skip to content

Dainik Savera Times Logo

ਕੀ ਤੁਸੀ ਜਾਣਦੇ ਹੋ Keyword ਦੇ ਉੱਤੇ A,B,C,D ਸਿਧੀ ਕਿਉਂ ਨਹੀਂ ਹੈ!

3 months पहले

ਕੀ ਤੁਸੀ ਜਾਣਦੇ ਹੋ Keyword ਦੇ ਉੱਤੇ  A,B,C,D ਸਿਧੀ ਕਿਉਂ ਨਹੀਂ ਹੈ!

ਪੰਜਾਬ ਡੈਕਸ: ਆਧੁਨਿਕ ਤਕਨਾਲੋਜੀ ਦੇ ਸਮੇਂ ਵਿੱਚ ਕੰਪਿਊਟਰ ਲੈਪਟਾਪ ਅਤੇ ਸਮਾਰਟਫ਼ੋਨ ਹਰ ਕਿਸੇ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਏ ਹਨ। ਪਰ ਕੀਬੋਰਡ ਦੇ ਅੱਖਰਾਂ ਦੀ ਸਥਿਤੀ ਬਾਰੇ ਅਕਸਰ ਲੋਕਾਂ ਦੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਅੰਗਰੇਜ਼ੀ ਵਰਣਮਾਲਾ ਦੇ ਅੱਖਰ ਸਿੱਧੇ ਕ੍ਰਮ ਵਿੱਚ ਕਿਉਂ ਨਹੀਂ ਹਨ। ਕੀਬੋਰਡ ਦੀ ਪਹਿਲੀ ਲਾਈਨ ‘ਤੇ QWERTY ਦੇ ਅੱਖਰ ਹਨ ਅਤੇ ਬਾਕੀ ਅੱਖਰ ਵੀ ਉਲਟੇ ਸਿੱਧੇ ਕ੍ਰਮ ਵਿੱਚ ਸਜਾਏ ਗਏ ਹਨ। ਇਹ ਪ੍ਰਣਾਲੀ ਕਿਵੇਂ ਬਣੀ ਇਸ ਬਾਰੇ ਜਾਣਨਾ ਮਹੱਤਵਪੂਰਨ ਹੈ।

ਟਾਈਪਰਾਈਟਰ ਦੇ ਆਵਿਸ਼ਕਾਰ ਦੇ ਸਮੇਂ ਅੱਖਰਾਂ ਨੂੰ ਵਰਣਮਾਲਾ ਦੇ ਕ੍ਰਮ ਵਿੱਚ ਹੀ ਰੱਖਿਆ ਗਿਆ ਸੀ। ਪਰ ਜਦੋਂ ਕੋਈ ਵਿਅਕਤੀ ਤੇਜ਼ੀ ਨਾਲ ਟਾਈਪ ਕਰਦਾ ਸੀ ਤਾਂ ਵੱਧ ਵਰਤੇ ਜਾਣ ਵਾਲੇ ਅੱਖਰਾਂ ਦੇ ਹੈਂਡਲ ਆਪਸ ਵਿੱਚ ਟਕਰਾ ਜਾਂਦੇ ਸਨ ਜਿਸ ਨਾਲ ਮਸ਼ੀਨ ਜਾਮ ਹੋ ਜਾਂਦੀ ਸੀ ਅਤੇ ਟਾਈਪਿੰਗ ਰੁਕ ਜਾਂਦੀ ਸੀ।

ਹਰ ਸਾਲ ਲੱਖਾਂ ਭਾਰਤੀ ਛੱਡ ਰਹੇ ਹਨ ਨਾਗਰਿਕਤਾ, ਪੰਜਾਬ ਦੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵੱਲ

ਇਸ ਸਮੱਸਿਆ ਦਾ ਹੱਲ ਅਮਰੀਕੀ ਖੋਜੀ ਕ੍ਰਿਸਟੋਫਰ ਲੈਥਮ ਸ਼ੋਲਸ ਨੇ ਲੱਭਿਆ। ਉਨ੍ਹਾਂ ਨੇ ਨਵੀਂ ਤਕਨੀਕ ਅਪਣਾਈ ਅਤੇ ਵੱਧ ਵਰਤੇ ਜਾਣ ਵਾਲੇ ਅੱਖਰਾਂ ਨੂੰ ਇੱਕ ਦੂਜੇ ਤੋਂ ਦੂਰ ਰੱਖ ਦਿੱਤਾ ਤਾਂ ਜੋ ਟਾਈਪਿੰਗ ਦੇ ਸਮੇਂ ਉਹ ਟਕਰਾਉਂ ਨਾ। ਇਸ ਨਵੇਂ ਪ੍ਰਬੰਧ ਨੂੰ QWERTY ਲੇਆਉਟ ਦਾ ਨਾਮ ਦਿੱਤਾ ਗਿਆ। ਕੀਬੋਰਡ ਦੀ ਪਹਿਲੀ ਲਾਈਨ ਦੇ ਛੇ ਅੱਖਰ QWERTY ਇਸੇ ਕਾਰਨ ਹਨ।

WATCH VIDEO: ਨਹੀਂ ਟਲ੍ਹਦੇ ਚੋਰ, ਸੁਨਿਆਰੇ ਦੀ ਦੁਕਾਨ ‘ਤੇ ਹੱਥ ਕੀਤਾ ਸਾਫ਼,ਲੱਖਾਂ ਦੇ ਗਹਿਣੇ ਲੈ ਕੇ ਫ਼ਰਾਰ

ਅੱਜ ਦੇ ਡਿਜੀਟਲ ਯੁੱਗ ਵਿੱਚ ਜਦੋਂ ਟਾਈਪਰਾਈਟਰਾਂ ਦੀ ਥਾਂ ਕੰਪਿਊਟਰ ਅਤੇ ਲੈਪਟਾਪ ਨੇ ਲੈ ਲਈ ਹੈ ਅਤੇ ਮਸ਼ੀਨ ਜਾਮ ਹੋਣ ਦੀ ਕੋਈ ਸਮੱਸਿਆ ਨਹੀਂ ਰਹੀ ਫਿਰ ਵੀ QWERTY ਲੇਆਉਟ ਬਰਕਰਾਰ ਹੈ। ਇਸ ਦਾ ਕਾਰਨ ਇਹ ਹੈ ਕਿ ਦੁਨੀਆ ਭਰ ਦੇ ਲੋਕ ਇਸ ਕ੍ਰਮ ਦੇ ਆਦੀ ਹੋ ਚੁੱਕੇ ਹਨ। ਟਾਈਪਿੰਗ ਵਿੱਚ ਆਸਾਨੀ ਲਈ ਇਸੇ ਪ੍ਰਣਾਲੀ ਨੂੰ ਜਾਰੀ ਰੱਖਿਆ ਗਿਆ ਹੈ। ਸਮਾਰਟਫ਼ੋਨ ਦੇ ਕੀਬੋਰਡ ਵਿੱਚ ਵੀ ਇਹੀ ਕ੍ਰਮ ਵਰਤਿਆ ਜਾਂਦਾ ਹੈ ਜੋ ਦਰਸਾਉਂਦਾ ਹੈ ਕਿ QWERTY ਲੇਆਉਟ ਹੁਣ ਇੱਕ ਮਿਆਰੀ ਪ੍ਰਣਾਲੀ ਬਣ ਚੁੱਕੀ ਹੈ।

why-abcd-not-straight-on-keyboard

खबरें और भी हैं...

Copyright © 2026 Dainik Savera Times. All rights reserved.