂ ਹੋਈਆਂ ਕੈਂਸਲ
- 02:22 PM, Dec 17 2025
ਅਟਾਰੀ ਹਲਕੇ ਦੇ ਜੋਨ ਬਾਸਰਕੇ ਗਿੱਲਾਂ ਤੋਂ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰ ਸਵਿੰਦਰ ਸਿੰਘ ਜਿੱਤੇ ਅਟਾਰੀ ਹਲਕੇ ਦੇ ਜੋਨ ਬਾਸਰਕੇ ਗਿੱਲਾਂ ਤੋਂ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰ ਸਵਿੰਦਰ ਸਿੰਘ ਜਿੱਤੇ
1700 ਵੋਟਾਂ ਦੇ ਵੱਡੇ ਫਰਕ ਨਾਲ ਆਪ ਉਮੀਦਵਾਰ ਨੂੰ ਦਿੱਤੀ ਮਾਤ

- 02:20 PM, Dec 17 2025
Panchayat Samiti Elections
ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਡੇਰਾਬੱਸੀ ‘ਚ ਮਾਹੌਲ ਹੋਇਆ ਗਰਮਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਐਨ.ਕੇ. ਸ਼ਰਮਾ ਵੱਲੋਂ ਜਾਲੀ ਵੋਟਾਂ ਦੇ ਵਿਰੋਧ ‘ਚ ਲਗਾਇਆ ਗਿਆ ਧਰਨਾਕਈ ਪਿੰਡਾਂ ਦੇ ਬਕਸੇ ਤੋੜ ਪਾਈਆਂ ਗਈਆਂ ਜਾਲੀ ਵੋਟਾਂ ਐਨ ਕੇ ਸ਼ਰਮਾ ਨੇ ਬਕਸੇ ਦੀਆਂ ਸੀਲਾਂ ਤੋੜਾਂ ਦਾ ਜਤਾਇਆ ਖਦਸ਼ਾਗਿਣਤੀ ‘ਚ ਹੋ ਰਹੇ ਘਪਲੇ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਜਤਾਇਆ ਜਾ ਰਿਹਾ ਰੋਸ
- 02:17 PM, Dec 17 2025
Zila Parishad And Panchayat Samiti Result Live Updates
ਹਲਕਾ ਮਜੀਠਾ ਦੇ ਕਈ ਜੋਨਾਂ ਤੋਂ ਜੇਤੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਦੌਰਾਨ ਹਲਕਾ ਮਜੀਠਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਖਾਤਾ ਖੋਲ੍ਹ ਲਿਆ ਹੈ। ਹਲਕੇ ਦੇ ਵੱਖ-ਵੱਖ ਜੋਨਾਂ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਚੋਣ ਨਤੀਜੇ ਆਉਣ ਮਗਰੋਂ ਜੇਤੂ ਉਮੀਦਵਾਰਾਂ ਵੱਲੋਂ ਸਮਰਥਕਾਂ ਨਾਲ ਮਿਲ ਕੇ ਜਸ਼ਨ ਮਨਾਇਆ ਗਿਆ ਅਤੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਜੇਤੂ ਅਕਾਲੀ ਦਲ ਦੇ ਪੰਚਾਇਤ ਸੰਮਤੀ ਮੈਂਬਰਾਂ ਨੇ ਕਿਹਾ ਕਿ ਇਹ ਜਿੱਤ ਸਿੱਧੇ ਤੌਰ ‘ਤੇ ਬਿਕਰਮ ਸਿੰਘ ਮਜੀਠੀਆ ਦੀ ਲੋਕਪ੍ਰਿਯਤਾ ਦਾ ਨਤੀਜਾ ਹੈ। ਉਹਨਾਂ ਦਾਅਵਾ ਕੀਤਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਮੈਦਾਨ ਵਿੱਚ ਖੁੱਲ੍ਹੇ ਤੌਰ ‘ਤੇ ਮੌਜੂਦ ਹੁੰਦੇ ਤਾਂ ਹਲਕਾ ਮਜੀਠਾ ਵਿੱਚ ਚੋਣੀ ਨਤੀਜੇ ਇਕਤਰਫਾ ਅਕਾਲੀ ਦਲ ਦੇ ਹੱਕ ਵਿੱਚ ਹੁੰਦੇ ਅਤੇ ਜ਼ਿਆਦਾਤਰ ਸੀਟਾਂ ‘ਤੇ ਅਕਾਲੀ ਉਮੀਦਵਾਰ ਹੀ ਜਿੱਤਦੇ। ਜੇਤੂ ਉਮੀਦਵਾਰਾਂ ਨੇ ਕਿਹਾ ਕਿ ਲੋਕ ਅਜੇ ਵੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪਿਛਲੇ ਵਿਕਾਸ ਕਾਰਜਾਂ ‘ਤੇ ਭਰੋਸਾ ਕਰਦੇ ਹਨ। ਉਹਨਾਂ ਭਰੋਸਾ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਮੁੜ ਸੱਤਾ ਸੌਂਪਣਗੇ ਅਤੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ।
- 02:00 PM, Dec 17 2025
ਫਰੀਦਕੋਟ ’ਚ ਪੰਚਾਇਤ ਸੰਮਤੀ ਜੈਤੋ ਦੀਆਂ 6 ਸੀਟਾਂ ਤੋਂ ਆਏ ਨਤੀਜੇ
3 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ, 2 ਸੀਟਾਂ ’ਤੇ ਆਮ ਆਦਮੀ ਪਾਰਟੀ ਤੇ 1 ਸੀਟ ’ਤੇ ਭਾਜਪਾ ਨੇ ਕੀਤੀ ਜਿੱਤ ਹਾਸਿਲ
- 01:50 PM, Dec 17 2025
ਸ੍ਰੀ ਅਨੰਦਪੁਰ ਸਾਹਿਬ ਦੀਆਂ 15 ਚੋਂ 8 ਬਲਾਕ ਸੰਮਤੀਆਂ ਦੇ ਨਤੀਜਿਆਂ ਦਾ ਐਲਾਨ- 6 ਸੀਟਾਂ ਤੇ AAP, 2 ਸੀਟਾਂ ’ਤੇ ਜਿੱਤੇ ਕਾਂਗਰਸੀ ਉਮੀਦਵਾਰ
- ਬਾਕੀ 7 ਜ਼ੋਨਾਂ ਲਈ ਗਿਣਤੀ ਲੰਚ ਟਾਈਮ ਤੋਂ ਬਾਅਦ ਹੋਵੇਗੀ
01:40 PM, Dec 17 2025
ਰਾਜਪੁਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੰਦੂ ਮਾਜਰਾ ਤੋਂ ਜਿੱਤ ਗਏ ਹਨ
- ਰਾਜਪੁਰਾ ਬਲਾਕ ਸੰਮਤੀ ਦੀ ਚੋਣ ਜਲਾਲਪੁਰ ਤੋਂ ਕਾਂਗਰਸ ਪਾਰਟੀ ਨੇ ਜਿੱਤੀ ਹੈ
- ਰਾਜਪੁਰਾ ਬਸੰਤਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕੀਤੀ ਹੈ
- ਰਾਜਪੁਰਾ ਪਿੰਡ ਜਲਾਲਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨੇ ਬਲਾਕ ਸੰਮਤੀ ਦੀ ਚੋਣ ਤੇ ਜਿੱਤ ਪ੍ਰਾਪਤ ਕੀਤੀ ਹੈ
01:34 PM, Dec 17 2025
ਮਲੇਰਕੋਟਲੇ ਤੋਂ ਨਤੀਜਾ - ਸੁਖਪਾਲ ਕੌਰ ਪਿੰਡ ਹਥਨ ਉਮੀਦਵਾਰ ਕਾਂਗਰਸ ਜੇਤੂ
- ਦੂਸਰੇ ਤੇ ਆਪ ਤੀਸਰੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ
- 01:33 PM, Dec 17 2025
Ludhiana ‘ਚ Congress ਨੇ ਕੀਤਾ ਹੰਗਾਮਾ, Congress ਨੇ AAP ‘ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ
- 01:32 PM, Dec 17 2025
ਵਿਧਾਨ ਸਭਾ ਹਲਕਾ ਨਾਭਾ ਦੀਆਂ ਸੀਟਾਂ ਦੀ ਜਾਣਕਾਰੀ
ਵਿਧਾਨ ਸਭਾ ਹਲਕਾ ਨਾਭਾ ਲੱਧਾ ਹੇੜੀ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਨੇ 303 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਿਨਾਂ ਦਾ ਸਖਤ ਮੁਕਾਬਲਾ ਵੱਲੋਂ ਅਕਾਲੀ ਦਲ ਨਾਲ ਹੋਇਆ ਹੁਣ ਤੱਕ ਕੁੱਲ ਛੇ ਬਲਾਕ ਸੰਮਤੀ ਨਤੀਜੇ ਸਾਹਮਣੇ ਆ ਗਏ ਹਨ ਜਿਸ ਵਿੱਚ ਤਿੰਨ ਆਮ ਆਦਮੀ ਪਾਰਟੀ ਦੋ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ।
- 01:32 PM, Dec 17 2025
ਬਠਿੰਡਾ ’ਚ ਚਾਰ ਸੀਟਾਂ ਦੇ ਨਤੀਜੇ
ਬਠਿੰਡਾ ’ਚ ਬਲਾਕ ਰਾਮਪੁਰਾ ’ਚ 2 ਸੀਟਾਂ ਗਿੱਲ ਕਲਾਂ ਤੇ ਦੌਲਤਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂਬਲਾਕ ਰਾਮਪੁਰਾ ਚ ਬਲਾਕ ਸੰਮਤੀ ਲਈ 2 ਸੀਟਾਂ (ਜਿਉਂਦ ਤੇ ਕਰਾੜਵਾਲਾ) ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
- 01:08 PM, Dec 17 2025
ਮਾਨਸਾ ਦੇ ਤਾਮਕੋਟ ਬਲਾਕ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਗਮੇਲ ਕੌਰ 79 ਵੋਟਾਂ ਨਾਲ ਜੇਤੂ ਰਹੀ
- 01:04 PM, Dec 17 2025
ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੋਂ ਬਾਅਦ ਲੋਕਾਂ ‘ਚ ਭਾਰੀ ਉਤਸ਼ਾਹ ਖਰੜ ‘ਚ ਜਿੱਤ ਤੋਂ ਬਾਅਦ ਮਨਾਇਆ ਜਸ਼ਨ
- 01:01 PM, Dec 17 2025
ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਨਤੀਜੇ
ਸ੍ਰੀ ਅਨੰਦਪੁਰ ਸਾਹਿਬ ਦੇ ਗਰਾ ਜੌਨ ਤੋਂ ਕਾਂਗਰਸ ਪਾਰਟੀ ਦੇ ਡਾਕਟਰ ਅੰਮ੍ਰਿਤ ਪਾਲ ਸਿੰਘ ਰਹੇ ਜੇਤੂ
ਇਸੇ ਤਰ੍ਹਾਂ ਢੇਰ ਜੋਨ ਤੋਂ ਕਾਂਗਰਸ ਪਾਰਟੀ ਦੀ ਜੇਤੂ ਕੁਲਦੀਪ ਕੌਰ ਨੇ ਕੀਤੀ ਵੱਡੀ ਜਿੱਤ ਦਰਜ
01:01 PM, Dec 17 2025 - ਬਲਾਕ ਸੰਮਤੀ ਚੋਣਾਂ ‘ਚ Mohali ਜ਼ਿਲ੍ਹੇ ‘ਚ Shiromani Akali Dal ਨੇ ਖੋਲਿਆ ਖਾਤਾ
- 01:01 PM, Dec 17 2025
ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਹਿਲੇ ਰਾਊਂਡ ਤੋਂ ਬਾਅਦ ਨਤੀਜੇ
ਜ਼ਿਲ੍ਹੇ ‘ਚ ਸ੍ਰੋਮਣੀ ਅਕਾਲੀ ਦਲ – 14
ਆਪ – 11
ਕਾਂਗਰਸ – 3 ਤੇ ਜੇਤੂ
ਬਲਾਕ ਸੰਮਤੀ ਮੁਕਤਸਰ ਦਿਹਾਤੀ – ਸ਼੍ਰੋਮਣੀ ਅਕਾਲੀ ਦਲ
ਗੋਨਿਆਣਾ – ਸ਼ਰੋਮਣੀ ਅਕਾਲੀ ਦਲ
ਹਲਕਾ ਮਲੋਟ
ਬਲਾਕ ਸੰਮਤੀ ਸੰਮੇਵਾਲੀ – ਆਪ
ਲੱਖੇਵਾਲੀ- ਸ਼੍ਰੋਮਣੀ ਅਕਾਲੀ ਦਲ
ਮੌੜ – ਸ਼੍ਰੋਮਣੀ ਅਕਾਲੀ ਦਲ
ਭਾਗਸਰ – ਸ਼੍ਰੋਮਣੀ ਅਕਾਲੀ ਦਲ
ਚੱਕ ਚਿਬੜਾਵਾਲੀ – ਆਪ
ਗੰਧੜ – ਕਾਂਗਰਸ
ਮਹਾਂਬਧਰ-ਸ਼੍ਰੋਮਣੀ ਅਕਾਲੀ ਦਲ
ਭੰਗਚੜੀ – ਸ਼੍ਰੋਮਣੀ ਅਕਾਲੀ ਦਲ
ਰੁਪਾਣਾ – ਸ਼੍ਰੋਮਣੀ ਅਕਾਲੀ ਦਲ
ਧਿਗਾਣਾ – ਸ਼੍ਰੋਮਣੀ ਅਕਾਲੀ ਦਲ
ਫੂਲੇਵਾਲਾ – ਆਪ
ਲੱਕੜਵਾਲਾ – ਸ਼੍ਰੋਮਣੀ ਅਕਾਲੀ ਦਲ
ਖੁੰਨਣ ਕਲਾਂ – ਆਪ
ਗਿਦੜਬਾਹਾ ਹਲਕਾ ਬਲਾਕ ਸੰਮਤੀ
ਹਰੀਕੇ ਕਲਾਂ – ਆਪ
ਭੁੱਟੀਵਾਲਾ – ਆਪ
ਆਸਾ ਬੁੱਟਰ- ਆਪ
ਮੱਲਣ – ਸ਼੍ਰੋਮਣੀ ਅਕਾਲੀ ਦਲ
ਦੋਦਾ – ਆਪਕੋਟਲੀ ਅਬਲੂ – ਆਪ
ਭਲਾਈਆਣਾ – ਸ਼੍ਰੋਮਣੀ ਅਕਾਲੀ ਦਲ
ਕੋਟਭਾਈ – ਕਾਂਗਰਸ
ਸੁਖਨਾ – ਸ਼੍ਰੋਮਣੀ ਅਕਾਲੀ ਦਲ
ਪਿਉਰੀ – ਸ਼੍ਰੋਮਣੀ ਅਕਾਲੀ ਦਲ
ਛੱਤੇਆਣਾ – ਆਪ
ਭੂੰਦੜ – ਆਪ
ਭਾਰੂ – ਕਾਂਗਰਸ
- 01:00 PM, Dec 17 2025
ਨਾਭਾ ਦੇ ਗੁਣੀਕੇ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਲਾਡੀ ਜਿੱਤੇ
‘ਆਪ’ ਉਮੀਦਵਾਰ ਨੂੰ 266 ਵੋਟਾਂ ਨਾਲ ਹਰਾਇਆ
- 12:56 PM, Dec 17 2025
ਬਾਬਾ ਬਕਾਲਾ ਸਾਹਿਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ- ਬਲਾਕ ਸੰਮਤੀ ਦੇ ਤਿੰਨੇ ਜੋਨਾਂ ਤੋਂ ਅਕਾਲੀ ਉਮੀਦਵਾਰ ਰਹੇ ਜੇਤੂ
- ਕਸਬਾ ਬੁਤਾਲਾ ਤੋਂ ਹਰਪ੍ਰੀਤ ਕੌਰ
- ਕਸਬਾ ਸਠਿਆਲਾ ਤੋਂ ਰਣਜੀਤ ਕੌਰ
- ਪਿੰਡ ਦੌਲੋਨੰਗਲ ਤੋਂ ਅਮਨਦੀਪ ਕੌਰ
- 12:51 PM, Dec 17 2025
ਮਾਨਸਾ ਜ਼ਿਲ੍ਹੇ ਦੇ ਬਲਾਕ ਸੰਮਤੀ ਬੁਰਜ ਰਾਠੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
ਅਕਾਲੀ ਦਲ ਦੇ ਉਮੀਦਵਾਰ ਸੁਖਜੀਤ ਸਿੰਘ ਰਹੇ ਜੇਤੂ
- 12:45 PM, Dec 17 2025
ਨਾਭਾ ’ਚ ਅਕਾਲੀ ਦਲ ਨੇ ਹਲਕੇ ਵਿੱਚ ਪਹਿਲੀ ਜਿੱਤ ਪ੍ਰਾਪਤ ਕੀਤੀ
ਵਿਧਾਨ ਸਭਾ ਹਲਕਾ ਨਾਭਾ ਤੋਂ ਬੋੜਾ ਕਲਾ ਬਲਾਕ ਸੰਮਤੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਲਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮੇਸ਼ ਕੌਰ ਨੂੰ 148 ਵੋਟਾਂ ਨਾਲ ਹਰਾਇਆ
- 12:15 PM, Dec 17 2025
ਬਲਾਕ ਸੰਮਤੀ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਖਾਤਾ ਖੋਲ੍ਹਿਆ
ਸ੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਭੋਮਾ ਜੋਨ -3 ਤੋਂ ਸੁੱਖਪਾਲ ਕੌਰ ਪਤਰੀ ਗੁਰਿੰਦਰ ਸਿੰਘ ਨੇ 23 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
- 12:12 PM, Dec 17 2025
ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਉਮੀਦਵਾਰ ਲਵਪ੍ਰੀਤ ਕੌਰ 655 ਵੋਟਾਂ ਨਾਲ ਜੇਤੂ ਕਰਾਰ
ਵਿਧਾਨ ਸਭਾ ਹਲਕਾ ਜੀਰਾ ਤੋਂ ਲੋਹਕੇ ਕਲਾਂ ਦੇ ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਉਮੀਦਵਾਰ ਲਵਪ੍ਰੀਤ ਕੌਰ 655 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏਪੰਚਾਇਤ ਸਮਤੀ ਜੀਰਾ ਦੇ ਜੋਨ ਨੰਬਰ ਪੰਜ ਲਾਉਂਕੇ ਕਲਾ ਤੋ ਕੁਲ 2287 ਵੋਟਾਂ ਪੋਲ ਹੋਈਆਂ ਜਿਸ ਵਿੱਚੋ ਕਾਂਗਰਸ ਦੀ ਉਮੀਦਵਾਰ ਲੋਵਪ੍ਰੀਤ ਕੌਰ 1351ਵੋਟਾਂ ਲੈ ਕੇ ਆਮ ਆਦਮੀ ਪਾਰਟੀ ਦੀ ਦੀ ਸੁਖਪ੍ਰੀਤ ਕੌਰ ਤੋ 655 ਵੋਟਾਂ ਨਾਲ ਜੇਤੂ ਰਹੀ ਜਦ ਕੀ 150 ਵੋਟਾਂ ਖ਼ਾਰਜ ਵੀ ਹੋਈਆਂ ਹਨ।
- 12:06 PM, Dec 17 2025
ਬਲਾਕ ਸੰਮਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ
ਬਲਾਕ ਬਠਿੰਡਾ ‘ਚ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ, ਬਲਾਕ ਸੰਮਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ
- 12:00 PM, Dec 17 2025
ਬਲਾਕ ਸੰਮਤੀ ਛਾਜਲੀ ਰਾਊਂਡ 1 ਅਪਡੇਟ
ਜ਼ੋਨ ਕਣਕਵਾਲ ਭੰਗੂਆਂ, ਧਰਮਗੜ੍ਹ, ਜਖੇਪਲਵਾਸ, ਹੰਬਲਵਾਸ, ਡਸਕਾ ਤੇ ਗਿਦੜਿਆਣੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਅੱਗੇ। ਜ਼ੋਨ ਫਤਿਹਗੜ੍ਹ ਤੋਂ ਕਾਂਗਰਸ ਉਮੀਦਵਾਰ ਅੱਗੇ।
- 11:58 AM, Dec 17 2025
ਅੰਮ੍ਰਿਤਸਰ ਦਿਹਾਤੀ ‘ਚ ਕਾਊਂਟਿੰਗ ਸੁਰੱਖਿਅਤ ਤੇ ਸ਼ਾਂਤੀਪੂਰਕ ਢੰਗ ਨਾਲ ਜਾਰੀ : ਐਸਐਸਪੀ ਸੋਹੇਲ ਮੀਰ
ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਕਾਊਂਟਿੰਗ ਅੰਮ੍ਰਿਤਸਰ ਦਿਹਾਤੀ ਵਿੱਚ ਪੂਰੀ ਤਰ੍ਹਾਂ ਸ਼ਾਂਤੀਪੂਰਕ ਅਤੇ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਸੋਹੇਲ ਮੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਦ ਵੱਖ-ਵੱਖ ਕਾਊਂਟਿੰਗ ਸੈਂਟਰਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਸੁਰੱਖਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਸਕੇ।
ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਵਿੱਚ ਕੁੱਲ 6 ਕਾਊਂਟਿੰਗ ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਮਾਈ ਭਾਗੋ ਕਾਲਜ ਹੈ, ਜਿੱਥੇ ਸਵੇਰ ਤੋਂ ਕਾਊਂਟਿੰਗ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਮੌਕੇ ‘ਤੇ ਮੌਜੂਦ ਅਧਿਕਾਰੀਆਂ ਤੋਂ ਫੀਡਬੈਕ ਲੈ ਚੁੱਕੇ ਹਨ ਅਤੇ ਹੁਣ ਤੱਕ ਹਰ ਥਾਂ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਅਤੇ ਸ਼ਾਂਤੀਪੂਰਕ ਬਣੀ ਹੋਈ ਹੈ।ਉਨ੍ਹਾਂ ਦੱਸਿਆ ਕਿ ਕਾਊਂਟਿੰਗ ਡੇ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਤੋਂ ਹੀ ਅਡਵਾਂਸ ਅਤੇ ਮਲਟੀ-ਟਿਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਹਰ ਕਾਊਂਟਿੰਗ ਸੈਂਟਰ ‘ਤੇ ਤਿੰਨ ਐਸਪੀ ਰੈਂਕ ਦੇ ਅਧਿਕਾਰੀ ਤੈਨਾਤ ਕੀਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਮੈਦਾਨੀ ਪੱਧਰ ‘ਤੇ ਵੀ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਕੁੱਲ ਮਿਲਾ ਕੇ ਕਰੀਬ 500 ਤੋਂ ਵੱਧ ਪੁਲਿਸ ਕਰਮਚਾਰੀ ਸੁਰੱਖਿਆ ਡਿਊਟੀ ‘ਤੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਕਾਊਂਟਿੰਗ ਸੈਂਟਰਾਂ ‘ਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਅਖੀਰ ‘ਚ ਐਸਐਸਪੀ ਸੋਹੇਲ ਮੀਰ ਨੇ ਕਿਹਾ ਕਿ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਆਮ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ, ਜਿਸ ਕਾਰਨ ਕਾਊਂਟਿੰਗ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਸ਼ਾਂਤੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਜਾਰੀ ਰੱਖਣ।
- 11:53 AM, Dec 17 2025
ਮੂਸੇ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੇਤੂ
ਤਰਨਤਾਰਨ ਦੇ ਬਲਾਕ ਸੰਮਤੀ ਦੇ ਜੋਨ ਮੂਸੇ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਦੀਪ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਜੀਤ ਕੌਰ ਨੂੰ 204 ਵੋਟਾਂ ਨਾਲ ਹਰਾਇਆ ਹਰਜੀਤ ਕੌਰ ਨੂੰ ਮਿਲੀਆਂ 520 ਵੋਟਾਂਆਮ ਆਦਮੀ ਪਾਰਟੀ ਦੀ ਸੁਖਦੀਪ ਕੋਰ ਨੂੰ ਮਿਲੀਆਂ 716 ਵੋਟਾਂ ਇੰਦਰਜੀਤ ਕੌਰ ਭਾਜਪਾ ਨੂੰ 199 ਸੁਖਚੈਨ ਜੀਤ ਕੌਰ ਕਾਂਗਰਸ ਨੂੰ ਮਿਲੀਆਂ 224 ਵੋਟਾਂ
- 11:52 AM, Dec 17 2025
ਹਲਕਾ ਮਜੀਠਾ ਤੋਂ ਕਾਂਗਰਸ ਦੇ ਸਿਰਫ਼ ਇੱਕੋ ਉਮੀਦਵਾਰ ਮੈਦਾਨ ‘ਚ ਸੀ ਉਸ ਦੀ ਵੀ ਹੋਈ ਜਿੱਤ- ਕਾਂਗਰਸ ਨੇ ਇਲਜ਼ਾਮ ਲਗਾਇਆ ਸੀ ਸਾਡੇ ਕਾਗਜ ਨਹੀਂ ਭਰੇ ਗਏ ਧੱਕਾ ਹੋਇਆ ਸੀ
- 33 ਸੀਟਾਂ ਤੇ ਕਾਂਗਰਸ ਦੇ ਸਿਰਫ਼ 7 ਦੇ ਕਾਗਜ ਭਰੇ ਗਏ ਸੀ
- ਸੱਤਾਂ ਦੇ ਕਾਂਗਜ਼ ਵਾਪਿਸ ਕੀਤੇ ਜਾਣੇ ਸੀ ਪਰ ਇੱਕ ਉਮੀਦਵਾਰ ਲੇਟ ਹੋ ਗਿਆ
- ਕਾਂਗਰਸ ਵਲੋਂ ਬਾਈਕਾਟ ਕੀਤਾ ਸੀ ਪਰ ਇੱਕ ਉਮੀਦਵਾਰ ਜਿਸਦੇ ਕਾਗਜ਼ ਵਾਪਿਸ ਨਹੀਂ ਹੋਏ ਉਸ ਲਈ ਪ੍ਰਚਾਰ ਕੀਤਾ ਸੀ
- ਮਨਪ੍ਰੀਤ ਕੌਰ ਸੋਹੀਆਂ ਕਲਾਂ ਦੀ ਜਿੱਤ ਹੋਈ ਹੈ ਬਲਾਕ ਸੰਮਤੀ ਮੇਂਬਰ ਬਣੇ ਹਨ
- ਮਨਪ੍ਰੀਤ ਕੌਰ ਬਲਾਕ ਸੰਮਤੀ ਚੋਣਾਂ ਦੇ ਨਤੀਜੇ 141 ਵੋਟਾਂ ਨਾਲ ਜਿੱਤੇ ਹਨ
11:50 AM, Dec 17 2025
ਬਲਾਕ ਸੰਮਤੀ ਨੂਰਪੁਰ ਬੇਦੀ ਦੇ ਜੋਨ ਨੰਬਰ ਦੋ ਅਬਿਆਣਾ ਕਲਾਂ ਤੋਂ ਆਪ ਦੀ ਉਮੀਦਵਾਰ ਦੀਪ ਮਝੋਤਰਾ ਜੇਤੂ

- 11:39 AM, Dec 17 2025
ਬਲਾਕ ਸੰਮਤੀ ਜ਼ੋਨ ਤਿੰਨ ਨੰਬਰ ਬਜਰੂੜ ਤੋਂ ਅਕਾਲੀ ਦਲ ਜੇਤੂ
- 11:38 AM, Dec 17 2025
ਸਮਰਾਲਾ ਬਲਾਕ ਦੇ ਬਲਾਕ ਸੰਮਤੀ ਜੋਨ ਨਾਗਰਾ ਤੋਂ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ 248 ਵੋਟਾਂ ਤੇ ਜੇਤੂ ਰਹੇ
- 11:37 AM, Dec 17 2025
ਜਗਰਾਉਂ ’ਚ ਕਾਂਗਰਸ ਦੇ ਹੱਕ ’ਚ ਨਤੀਜਾ
ਜਗਰਾਉਂ ’ਚ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜ਼ੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ। ਬਲਾਕ ਸੰਮਤੀ ਚੋਣਾਂ ਦੇ ਪਹਿਲੇ ਰਿਜ਼ਲਟ ਵਿੱਚ ਕਾਂਗਰਸ ਦੀ ਜਿੱਤ ਨਾਲ ਕਾਂਗਰਸ ਨੇ ਜਸ਼ਨ ਮਨਾਇਆ
- 11:35 AM, Dec 17 2025
ਰਾਜਪੁਰਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਜਾਰੀ ਹੈ ਜਿਸ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈਰਾਜਪੁਰਾ ਦੇ ਮਿਨੀ ਸੈਕਟਰੀਏਟ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਜਿਸਦੇ ਦੂਜੇ ਰੋਣ ਦੀ ਲਿਸਟ ਜਾਰੀ ਕੀਤੀ ਗਈ ਹੈ।
- 11:34 AM, Dec 17 2025
ਕਾਂਗਰਸੀ ਉਮੀਦਵਾਰ ਗੁਰਵਿੰਦਰ ਕਕਰਾਲੀ ਅੱਗੇ
ਮੋਰਿੰਡਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਦੂਜੇ ਰਾਉਂਡ ਦੀ ਗਿਣਤੀ ਤੋਂ ਬਾਅਦ ਕਾਂਗਰਸੀ ਉਮੀਦਵਾਰ ਗੁਰਵਿੰਦਰ ਕਕਰਾਲੀ ਅੱਗੇ ਕਾਂਗਰਸ 3041ਆਪ 2034ਬਸਪਾ 112ਅਕਾਲੀ ਦਲ 273 ਵੋਟਾਂ ਨੋਟਾਂ 20 ਰੱਦ 199
- 11:33 AM, Dec 17 2025
ਅਜਨਾਲਾ ’ਚ ਜ਼ਿਲ੍ਹਾ ਪ੍ਰੀਸ਼ਦ ਜਗਦੇਵ ਕਲਾਂ ਤੋਂ ਅਕਾਲੀ ਉਮੀਦਵਾਰ ਸਰਬਜੀਤ ਕੌਰ 250 ਵੋਟਾਂ ਨਾਲ ਜਿੱਤੇ- AAP ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਜੱਦੀ ਪਿੰਡ ਹੈ ਜਗਦੇਵ ਕਲਾਂ
- 11:21 AM, Dec 17 2025
ਮੋਹਾਲੀ ’ਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਖੁੱਲ੍ਹਿਆ ਖਾਤਾ- ਬਲਾਕ ਮਾਜਰੀ ਦੇ ਖੀਜਰਾਵਾਦ ਜੋਨ ਤੋਂ ਅਕਾਲੀ ਦਲ ਨੇ ਕੀਤੀ ਜਿੱਤ ਪ੍ਰਾਪਤ
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗੁਰਿੰਦਰ ਕੌਰ ਨੂੰ 889 ਵੋਟਾਂ ਹੋਈਆਂ ਹਾਸਲ
- AAP ਉਮੀਦਵਾਰ ਨੂੰ 132 ਵੋਟਾਂ ਹੋਈਆਂ ਹਾਸਲ, ਜਦਕਿ ਕਾਂਗਰਸ ਨੇ 779 ਵੋਟਾਂ ਕੀਤੀਆਂ ਹਾਸਲ
- 11:21 AM, Dec 17 2025
ਸੰਗਰੂਰ ਜ਼ਿਲ੍ਹੇ ਦੀਆਂ ਪੰਚਾਇਤ ਸੰਮਤੀ ਚੋਣਾਂ ’ਚ 20 ਜ਼ੋਨਾਂ ਦੇ ਉਮੀਦਵਾਰ ਰਹੇ ਬਿਨਾਂ ਮੁਕਾਬਲਾ ਜੇਤੂ
ਸੰਗਰੂਰ ਜ਼ਿਲ੍ਹੇ ਦੀਆਂ ਪੰਚਾਇਤ ਸੰਮਤੀ ਚੋਣਾਂ ਦੀਆਂ 162 ਜ਼ੋਨਾਂ ਵਿਚੋਂ 20 ਜ਼ੋਨਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਚੋਣਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ 162 ਜ਼ੋਨ ਹਨ, ਜਿਨ੍ਹਾਂ ਵਿਚੋਂ 20 ਜ਼ੋਨ ਅਜਿਹੇ ਹਨ, ਜਿਥੇ ਇਕ ਉਮੀਦਵਾਰ ਹੀ ਚੋਣ ਮੈਦਾਨ ਹੋਣ ਕਰਕੇ ਉਹ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਪੰਚਾਇਤ ਸੰਮਤੀ ਅੰਨਦਾਣਾ ਐਟ ਮੂਨਕ ਵਿਖੇ ਗੁਲਾੜ੍ਹੀ ਅਤੇ ਕਰੋਦਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਭਵਾਨੀਗੜ੍ਹ ਵਿਖੇ ਕਾਲਾਝਾੜ, ਪੰਚਾਇਤ ਸੰਮਤੀ ਛਾਜਲੀ ਦੇ ਜ਼ੋਨ ਹਰਿਆਊ, ਪੰਚਾਇਤ ਸੰਮਤੀ ਧੂਰੀ ਵਿਖੇ ਜ਼ੋਨ ਨੱਤ, ਕੱਕੜਵਾਲ, ਈਸੜਾ, ਧਾਦਰਾ, ਢਢੋਗਲ, ਮੀਮਸਾ ਤੇ ਭੁੱਲਰਹੇੜੀ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਦਿੜ੍ਹਬਾ ਦੇ ਜ਼ੋਨ ਸ਼ਾਦੀਹਰੀ, ਤੂਰਬੰਨਜਾਰਾ ਤੇ ਕਮਾਲਪੁਰ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਪੰਚਾਇਤ ਸੰਮਤੀ ਲਹਿਰਾਗਾਗਾ ਦੇ ਚੂੜਲ ਕਲਾਂ ਤੇ ਰਾਏਧਰਾਣਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ। ਇਸੇ ਤਰ੍ਹਾਂ ਪੰਚਾਇਤ ਸੰਮਤੀ ਸ਼ੇਰਪੁਰ ਦੇ ਜ਼ੋਨ ਮਾਹਮਦਪੁਰ ਜੇਤੂ ਰਹੇ ਹਨ। ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ ਕੋਟੜਾ ਅਮਰੂ ਅਤੇ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-2 ਦੇ ਜ਼ੋਨ ਈਲਵਾਲ ਤੇ ਖੁਰਾਣਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
- 11:11 AM, Dec 17 2025
ਫਾਜ਼ਿਲਕਾ ’ਚ ਚੋਣਾਂ ਦੀ ਗਿਣਤੀ ਹੋਣ ਕਾਰਨ ਵਿਦਿਆਰਥੀ ਤੇ ਸਕੂਲ ਸਟਾਫ਼ ਹੋਇਆ ਪ੍ਰੇਸ਼ਾਨ- ਅਧਿਕਾਰੀਆਂ ਨੇ ਸਕੂਲ ਅੰਦਰ ਜਾਣ ਤੋਂ ਰੋਕਿਆ, ਘਰਾਂ ਨੂੰ ਮੋੜੇ
- ਧੁੰਦ ‘ਚ ਕਈ ਕਿਲੋਮੀਟਰ ਸਫ਼ਰ ਕਰਕੇ ਸਕੂਲ ਪਹੁੰਚੇ ਸਨ ਵਿਦਿਆਰਥੀ
- ਸਕੂਲ ਨੂੰ ਗਿਣਤੀ ਕੇਂਦਰ ਬਣਾਉਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਨਹੀਂ ਐਲਾਨੀ ਸੀ ਛੁੱਟੀ
- 11:08 AM, Dec 17 2025
ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ’ਚ
ਜਗਰਾਉਂ ‘ਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜ਼ੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ। ਬਲਾਕ ਸੰਮਤੀ ਚੋਣਾਂ ਦੇ ਪਹਿਲੇ ਰਿਜ਼ਲਟ ਵਿੱਚ ਕਾਂਗਰਸ ਦੀ ਜਿੱਤ ਨਾਲ ਕਾਂਗਰਸ ਨੇ ਜਸ਼ਨ ਮਨਾਇਆ।
- 11:08 AM, Dec 17 2025
ਹਲਕਾ ਅਜਨਾਲਾ ਦੇ ਬਲਾਕ ਸੰਮਤੀ ਜੋਨ ਮਹਿਮਦ ਮੰਦਰਾਂਵਾਲਾ ਤੋਂ AAP ਦੀ ਉਮੀਦਵਾਰ ਜਗਦੀਸ਼ ਦਵਿੰਦਰ ਕੌਰ ਜੇਤੂ
ਹਲਕਾ ਅਜਨਾਲਾ ਅਧੀਨ ਆਉਂਦੀ ਬਲਾਕ ਸੰਮਤੀ ਰਮਦਾਸ ਦੇ ਜ਼ੋਨ ਮਹਿਮਦ ਮੰਦਰਾਂਵਾਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਜਗਦੀਸ਼ ਦਵਿੰਦਰ ਕੌਰ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਅਮਨਦੀਪ ਕੌਰ ਨੂੰ 165 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਹਨ।
- 10:54 AM, Dec 17 2025
ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਸਬੀਰ ਕੌਰ ਦੀ ਹੋਈ ਜਿੱਤ
ਹਲਕਾ ਅਟਾਰੀ ਦੇ ਬਲਾਕ ਵੇਰਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਸਬੀਰ ਕੌਰ ਬਲਾਕ ਸੰਮਤੀ ਜੇਠੂਵਾਲ ਤੋਂ 84 ਵੋਟਾਂ ਨਾਲ ਜੇਤੂ ਕਰਾਰ ਦਿੱਤੀ ਗਈ
- 10:50 AM, Dec 17 2025
ਤਰਨਤਾਰਨ ਦੇ ਨੂਰਦੀ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵੰਤ ਕੌਰ ਨੂੰ ਮਿਲੀਆਂ 779 ਵੋਟਾਂ- ਚਰਨਜੀਤ ਕੌਰ ਨੂੰ ਮਿਲੀਆਂ 570 ਵੋਟਾਂ
- ਚਰਨਜੀਤ ਕੌਰ ਨੂੰ ਮਿਲੀਆ 270 ਵੋਟਾਂ
- ਆਜਾਦ ਉਮੀਦਵਾਰ ਸੁਖਰਾਜ ਕੌਰ 16
- ਕਾਂਗਰਸ ਦੀ ਉਮੀਦਵਾਰ ਨੂੰ 76 ਵੋਟਾਂ ਪਈਆਂ
- 10:47 AM, Dec 17 2025
ਪਟਿਆਲਾ ਹਲਕਾ ਘਨੌਰ ਵਿੱਚ ਵੀ ਹੋਇਆ ਹੰਗਾਮਾ
- 10:36 AM, Dec 17 2025
ਬਲਾਕ ਸੰਮਤੀ ਜ਼ੋਨ ਘਨੌਲਾ ਤੋਂ ਕਾਂਗਰਸ ਦਾ ਉਮੀਦਵਾਰ ਅਮਨਦੀਪ ਸਿੰਘ ਜੇਤੂ
- 10:36 AM, Dec 17 2025
ਫਰੀਦਕੋਟ ਜਿਲ੍ਹੇ ਦੇ ਜਿਲ੍ਹਾ ਪ੍ਰੀਸ਼ਦ ਸਰਕਲ ਗੋਲੇਵਾਲਾ ’ਚ ਅਕਾਲੀ ਦਲ ਦੀ ਜਿੱਤ
ਫਰੀਦਕੋਟ ’ਚ 189 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਸਕਰਨਪ੍ਰੀਤ ਪਹਿਲੇ, 122 ਵੋਟਾਂ ਨਾਲ ਕਾਂਗਰਸ ਦਾ ਬਲਵੀਰ ਸਿੰਘ ਦੂਜੇ, 80 ਵੋਟਾਂ ਨਾਲ ਆਪ ਦਾ ਅਮਰਜੀਤ ਸਿੰਘ ਤੀਜੇ ਅਤੇ 24 ਵੋਟਾਂ ਨਾਲ ਬੀਜੇਪੀ ਦਾ ਅਮਰ ਸਿੰਘ ਚੌਥੇ ਸਥਾਨ ’ਤੇ
- 10:29 AM, Dec 17 2025
ਆਜ਼ਾਦ ਉਮੀਦਵਾਰ ਗੁਰਿੰਦਰ ਪਾਲ ਸਿੰਘ ਨੇ ਬਲਾਕ ਸੰਮਤੀ ਅਟਾਰੀ ਤੋਂ ਜਿੱਤ ਕੀਤੀ ਹਾਸਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਿੰਦਰ ਪਾਲ ਸਿੰਘ ਦੀ ਕੀਤੀ ਗਈ ਸੀ ਹਮਾਇਤ
- 10:29 AM, Dec 17 2025
ਪਿੰਡ ਘਰਾਚੋ ਵਿੱਚ ਬਲਾਕ ਸੰਮਤੀ ਤੋਂ ਰਜਿੰਦਰ ਸਿੰਘ ਰਾਜੀ ਜੇਤੂ
ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੀ ਪਿੰਡਾਂ ਦੀ ਰਾਜਧਾਨੀ ਅਖਵਾਉਣ ਵਾਲੇ ਪਿੰਡ ਘਰਾਚੋ ਵਿੱਚ ਬਲਾਕ ਸੰਮਤੀ ਤੋਂ ਰਜਿੰਦਰ ਸਿੰਘ ਰਾਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਈ ਜਿੱਤ
- 10:16 AM, Dec 17 2025
ਹਲਕਾ ਅਟਾਰੀ ਦੇ ਜੋਨ ਮੋਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
ਹਲਕਾ ਅਟਾਰੀ ਦੇ ਜੋਨ ਮੋਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨਵਜੋਤ ਕੌਰ ਨੇ 89 ਵੋਟਾਂ ਨਾਲ ਬਲਾਕ ਸੰਮਤੀ ਦੀ ਚੋਣ ਜਿੱਤੀ
- 10:02 AM, Dec 17 2025
ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ’ਚ ਮਿਲੀ ਜਿੱਤ- ਬਲੋਕ ਰੋਟੀ ਚੰਨਾ ਦੇ ਬਲਾਕ ਸੰਮਤੀ ਦੇ ਉਮੀਦਵਾਰ ਹਰਵਿੰਦਰ ਸਿੰਘ ਜੇਤੂ
- 300 ਤੋਂ ਵੱਧ ਵੋਟਾਂ ਨਾਲ ਜੇਤੂ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਉਮੀਦਵਾਰ
- 10:01 AM, Dec 17 2025
ਲੁਧਿਆਣਾ ਪਹਿਲੇ ਰਾਊਂਡ ਦੀ ਗਿਣਤੀ ਖਤਮ
ਬਾਜੜਾ ਕਲੋਨੀ ਤੋਂ ਕਾਂਗਰਸੀ ਉਮੀਦਵਾਰ ਰਾਜਕੁਮਾਰ ਰਾਜੂ ਬਲਾਕ ਸਮਤੀ ਵਿੱਚ ਸੱਤ ਵੋਟਾਂ ਨਾਲ ਜੇਤੂ , ਦੂਜੇ ਨੰਬਰ ‘ਤੇ ਰਹੀ ਆਮ ਆਦਮੀ ਪਾਰਟੀ - 10:01 AM, Dec 17 2025
ਚੋਣਾਂ ਦੀ ਗਿਣਤੀ ਤੋਂ ਪਹਿਲਾ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਨੇ ਸਰਕਾਰ ‘ਤੇ ਸਾਧੇ ਨਿਸ਼ਾਨੇ
- 09:56 AM, Dec 17 2025
ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਦੀ ਹੋਈ ਜਿੱਤ- ਵਿਧਾਨ ਸਭਾ ਗੁਰਦਾਸਪੁਰ ਦੀ ਬਲਾਕ ਸੰਮਤੀ ਭੁੰਬਲੀ ਦੀ ਸੀਟ ਤੋਂ ਆਪ ਦੀ ਉਮੀਦਵਾਰ ਹਰਜਿੰਦਰ ਕੌਰ ਦੀ ਹੋਈ ਜਿੱਤ
- ਬਲਾਕ ਸੰਮਤੀ ਦੀਆਂ ਬਾਕੀ ਪੰਜ ਸੀਟਾਂ ਤੇ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਿੰਨ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ
- 09:43 AM, Dec 17 2025
ਸੰਗਰੂਰ ’ਚ ਜਾਣੋ ਕਿੱਥੇ ਕਿੱਥੇ ਹੋ ਰਹੀ ਵੋਟਾਂ ਦੀ ਗਿਣਤੀ - 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨ ਅਤੇ ਪੰਚਾਇਤ ਸੰਮਤੀ ਦੇ 162 ਜ਼ੋਨਾਂ ਲਈ ਵੋਟਿੰਗ
- ਜਿਹਨਾਂ ਵਿੱਚ ਬਲਾਕ ਸੰਮਤੀਆਂ ਦੇ 126 ਜੌਨ ਲਈ ਉਮੀਦਵਾਰ 439
- ਜਿਲ੍ਹਾ ਪਰਿਸ਼ਦ ਦੇ 18 ਜੋਨ ਲਈ 80
ਗਿਣਤੀ ਕੇਂਦਰਾਂ ਦਾ ਵੇਰਵਾ - ਬਲਾਕ ਅਨੰਦਾਨਾ ਐਟ ਮੂਣਕ – ਸਰਕਾਰੀ ਆਈ ਟੀ ਆਈ ਲੜਕੀਆਂ ਮੂਣਕ ਵਿਖੇ,
- ਬਲਾਕ ਭਵਾਨੀਗੜ੍ਹ – ਯੋਗਾ ਹਾਲ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ,
- ਬਲਾਕ ਛਾਜਲੀ – ਸਕੂਲ ਆਫ਼ ਐਮੀਨੇਂਸ ਬਾਕਸਿੰਗ ਹਾਲ ਵਿਖੇ,
- ਬਲਾਕ ਧੂਰੀ – ਲਾਇਬ੍ਰੇਰੀ ਹਾਲ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ,
- ਬਲਾਕ ਦਿੜ੍ਹਬਾ – ਕਾਮਰੇਡ ਭੀਮ ਸਿੰਘ ਸਕੂਲ ਆਫ਼ ਐਮੀਨੇਂਸ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿਖੇ,
- ਬਲਾਕ ਲਹਿਰਾਗਾਗਾ – ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ,
- ਬਲਾਕ ਸੰਗਰੂਰ – ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ,
- ਬਲਾਕ ਸ਼ੇਰਪੁਰ – ਦੇਸ਼ ਭਗਤ ਕਾਲਜ ਬਰੜਵਾਲ ਵਿਖੇ,
- ਬਲਾਕ ਸੁਨਾਮ ਊਧਮ ਸਿੰਘ ਵਾਲਾ – ਸ਼ਹੀਦ ਊਧਮ ਸਿੰਘ ਸਰਕਾਰੀ ਆਈ ਟੀ ਆਈ ਸੁਨਾਮ ਊਧਮ ਸਿੰਘ ਵਾਲਾ ਵਿਖੇ,
- ਬਲਾਕ ਸੁਨਾਮ ਊਧਮ ਸਿੰਘ ਵਾਲਾ-2 – ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਹੋਵੇਗੀ
- 09:32 AM, Dec 17 2025
ਮੋਗਾ ਬਲਾਕ ਸੰਮਤੀ ਦੇ ਜ਼ੋਨ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ- ਦੌਲਤਪੁਰਾ ਜ਼ੋਨ ਤੋਂ ਗੁਰਦਰਸ਼ਨ ਸਿੰਘ ਢਿੱਲੋਂ ਦੀ 9 ਵੋਟਾਂ ਨਾਲ ਜਿੱਤ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ ਹਰਾਇਆ
- 09:28 AM, Dec 17 2025
ਗਿਣਤੀ ਕੇਂਦਰਾਂ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਅੰਮ੍ਰਿਤਸਰ ‘ਚ ਜਲਦ ਆ ਸਕਦੇ ਨੇ ਨਤੀਜੇ

- 09:25 AM, Dec 17 2025
ਰੋਪੜ ਦੇ ਲੋਦੀਮਾਜਰਾ ਬਲਾਕ ਸੰਮਤੀ ਜੋਨ ਤੋਂ ਆਪ ਦੀ ਉਮੀਦਵਾਰ ਮਨਜੀਤ ਕੌਰ ਜੇਤੂ
- 09:25 AM, Dec 17 2025
ਅੰਮ੍ਰਿਤਸਰ ’ਚ ਹੁਣ ਖੋੇਲ੍ਹੇ ਗਏ ਸਟਰਾਂਗ ਰੂਮ
26 ਟੇਬਲਾਂ ’ਤੇ ਹੋਣਗੇ 6 ਰਾਉਂਡਇੱਕ ਘੰਟੇ ’ਚ ਆਵੇਗਾ ਪਹਿਲੇ ਰਾਉਂਡ ਦਾ ਨਤੀਜਾ
- 09:23 AM, Dec 17 2025
Patiala ‘ਚ ਗਿਣਤੀ ਸ਼ੁਰੂ ਹੋਣ ਤੋਂ ਪਹਿਲਾ ਹੰਗਾਮਾ
- 09:20 AM, Dec 17 2025
ਪਠਾਨਕੋਟ ਵਿੱਚ 93 ਬਲਾਕ ਸੰਮਤੀ ਅਤੇ 10 ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਜਾਰੀ
ਪਠਾਨਕੋਟ ਵਿੱਚ 93 ਬਲਾਕ ਸੰਮਤੀ ਅਤੇ 10 ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਹੋ ਰਹੀ, ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਇੰਤਜ਼ਾਮ।
- 09:19 AM, Dec 17 2025
ਮਲੋਟ ’ਚ ਚੋਣ ਨਤੀਜਿਆਂ ਨੂੰ ਲੈ ਕੇ ਵੱਡੀ ਖ਼ਬਰ- ਅਜੇ ਤੱਕ ਨਹੀਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ
- ਮੰਤਰੀ ਬਲਜੀਤ ਕੌਰ ਕਾਊਂਟਿੰਗ ਸੈਂਟਰ ’ਚ ਮੌਜੂਦ
- 09:16 AM, Dec 17 2025
ਗੁਰੂਹਰਸਰਹਾਏ ਦੇ ਜ਼ੋਨ ਪਿੰਡੀ ਤੋਂ ਕਾਂਗਰਸੀ ਉਮੀਦਵਾਰ ਅੱਗੇ
- 09:13 AM, Dec 17 2025
ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਕੀਤਾ ਗਿਆ ਖੱਜਲ ਖੁਆਰ
ਲੁਧਿਆਣਾ ਦੇ ਰਾਏਕੋਟ ਕਾਉਂਟਿੰਗ ਸੈਂਟਰ ਪ੍ਰਸ਼ਾਸਨ ਵੱਲੋਂ ਐਂਟਰੀ ਕਾਰਡ ਦੇਣ ਦੇ ਬਾਵਜੂਦ ਅੱਜ ਕਾਉਂਟਿੰਗ ਸੈਂਟਰ ਵਿਚ ਦਾਖ਼ਿਲ ਹੋਣ ਸਮੇਂ ਵਿਰੋਧੀ ਪਾਰਟੀਆਂ ਦੇ ਆਗੂਆਂ ਖੱਜਲ ਖੁਆਰ ਕੀਤਾ ਗਿਆ। ਮੀਡੀਆ ਨੂੰ ਵੀ ਕੈਮਰੇ ਬਾਹਰ ਰੱਖਣ ਲਈ ਮਜਬੂਰ ਕੀਤਾ ਗਿਆ।
- 09:08 AM, Dec 17 2025
ਤਲਵੰਡੀ ਸਾਬੋ ਵਿਖੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ
- 08:59 AM, Dec 17 2025
ਲੁਧਿਆਣਾ ’ਚ ਹੋਇਆ ਹੰਗਾਮਾ
ਲੁਧਿਆਣਾ ਦੇ ਕੇਵੀਐਮ ਸਕੂਲ ਕਾਊਂਟਿੰਗ ਸੈਂਟਰ ਵਿੱਚੋਂ ਉਮੀਦਵਾਰਾਂ ਨੂੰ ਬਾਹਰ ਕੱਢਿਆ ਜਿਸ ਦੇ ਚੱਲਦੇ ਹੰਗਾਮਾ ਹੋਇਆ।
- 08:51 AM, Dec 17 2025
ਮਜੀਠਾ ਤੇ ਜੰਡਿਆਲਾ ਗੁਰੂ ਲਈ ਨਹੀਂ ਸ਼ੁਰੂ ਹੋਈ ਕਾਊਟਿੰਗ
- ਬਲਾਕ ਸੰਮਤੀਆਂ ਲਈ ਕਾਊਂਟਿੰਗ ਸ਼ੁਰੂ ਨਹੀਂ ਹੋਈ
- 08:46 AM, Dec 17 2025
ਲੁਧਿਆਣਾ ’ਚ 25 ਜਿਲ੍ਹਾ ਪ੍ਰੀਸ਼ਦ 235 ਬਲਾਕ ਸੰਮਤੀ ਦੀ ਵੋਟਾਂ ਦੀ ਗਿਣਤੀ ਜਾਰੀ
- 08:40 AM, Dec 17 2025
ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਬੈਲਟ ਪੇਪਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਚੋਣ ਕਮਿਸ਼ਨ ਨੇ 23 ਜ਼ਿਲ੍ਹਿਆਂ ਵਿੱਚ 151 ਗਿਣਤੀ ਕੇਂਦਰ ਸਥਾਪਤ ਕੀਤੇ ਹਨ। ਇਸ ਪ੍ਰਕਿਰਿਆ ਦੌਰਾਨ 12,814 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ।
08:39 AM, Dec 17 2025
ਸਰਕਾਰੀ ਬਹੁ ਤਕਨੀਕੀ ਕਾਲਜ ਪਟਿਆਲਾ ਵਿਖੇ ਭੁਨਰਹੇੜੀ ਬਲਾਕ ਦੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਵੋਟਾਂ ਦੀ ਗਿਣਤੀ
- 08:34 AM, Dec 17 2025
ਗੁਰਦਾਸਪੁਰ ’ਚ 64 ਉੁਮੀਦਵਾਰ ਜੇਤੂ
ਗੁਰਦਾਸਪੁਰ ਜਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਵਿਚੋਂ 7 ਉੁਮੀਦਵਾਰ ਅਤੇ 204 ਬਲਾਕ ਸੰਮਤੀਆਂ ਵਿੱਚੋਂ 64 ਉੁਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਸਾਰੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਹਨ।
- 08:29 AM, Dec 17 2025
ਪਟਿਆਲਾ ’ਚ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੋ ਗਿਆ ਹੰਗਾਮਾ
- BJP ਵਰਕਰਾਂ ਵੱਲੋਂ ਪੁਲਿਸ ’ਤੇ ਗੁੰਡਾਗਰਦੀ ਦਾ ਇਲਜ਼ਾਮ
- ‘ਕਿਸੇ ਪਾਰਟੀ ਦੇ ਪੋਲਿੰਗ ਏਜੰਟ ਨੂੰ ਨਹੀਂ ਜਾਣ ਦਿੱਤਾ ਅੰਦਰ’
- ਬਿਨਾਂ ਪੋਲਿੰਗ ਏਜੰਟ ਤੋਂ ਗਿਣਤੀ ਹੋਈ ਸ਼ੁਰੂ- ਬੀਜੇਪੀ
- 08:27 AM, Dec 17 2025
ਪੰਜਾਬ ਭਰ ’ਚ 141 ਥਾਵਾਂ ’ਤੇ 154 ਗਿਣਤੀ ਕੇਂਦਰ
- ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
- 347 ਜ਼ਿਲ੍ਹਾ ਪ੍ਰੀਸ਼ਦ ਤੇ 2838 ਬਲਾਕ ਸੰਮਤੀ ਸੀਟਾਂ ਦੇ ਆਉਣਗੇ ਨਤੀਜੇ
- 141 ਮਾਈਕ੍ਰੋ ਆਬਜ਼ਰਵਰਾਂ ਦੀ ਮੌਜੂਦੀ ’ਚ ਗਿਣਤੀ
- ਵੋਟਾਂ ਦੀ ਗਿਣਤੀ ਲਈ 10,500 ਮੁਲਾਜ਼ਮ ਤੈਨਾਤ
Zila Parishad And Block Samiti Result Live Updates : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਇਨ੍ਹਾਂ ਚੋਣਾਂ ਤੋਂ ਬਾਅਦ ਸਿੱਧੇ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਨ੍ਹਾਂ ਨੂੰ 2027 ਲਈ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਭਰੋਸੇਯੋਗਤਾ ਦਾਅ ‘ਤੇ ਲੱਗੀ ਹੋਈ ਹੈ।
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ ਇਸੇ ਸੰਬੰਧ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮ ਤਿਆਰ ਕੀਤੇ ਗਏ, ਜਿੱਥੇ ਕਿ ਵੋਟਾਂ ਵਾਲੇ ਬਕਸੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੇ ਗਏ ਹਨ। ਇਸੇ ਦੇ ਚੱਲਦਿਆਂ ਜ਼ਿਲ੍ਹੇ ਗੁਰਦਾਸਪੁਰ ਅੰਦਰ ਕੁੱਲ 10 ਕਾਊਂਟਿੰਗ ਸੈਂਟਰ ਬਣਾਏ ਗਏ ਹਨ ਹਰ ਇੱਕ ਕਾਊਂਟਿੰਗ ਸੈਂਟਰ ਦੇ ਅੰਦਰ 14 ਟੇਬਲ ਲਗਾਏ ਗਏ ਹਨ ਜਿੱਥੇ ਕਿ ਰਾਊਂਡ ਮੁਤਾਬਿਕ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਸਬੰਧੀ ਸੁਰੱਖਿਆ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਿਨਾਂ ਮਨਜ਼ੂਰੀ ਤੋਂ ਕਿਸੇ ਦੀ ਵੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ।

Views: 190