Last Updated: November 7, 2026

Dainik Savera Times Logo

ਕੱਢਣਾ ਸੀ ਖ਼ਰਾਬ ਗੁਰਦਾ, ਕੱਢ ਦਿੱਤਾ ਬਿਲਕੁਲ ਸਿਹਤਮੰਦ! ਜਾਣੋ ਅਲੀਗੜ੍ਹ ਦੇ ਡਾਕਟਰ ਦੀ ਕਿਸ ਗਲਤੀ ਨੇ ਲਈ ਮਹਿਲਾ ਦੀ ਜਾਨ, ਕੋਰਟ ਨੇ ਠੋਕਿਆ ਇਨ੍ਹਾਂ ਜੁਰਮਾਨਾ

22 May 2026 ਅੱਪਡੇਟ ਕੀਤਾ ਗਿਆ

ਕੱਢਣਾ ਸੀ ਖ਼ਰਾਬ ਗੁਰਦਾ, ਕੱਢ ਦਿੱਤਾ ਬਿਲਕੁਲ ਸਿਹਤਮੰਦ! ਜਾਣੋ ਅਲੀਗੜ੍ਹ ਦੇ ਡਾਕਟਰ ਦੀ ਕਿਸ ਗਲਤੀ ਨੇ ਲਈ ਮਹਿਲਾ ਦੀ ਜਾਨ, ਕੋਰਟ ਨੇ ਠੋਕਿਆ ਇਨ੍ਹਾਂ ਜੁਰਮਾਨਾ

ਨਵੀਂ ਦਿੱਲੀ (ਦੈਨਿਕ ਸਵੇਰਾ): ਇਸ ਗੰਭੀਰ ਅਤੇ ਦੁਖਦਾਈ ਘਟਨਾ ਨੂੰ  ਦੇਖਿਏਂ ਤਾਂ ਡਾਕਟਰਾਂ ਦਾ ਕੰਮ ਦੂਜਾ ਜੀਵਨ ਦੇਣਾ ਜਾਂ ਪਰਮਾਤਮਾਂ ਦੀ ਮੇਹਰ ਦਾ ਵਰਦਾਣ ਹੁੰਦਾ ਹੈ। ਉਹ ਵਿਅਕਤੀ ਜੋ ਬਿਮਾਰੀਆਂ ਦੀ ਪਛਾਣ ਕਰਦਾ ਹੈ ਅਤੇ ਇਲਾਜ ਲਈ ਦਵਾਈ ਜਾਂ ਸਲਾਹ ਦਿੰਦਾ ਹੈ। ਪਰ ਇਸ ਦੇ ਉਲਟ ਦੇਖਿਆਂ ਜਾਵੇਂ ਤਾਂ ਇੱਕ ਵਾਰਦਾਤ ਹੈਰਾਨ ਕਰਨ ਵਾਲੀ ਹੈ।

ਮਾਮਲਾ ਕੀ ਹੈ? (The Case)

ਸਾਲ 2012 ਵਿੱਚ, ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਰਹਿਣ ਵਾਲੀ ਇੱਕ 56 ਸਾਲਾ ਔਰਤ ਦੇ ਪੇਟ ਵਿੱਚ ਦਰਦ ਹੋਇਆ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸਦੇ ਸੱਜੇ ਗੁਰਦੇ (Right Kidney) ਵਿੱਚ ਸਮੱਸਿਆ ਹੈ ਅਤੇ ਉਸਨੂੰ ਸਰਜਰੀ ਰਾਹੀਂ ਕੱਢਣਾ ਪਵੇਗਾ। 6 ਮਈ 2012 ਨੂੰ ਅਸ਼ੀਰਵਾਦ ਨਰਸਿੰਗ ਹੋਮ ਦੇ ਡਾਕਟਰ ਰਾਜੀਵ ਲੋਚਨ ਨੇ ਔਰਤ ਦੀ ਸਰਜਰੀ ਕੀਤੀ। ਪਰ ਡਾਕਟਰਾਂ ਨੇ ਇੱਕ ਬਹੁਤ ਵੱਡੀ ਅਤੇ ਜਾਨ ਲੇਵਾ ਗਲਤੀ ਕਰ ਦਿੱਤੀ — ਉਨ੍ਹਾਂ ਨੇ ਖ਼ਰਾਬ ਸੱਜਾ ਗੁਰਦਾ ਕੱਢਣ ਦੀ ਬਜਾਏ, ਉਸਦਾ ਬਿਲਕੁਲ ਸਿਹਤਮੰਦ ਖੱਬਾ ਗੁਰਦਾ (Left Kidney) ਬਾਹਰ ਕੱਢ ਦਿੱਤਾ।

ਇਹ ਵੀ ਪੜੋਂ:

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸਾਰਾ ਤੇਂਦੁਲਕਰ ਦੀ ਗੁੱਸੇ ਵਾਲੀ ਸਟੋਰੀ, ਜਾਣੋ ਬਾਡੀ ਸ਼ੇਮਿੰਗ ਕਰਨ ਵਾਲੇ ਪੇਜ ਦੀ ਕਿਵੇਂ ਕਰਵਾਈ ਬੋਲਤੀ ਬੰਦ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸਾਰਾ ਤੇਂਦੁਲਕਰ ਦੀ ਗੁੱਸੇ ਵਾਲੀ ਸਟੋਰੀ, ਜਾਣੋ ਬਾਡੀ ਸ਼ੇਮਿੰਗ ਕਰਨ ਵਾਲੇ ਪੇਜ ਦੀ ਕਿਵੇਂ ਕਰਵਾਈ ਬੋਲਤੀ ਬੰਦ

ਗਲਤੀ ਦਾ ਪਤਾ ਕਿਵੇਂ ਲੱਗਿਆ ਅਤੇ ਕੀ ਅਸਰ ਹੋਇਆ?

ਦੂਜੀ ਜਾਂਚ ਵਿੱਚ ਖੁਲਾਸਾ: ਸਰਜਰੀ ਤੋਂ ਬਾਅਦ ਵੀ ਜਦੋਂ ਔਰਤ ਦੀ ਤਕਲੀਫ਼ ਘੱਟ ਨਾ ਹੋਈ, ਤਾਂ ਉਸਨੂੰ ਡਾਇਲਸਿਸ ‘ਤੇ ਰੱਖਿਆ ਗਿਆ। ਜਦੋਂ ਪਰਿਵਾਰ ਨੇ ਦੂਜੇ ਹਸਪਤਾਲ ਵਿੱਚ ਸੀਟੀ ਸਕੈਨ ਕਰਵਾਇਆ, ਤਾਂ ਪਤਾ ਲੱਗਿਆ ਕਿ ਡਾਕਟਰਾਂ ਨੇ ਗਲਤ ਗੁਰਦਾ ਕੱਢ ਦਿੱਤਾ ਹੈ।

ਔਰਤ ਦੀ ਮੌਤ: ਇਸ ਲਾਪਰਵਾਹੀ ਕਾਰਨ ਔਰਤ ਦੇ ਸਰੀਰ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਵਧ ਗਈ (ਹਾਈਪਰਕਲੇਮੀਆ) ਅਤੇ ਬਲੱਡ ਸ਼ੂਗਰ ਬਹੁਤ ਘੱਟ ਗਈ (ਹਾਈਪੋਗਲਾਈਸੀਮੀਆ)। ਆਖ਼ਰਕਾਰ, 2014 ਵਿੱਚ ਉਸਦੀ ਮੌਤ ਹੋ ਗਈ।

ਕਾਨੂੰਨੀ ਕਾਰਵਾਈ ਅਤੇ ਫੈਸਲਾ

  1. ਲਾਈਸੈਂਸ ਮੁਅੱਤਲ: ਪੁਲਿਸ ਕੇਸ ਦਰਜ ਹੋਣ ਤੋਂ ਬਾਅਦ, ਯੂਪੀ ਮੈਡੀਕਲ ਕੌਂਸਲ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਡਾਕਟਰ ਦੀ ਮੈਡੀਕਲ ਰਜਿਸਟ੍ਰੇਸ਼ਨ (ਲਾਈਸੈਂਸ) ਨੂੰ 2 ਸਾਲਾਂ ਲਈ ਰੱਦ (ਸਸਪੈਂਡ) ਕਰ ਦਿੱਤਾ।

  2. ਕੋਰਟ ਦਾ ਫੈਸਲਾ: ਡਾਕਟਰ ਨੇ ਇਸ ਖਿਲਾਫ ਇਲਾਹਾਬਾਦ ਹਾਈ ਕੋਰਟ ਤੱਕ ਪਹੁੰਚ ਕੀਤੀ, ਪਰ ਅਦਾਲਤ ਨੇ ਉਸਦੀ ਚੁਣੌਤੀ ਨੂੰ ਖਾਰਜ ਕਰ ਦਿੱਤਾ।

  3. ₹2 ਕਰੋੜ ਦਾ ਮੁਆਵਜ਼ਾ (NCDRC Order): ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ (NCDRC) ਨੇ 18 ਮਈ ਨੂੰ ਇਸ ਮਾਮਲੇ ‘ਤੇ ਸੁਣਵਾਈ ਕੀਤੀ। ਜਸਟਿਸ (ਸੇਵਾਮੁਕਤ) ਏਪੀ ਦੀ ਅਗਵਾਈ ਵਾਲੇ ਬੈਂਚ ਨੇ ਇਸ ਨੂੰ “ਡਾਕਟਰੀ ਲਾਪਰਵਾਹੀ ਦਾ ਸਭ ਤੋਂ ਗੰਭੀਰ ਰੂਪ” ਦੱਸਿਆ। ਕਮਿਸ਼ਨ ਨੇ ਕਿਹਾ ਕਿ ਜੇਕਰ ਖੱਬਾ ਗੁਰਦਾ ਨਾ ਕੱਢਿਆ ਹੁੰਦਾ, ਤਾਂ ਔਰਤ ਹੋਰ ਜਿਉਂਦੀ ਰਹਿ ਸਕਦੀ ਸੀ। ਪਰਿਵਾਰ ਦੇ ਹੋਏ ਇਸ ਨਾ-ਪੂਰੇ ਹੋਣ ਵਾਲੇ ਨੁਕਸਾਨ ਲਈ ਅਦਾਲਤ ਨੇ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ।

wrong-kidney-removed-medical

wrong-kidney-removed-medical

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.