skip to content

Last Updated: November 24, 2026

Dainik Savera Times Logo

PRTC ਦੀਆਂ ਬੱਸਾਂ ਦੇ ਪਹੀਏ ਰੁਕਣਗੇ? ਯੂਨੀਅਨ ਦੇ ਐਲਾਨ ਨਾਲ ਯਾਤਰੀ ਚਿੰਤਾ ‘ਚ

16 July 2026 ਅੱਪਡੇਟ ਕੀਤਾ ਗਿਆ

PRTC ਦੀਆਂ ਬੱਸਾਂ ਦੇ ਪਹੀਏ ਰੁਕਣਗੇ? ਯੂਨੀਅਨ ਦੇ ਐਲਾਨ ਨਾਲ ਯਾਤਰੀ ਚਿੰਤਾ ‘ਚ

PRTC ਦੀਆਂ ਬੱਸਾਂ ਦੇ ਚੰਡੀਗੜ੍ਹ ਡਿਪੂ ਵਿੱਚ ਚੱਲ ਰਹੀ ਹੜਤਾਲ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਦੇ ਵਿਰੋਧ ਕਾਰਨ ਡਿਪੂ ਦੀਆਂ ਕਰੀਬ 250 ਬੱਸਾਂ ਦੀ ਆਵਾਜਾਈ ਠੱਪ ਹੋ ਗਈ ਹੈ, ਜਿਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਹਨ।

ਮਾਮਲਾ ਚੰਡੀਗੜ੍ਹ ਡਿਪੂ ਦੇ ਇੱਕ ਕੰਡਕਟਰ ਨੂੰ ਡਿਊਟੀ ਤੋਂ ਹਟਾਉਣ ਨਾਲ ਜੁੜਿਆ ਹੈ। ਦੋਸ਼ ਹੈ ਕਿ ਕੰਡਕਟਰ ਵੱਲੋਂ ਅੱਡਾ ਫ਼ੀਸ ਸਹੀ ਢੰਗ ਨਾਲ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਤੋਂ ਬਾਅਦ ਵਿਭਾਗੀ ਕਾਰਵਾਈ ਕਰਦਿਆਂ ਉਸ ਨੂੰ ਹਟਾ ਦਿੱਤਾ ਗਿਆ। ਯੂਨੀਅਨ ਦਾ ਕਹਿਣਾ ਹੈ ਕਿ ਕੰਡਕਟਰ ਦਾ ਪੱਖ ਸੁਣੇ ਬਿਨਾਂ ਇਹ ਫੈਸਲਾ ਲਿਆ ਗਿਆ, ਜੋ ਕਿ ਠੀਕ ਨਹੀਂ ਹੈ।

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂ ਧਿਆਨ ਦੇਣ! 23 ਜੁਲਾਈ ਤੱਕ ਬੰਦ ਰਹੇਗੀ ਰੋਪਵੇਅ ਸੇਵਾ

PRTC ਚੰਡੀਗੜ੍ਹ ਡਿਪੂ ਯੂਨੀਅਨ ਦੇ ਆਗੂ ਰਣਜੀਤ ਬਾਵਾ ਸਮੇਤ ਹੋਰ ਨੁਮਾਇੰਦਿਆਂ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੰਡਕਟਰ ਨੂੰ ਮੁੜ ਡਿਊਟੀ ‘ਤੇ ਲਗਾਉਣ ਦੀ ਮੰਗ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਤੋਂ ਬਾਅਦ ਯੂਨੀਅਨ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ।

ਬੁੱਧਵਾਰ ਨੂੰ ਵੀ ਕਈ ਦੌਰ ਦੀਆਂ ਗੱਲਬਾਤਾਂ ਹੋਈਆਂ, ਪਰ ਮਾਮਲਾ ਹੱਲ ਨਹੀਂ ਹੋ ਸਕਿਆ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ।

ਰੇਲ ਯਾਤਰੀਆਂ ਲਈ ਵੱਡਾ ਅਪਡੇਟ! IRCTC ਦੀ ਨਵੀਂ ਵੈੱਬਸਾਈਟ ‘ਚ ਮਿਲਣਗੀਆਂ ਇਹ ਨਵੀਆਂ ਸਹੂਲਤਾਂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.