skip to content

Last Updated: September 8, 2026

Dainik Savera Times Logo

ਕੀ ਤੁਸੀਂ ਵੀ ਘੰਟਿਆਂ ਦਫ਼ਤਰ ਵਿੱਚ ਬੈਠਦੇ ਹੋ? ਸਰਵਾਈਕਲ ਦਰਦ ਤੋਂ ਬਚਣ ਲਈ ਅੱਜ ਹੀ ਅਪਣਾਓ ਇਹ ਆਦਤਾਂ

2 months ਪਹਿਲਾ

ਕੀ ਤੁਸੀਂ ਵੀ ਘੰਟਿਆਂ ਦਫ਼ਤਰ ਵਿੱਚ ਬੈਠਦੇ ਹੋ? ਸਰਵਾਈਕਲ ਦਰਦ ਤੋਂ ਬਚਣ ਲਈ ਅੱਜ ਹੀ ਅਪਣਾਓ ਇਹ ਆਦਤਾਂ

ਲਾਈਫਸਟਾਈਲ ਡੈਸਕ: ਅੱਜਕੱਲ੍ਹ ਦੀ ਵਿਅਸਤ ਜੀਵਨਸ਼ੈਲੀ ਵਿੱਚ ਲੰਬੇ ਸਮੇਂ ਤੱਕ ਕੰਪਿਊਟਰ ਸਾਹਮਣੇ ਬੈਠਣਾ ਅਤੇ ਮੋਬਾਈਲ ਦੀ ਵੱਧ ਵਰਤੋਂ ਆਮ ਗੱਲ ਬਣ ਗਈ ਹੈ। ਇਹ ਆਦਤਾਂ ਗਰਦਨ ਨਾਲ ਜੁੜੀਆਂ ਸਮੱਸਿਆਵਾਂ, ਖ਼ਾਸ ਕਰਕੇ ਸਰਵਾਈਕਲ ਦਰਦ, ਨੂੰ ਤੇਜ਼ੀ ਨਾਲ ਵਧਾ ਰਹੀਆਂ ਹਨ। ਪਹਿਲਾਂ ਇਹ ਸਮੱਸਿਆ ਵੱਡੀ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਦੇਖੀ ਜਾਂਦੀ ਸੀ, ਪਰ ਹੁਣ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।

ਸਰਵਾਈਕਲ ਸਪਾਈਨ ਗਰਦਨ ਦਾ ਉਹ ਹਿੱਸਾ ਹੈ ਜੋ ਸਿਰ ਨੂੰ ਸਹਾਰਾ ਦਿੰਦਾ ਹੈ ਅਤੇ ਗਰਦਨ ਨੂੰ ਆਸਾਨੀ ਨਾਲ ਹਿਲਾਉਣ ਵਿੱਚ ਮਦਦ ਕਰਦਾ ਹੈ। ਗਲਤ ਪੋਸਚਰ, ਲੰਬੇ ਸਮੇਂ ਤੱਕ ਝੁਕ ਕੇ ਕੰਮ ਕਰਨਾ ਜਾਂ ਮੋਬਾਈਲ ਦੀ ਸਕ੍ਰੀਨ ਵੱਲ ਦੇਖਦੇ ਰਹਿਣ ਨਾਲ ਇਸ ਹਿੱਸੇ ‘ਤੇ ਦਬਾਅ ਵਧ ਜਾਂਦਾ ਹੈ। ਇਸ ਕਾਰਨ ਗਰਦਨ ਵਿੱਚ ਦਰਦ, ਅਕੜਾਅ, ਮੋਢਿਆਂ ਵਿੱਚ ਦਰਦ, ਹੱਥਾਂ ਵਿੱਚ ਝਨਝਨਾਹਟ ਅਤੇ ਸਿਰ ਭਾਰੀ ਰਹਿਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

“ਸੋਨਮ ਵਾਂਗਚੁਕ ਮਾਮਲਾ: ਪਤਨੀ ਨੇ ਕਿਹਾ‘‘ਕੱਲ੍ਹ ਤੱਕ ਬਿਲਕੁਲ ਠੀਕ ਸਨ ,ਮੇਰੀ ਇਜਾਜ਼ਤ ਤੋਂ ਬਿਨਾਂ ਇਲਾਜ ਨਹੀਂ ਹੋਣਾ ਚਾਹੀਦਾ’”

ਮਾਹਿਰਾਂ ਦੇ ਅਨੁਸਾਰ, ਸਰਵਾਈਕਲ ਤੋਂ ਬਚਣ ਲਈ ਕੰਮ ਦੌਰਾਨ ਸਹੀ ਪੋਸਚਰ ਰੱਖੋ, ਹਰ 30–40 ਮਿੰਟ ਬਾਅਦ ਉੱਠ ਕੇ ਕੁਝ ਸਮਾਂ ਤੁਰੋ, ਕੰਪਿਊਟਰ ਦੀ ਸਕ੍ਰੀਨ ਅੱਖਾਂ ਦੇ ਪੱਧਰ ‘ਤੇ ਰੱਖੋ ਅਤੇ ਮੋਬਾਈਲ ਦੀ ਵਰਤੋਂ ਸੀਮਤ ਕਰੋ। ਇਸ ਤੋਂ ਇਲਾਵਾ ਹਲਕੀ ਕਸਰਤ, ਗਰਦਨ ਦੀ ਸਟਰੈਚਿੰਗ ਅਤੇ ਸਹੀ ਉਚਾਈ ਵਾਲੇ ਸਿਰਹਾਣੇ ਦੀ ਵਰਤੋਂ ਵੀ ਗਰਦਨ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ। ਜੇ ਦਰਦ ਲਗਾਤਾਰ ਰਹੇ ਜਾਂ ਹੱਥਾਂ ਵਿੱਚ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

BREAKING: “ਭੁੱਖ ਹੜਤਾਲ ‘ਤੇ ਬੈਠੇ ਅਭਿਜੀਤ ਦੀਪਕੇ, ਕਿਹਾ ਵਿਰੋਧ ਹੁਣ ਹੋਰ ਤੇਜ਼ ਹੋਵੇਗਾ ,ਖ਼ਤਮ ਨਹੀਂ”

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.