WhatsApp ਦਾ ਨਵਾਂ ਬਦਲਾਅ: ਹੁਣ ਖਾਲੀ DP ਦੀ ਥਾਂ ਤੁਹਾਡੇ ਫੋਨ ਵਾਲੀ ਫੋਟੋ ਦਿਖੇਗੀ
3 April 2026 ਅੱਪਡੇਟ ਕੀਤਾ ਗਿਆ
ਨਵੀਂ ਦਿੱਲੀ (ਦੈਨਿਕ ਸਵੇਰਾ): ਜਦੋਂ ਕੋਈ ਆਪਣੀ ਪ੍ਰੋਫ਼ਾਈਲ ਫੋਟੋ (DP) ਨਹੀਂ ਲਗਾਂਦਾ, ਤਾਂ ਹੁਣ WhatsApp ਖਾਲੀ ਸਿਲੂਐਟ ਨਹੀਂ ਦਿਖਾਏਗਾ। ਇਸਦੀ ਥਾਂ, ਉਹ ਤੁਹਾਡੇ ਫੋਨ ਵਿੱਚ ਉਸ ਸੰਪਰਕ ਲਈ ਸੇਵ ਕੀਤੀ ਫੋਟੋ ਦਿਖਾਏਗਾ।
ਅਰਥਾਤ — ਜੇ ਕਿਸੇ ਨੇ ਆਪਣੀ DP ਨਹੀਂ ਲਗਾਈ, ਤਾਂ ਵੀ ਤੁਹਾਨੂੰ ਉਸਦੀ ਉਹੀ ਫੋਟੋ ਦਿਖੇਗੀ ਜੋ ਤੁਸੀਂ ਆਪਣੇ ਫੋਨ ਵਿੱਚ ਉਸਦੇ ਨਾਮ ਨਾਲ ਸੇਵ ਕੀਤੀ ਹੈ।
ਇਹ ਫੋਟੋ ਕੌਣ ਦੇਖ ਸਕੇਗਾ?
- ਇਹ ਤਸਵੀਰ ਸਿਰਫ਼ ਤੁਸੀਂ ਦੇਖ ਸਕੋਗੇ।
- ਕਿਸੇ ਹੋਰ ਨੂੰ ਇਹ ਫੋਟੋ ਨਹੀਂ ਦਿਖੇਗੀ।
- ਕਿਸੇ ਦੀ ਪ੍ਰਾਈਵੇਸੀ ‘ਤੇ ਕੋਈ ਅਸਰ ਨਹੀਂ ਪਵੇਗਾ।
- ਜੇ ਉਹ ਆਪਣੀ DP ਹਟਾ ਦੇਵੇ, ਫਿਰ ਵੀ ਤੁਹਾਨੂੰ ਉਹੀ ਫੋਟੋ ਦਿਖੇਗੀ ਜੋ ਤੁਸੀਂ ਸੇਵ ਕੀਤੀ ਹੈ।
ਅਮ੍ਰਿਤਸਰ ਜੰਡਿਆਲਾ ਗੁਰੂ ‘ਚ 5 ਲੋਕਾਂ ਦੀ ਗੱਡੀ ‘ਤੇ ਹਮਲਾ
ਇਹ ਫੀਚਰ ਕਿਉਂ ਲਿਆ ਗਿਆ?
- ਬਹੁਤ ਸਾਰੇ ਲੋਕਾਂ ਦੇ ਨਾਮ ਇੱਕੋ ਜਿਹੇ ਹੁੰਦੇ ਹਨ।
- ਖਾਲੀ DP ਨਾਲ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ।
- ਹੁਣ ਗੱਲਬਾਤ ਕਰਦੇ ਸਮੇਂ ਸੰਪਰਕ ਨੂੰ ਪਛਾਣਨਾ ਆਸਾਨ ਹੋ ਜਾਵੇਗਾ।
ਇਹ ਫੀਚਰ ਕਦੋਂ ਆਵੇਗਾ?
- ਇਸ ਵੇਲੇ ਇਹ ਫੀਚਰ iOS ਦੇ ਬੀਟਾ ਵਰਜਨ ਵਿੱਚ ਟੈਸਟ ਹੋ ਰਿਹਾ ਹੈ।
- ਸਭ ਲਈ ਕਦੋਂ ਆਏਗਾ, ਇਸ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ।
- ਇਸਨੂੰ ਵਰਤਣ ਲਈ WhatsApp ਨੂੰ ਤੁਹਾਡੇ ਫੋਨ ਦੇ Contacts ਦੀ ਪਰਮਿਸ਼ਨ ਦੇਣੀ ਪਵੇਗੀ।

whatsapp-new-change-phone-photo
Views: 50