Last Updated: November 7, 2026

Dainik Savera Times Logo

World no.1 tennis player  ਜੈਨਿਕ ਸਿਨਰ ਨੇ ਜਿੱਤਿਆ Wimbledon 2026 ਦਾ ਫਾਈਨਲ ਖਿਤਾਬ

13 July 2026 ਅੱਪਡੇਟ ਕੀਤਾ ਗਿਆ

World no.1 tennis player  ਜੈਨਿਕ ਸਿਨਰ ਨੇ ਜਿੱਤਿਆ Wimbledon 2026 ਦਾ ਫਾਈਨਲ ਖਿਤਾਬ

ਅੰਤਰਰਾਸ਼ਟਰੀ ਡੈਕਸ: ਵਿਸ਼ਵ ਨੰਬਰ ਇੱਕ ਟੈਨਿਸ ਖਿਡਾਰੀ ਜੈਨਿਕ ਸਿਨਰ ਨੇ ਵਿੰਬਲਡਨ 2026 ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਤਾਬ ਆਪਣੇ ਨਾਮ ਕਰ ਲਿਆ ਹੈ। ਇਤਾਲਵੀ ਸਟਾਰ ਨੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਰੋਮਾਂਚਕ ਮੁਕਾਬਲੇ ਵਿੱਚ ਹਰਾ ਕੇ ਆਪਣੀ ਕਾਮਯਾਬੀ ਦੀ ਸੂਚੀ ਵਿੱਚ ਇੱਕ ਹੋਰ ਵੱਡੀ ਉਪਲਬਧੀ ਜੋੜ ਲਈ।

ਸਿਨਰ ਨੇ ਇਹ ਫਾਈਨਲ ਮੁਕਾਬਲਾ 6-7 (7-9), 7-6 (7-2), 6-3, 6-4 ਨਾਲ ਜਿੱਤਿਆ। ਸ਼ੁਰੂਆਤੀ ਸੈੱਟ ਵਿੱਚ ਸਖ਼ਤ ਟੱਕਰ ਦੇਣ ਤੋਂ ਬਾਅਦ ਜ਼ਵੇਰੇਵ ਆਖਰੀ ਪੜਾਅ ਵਿੱਚ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੇ, ਜਿਸ ਦਾ ਫਾਇਦਾ ਸਿਨਰ ਨੇ ਚੁੱਕਿਆ।

 

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਿਸ਼ਾ ਪਟਾਨੀ ਦੀ ਉਡਾਣ, ਕੇਵਿਨ ਸਪੇਸੀ ਨਾਲ ਕੰਮ ਕਰਨ ਦਾ ਤਜਰਬਾ ਕੀਤਾ ਸਾਂਝਾ

 ਜੈਨਿਕ ਸਿਨਰ ਕੋਣ ਹੈ? 

ਜੈਨਿਕ ਸਿਨਰ ਇੱਕ ਇਟਾਲੀਅਨ ਟੈਨਿਸ ਖਿਡਾਰੀ (Italian tennis player) ਹੈ ਜੋ ਇਸ ਵੇਲੇ ਦੁਨੀਆ ਦਾ ਨੰਬਰ 1 ਹੈ ਅਤੇ ਆਧੁਨਿਕ ਟੈਨਿਸ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਦਾ ਜਨਮ 16 ਅਗਸਤ 2001 ਨੂੰ ਇਟਲੀ ਦੇ ਇਨਿਖੇਨ (Innichen) ਵਿੱਚ ਹੋਇਆ ਸੀ। ਬਚਪਨ ਵਿੱਚ ਉਹ ਸਕੀਇੰਗ (Skiing) ਦਾ ਚੈਂਪੀਅਨ ਸੀ, ਪਰ 2018 ਵਿੱਚ ਪ੍ਰੋਫੈਸ਼ਨਲ ਟੈਨਿਸ ਖਿਡਾਰੀ ਬਣਿਆ। ਸਿਨਰ (Jannik Sinner) ਆਪਣੀ ਸ਼ਾਂਤ ਮਾਨਸਿਕਤਾ, ਤਾਕਤਵਰ ਬੈਕਹੈਂਡ ਅਤੇ ਸੰਤੁਲਿਤ ਖੇਡ ਲਈ ਜਾਣਿਆ ਜਾਂਦਾ ਹੈ। ਉਸਨੇ 2024 ਵਿੱਚ ਆਸਟ੍ਰੇਲੀਆਨ ਓਪਨ (Australian Open) ਜਿੱਤ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਹਾਸਲ ਕੀਤਾ ਅਤੇ ਉਸ ਤੋਂ ਬਾਅਦ ਯੂ.ਐਸ. ਓਪਨ (U.S. open) 2024, ਆਸਟ੍ਰੇਲੀਆਨ ਓਪਨ (Australian Open) 2025, ਵਿਂਬਲਡਨ (Wimbledon) 2025 ਅਤੇ 2026 ਜਿੱਤ ਕੇ ਕੁੱਲ 5 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤੇ ( 5 Grand Slam titles to his name)।

 

2026 ਵਿੱਚ ਉਸਨੇ “ਕੈਰੀਅਰ ਗੋਲਡਨ ਮਾਸਟਰਜ਼” ਪੂਰਾ ਕੀਤਾ, ਜਿਸਦਾ ਮਤਲਬ ਹੈ ਕਿ ਉਸਨੇ ਸਭ 9 ATP ਮਾਸਟਰਜ਼ 1000 ਖਿਤਾਬ ਜਿੱਤੇ ਹਨ—ਇਹ ਕਾਰਨਾਮਾ ਕਰਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ। ਉਹ ਇਟਲੀ ਨੂੰ 2023 ਅਤੇ 2024 ਵਿੱਚ ਡੇਵਿਸ ਕਪ ਜਿਤਾਉਣ ਵਿੱਚ ਵੀ ਮਹੱਤਵਪੂਰਨ ਰਿਹਾ। ਨਿੱਜੀ ਜੀਵਨ ਵਿੱਚ ਉਹ AC Milan ਫੁੱਟਬਾਲ ਕਲੱਬ ਦਾ ਫੈਨ ਹੈ, ਫਾਰਮੂਲਾ 1 ਅਤੇ ਫੈਸ਼ਨ ਵਿੱਚ ਦਿਲਚਸਪੀ ਰੱਖਦਾ ਹੈ ਅਤੇ 2025 ਵਿੱਚ ਉਸਨੇ “Jannik Sinner Foundation” ਸ਼ੁਰੂ ਕੀਤੀ ਜੋ ਬੱਚਿਆਂ ਦੀ ਸਿੱਖਿਆ ਅਤੇ ਖੇਡਾਂ ਲਈ ਕੰਮ ਕਰਦੀ ਹੈ। ਸਧਾਰਨ ਸ਼ਬਦਾਂ ਵਿੱਚ, ਜੈਨਿਕ ਸਿਨਰ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਟੈਨਿਸ ਸਟਾਰ ਹੈ ਜੋ ਆਪਣੀ ਸ਼ਾਂਤ ਸੁਭਾਵ ਅਤੇ ਲਗਾਤਾਰ ਪ੍ਰਦਰਸ਼ਨ ਨਾਲ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ।

Alexander Zverev ਕੋਣ ਹੈ? 

ਅਲੈਕਜ਼ੈਂਡਰ ਜ਼ਵੇਰੇਵ ਇੱਕ ਜਰਮਨ ਪ੍ਰੋਫੈਸ਼ਨਲ ਟੈਨਿਸ ਖਿਡਾਰੀ ਹੈ, ਜਿਸਨੇ 2026 ਵਿੱਚ ਫ੍ਰੈਂਚ ਓਪਨ ਜਿੱਤ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਹਾਸਲ ਕੀਤਾ ਅਤੇ ਹਾਲ ਹੀ ਵਿੱਚ ਵਿਂਬਲਡਨ 2026 ਦੇ ਫਾਈਨਲ ਵਿੱਚ ਜੈਨਿਕ ਸਿਨਰ ਨਾਲ ਹਾਰਿਆ। ਉਹ ਇਸ ਵੇਲੇ ਦੁਨੀਆ ਦੇ ਟਾਪ ਖਿਡਾਰੀਆਂ ਵਿੱਚੋਂ ਇੱਕ ਹੈ ਅਤੇ ATP ਰੈਂਕਿੰਗ ਵਿੱਚ ਨੰਬਰ 2–3 ਦੇ ਵਿਚਕਾਰ ਹੈ।

 

5 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤੇ

ਇਤਾਲਵੀ ਖਿਡਾਰੀ ਨੂੰ ਆਪਣਾ ਖਿਤਾਬ ਬਚਾਉਣ ਅਤੇ ਪੰਜਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਲਈ ਲਗਭਗ 3 ਘੰਟੇ 46 ਮਿੰਟ ਤੱਕ ਜੂਝਣਾ ਪਿਆ। ਪੂਰੇ ਮੁਕਾਬਲੇ ਦੌਰਾਨ ਜ਼ਵੇਰੇਵ ਨੇ ਸਿਨਰ ‘ਤੇ ਲਗਾਤਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਸ਼ਵ ਨੰਬਰ ਇੱਕ ਖਿਡਾਰੀ ਨੇ ਸ਼ਾਂਤ ਦਿਮਾਗ ਅਤੇ ਸ਼ਾਨਦਾਰ ਖੇਡ ਨਾਲ ਹਰ ਚੁਣੌਤੀ ਦਾ ਜਵਾਬ ਦਿੱਤਾ।

ਦੋਵੇਂ ਖਿਡਾਰੀਆਂ ਨੇ ਫਾਈਨਲ ਤੱਕ ਪਹੁੰਚਣ ਲਈ ਪੂਰੇ ਟੂਰਨਾਮੈਂਟ ਵਿੱਚ ਕਈ ਸ਼ਾਨਦਾਰ ਪ੍ਰਦਰਸ਼ਨ ਕੀਤੇ ਸਨ। ਹਾਲਾਂਕਿ, ਖਿਤਾਬੀ ਮੁਕਾਬਲੇ ਵਿੱਚ ਸਿਨਰ ਦੀ ਮਜ਼ਬੂਤ ਵਾਪਸੀ ਨੇ ਆਖਿਰਕਾਰ ਉਨ੍ਹਾਂ ਨੂੰ ਜੇਤੂ ਬਣਾ ਦਿੱਤਾ।

 

ਕੌਣ ਹੈ ਸ਼ੇਖਰ ਚੌਧਰੀ? ਜੈਸਮੀਨ ਸੈਂਡਲਾਸ ਦੇ ਮੰਗੇਤਰ ਬਾਰੇ ਜਾਣੋ ਸਭ ਕੁਝ

ਜ਼ਵੇਰੇਵ ਦੀ ਕੀਤੀ ਤਾਰੀਫ਼

ਮੈਚ ਤੋਂ ਬਾਅਦ ਟਰਾਫੀ ਸਮਾਰੋਹ ਦੌਰਾਨ ਜੈਨਿਕ ਸਿਨਰ ਨੇ ਅਲੈਗਜ਼ੈਂਡਰ ਜ਼ਵੇਰੇਵ ਦੇ ਪ੍ਰਦਰਸ਼ਨ ਦੀ ਖੂਬ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਜ਼ਵੇਰੇਵ ਨੇ ਸ਼ਾਨਦਾਰ ਟੈਨਿਸ ਖੇਡੀ ਅਤੇ ਜੇ ਉਹ ਇਸੇ ਤਰ੍ਹਾਂ ਖੇਡਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਵਿੰਬਲਡਨ ਖਿਤਾਬ ਜਿੱਤਣ ਵਿੱਚ ਕਾਮਯਾਬ ਹੋਣਗੇ।

ਕੁਮਾਰ ਸਾਨੂ ਦੇ ਬੇਟੇ ਦੀ ਅਚਾਨਕ ਵਿਗੜੀ ਤਬੀਅਤ, ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ‘ਚ ਦਾਖਲ

ਸਿਨਰ ਨੇ ਕਿਹਾ, “ਤੁਸੀਂ ਗ੍ਰੈਂਡ ਸਲੈਮ ਜਿੱਤਣ ਦੇ ਆਪਣੇ ਵੱਡੇ ਟੀਚਿਆਂ ਵਿੱਚੋਂ ਇੱਕ ਹਾਸਲ ਕਰ ਚੁੱਕੇ ਹੋ। ਅੱਜ ਦਾ ਮੈਚ ਬਹੁਤ ਨੇੜੇ ਸੀ। ਜੇ ਤੁਸੀਂ ਇਸੇ ਤਰ੍ਹਾਂ ਖੇਡਦੇ ਰਹੇ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਭਵਿੱਖ ਵਿੱਚ ਇੱਥੇ ਵੀ ਖਿਤਾਬ ਜਿੱਤੋਗੇ।”

 

Jannik Sinner

Jannik Sinner

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.