skip to content

Last Updated: October 17, 2026

Dainik Savera Times Logo

ਸੋਨੇ ਦੇ ਭਵਿੱਖ ‘ਤੇ WGC ਦਾ ਅਲਰਟ 2026 ਵਿੱਚ ਆ ਸਕਦਾ ਹੈ ਵੱਡਾ ਝਟਕਾ

5 December 2025 ਅੱਪਡੇਟ ਕੀਤਾ ਗਿਆ

ਸੋਨੇ ਦੇ ਭਵਿੱਖ ‘ਤੇ WGC ਦਾ ਅਲਰਟ 2026 ਵਿੱਚ ਆ ਸਕਦਾ ਹੈ ਵੱਡਾ ਝਟਕਾ

ਨਵੀਂ ਦਿਲੀ: (World Gold Council) ਵਰਲਡ ਗੋਲਡ ਕੌਂਸਲ ਦੀ ਤਾਜ਼ਾ ਰਿਪੋਰਟ ਅਨੁਸਾਰ 2026 ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡੇ ਉਤਾਰ ਚੜ੍ਹਾਅ ਦੇ ਸੰਕੇਤ ਹਨ। ਰਿਪੋਰਟ ਕਹਿੰਦੀ ਹੈ ਕਿ ਜੇਕਰ ਗਲੋਬਲ ਆਰਥਿਕ ਹਾਲਾਤ ਮਜ਼ਬੂਤ ਰਹੇ ਅਤੇ ਅਮਰੀਕੀ ਡਾਲਰ ਹੋਰ ਮਜ਼ਬੂਤ ਹੋਇਆ ਤਾਂ ਸੋਨਾ 5 ਤੋਂ 20 ਫੀਸਦੀ ਤੱਕ ਡਿੱਗ ਸਕਦਾ ਹੈ।

ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪੰਜਵਾਂ ਦਿਨ ਵਿਰੋਧੀ ਧਿਰ ਨੇ ਗੈਸ ਮਾਸਕ ਪਾ ਕੇ ਕੀਤਾ ਪ੍ਰਦਰਸ਼ਨ ਕਿਹੜੇ ਮੁਦਿਆ ਨੂੰ ਪਾਸ ਕੀਤਾ ਜਾਣੋ

ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਗੋਲਡ ਈਟੀਐਫ ਵਿੱਚ ਵਧਦੀ ਨਿਵੇਸ਼ ਮੰਗ ਸੋਨੇ ਦੀਆਂ ਕੀਮਤਾਂ ਨੂੰ ਉੱਪਰ ਲੈ ਜਾਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। 2025 ਵਿੱਚ ਗਲੋਬਲ ਗੋਲਡ ਈਟੀਐਫ ਵਿੱਚ 77 ਅਰਬ ਡਾਲਰ ਦਾ ਨਿਵੇਸ਼ ਆਇਆ ਹੈ ਜਿਸ ਨਾਲ ਉਨ੍ਹਾਂ ਦੀ ਹੋਲਡਿੰਗ ਵਿੱਚ 700 ਟਨ ਤੋਂ ਵੱਧ ਸੋਨਾ ਸ਼ਾਮਲ ਹੋਇਆ। ਮਈ 2024 ਤੋਂ ਵੇਖਿਆ ਜਾਵੇ ਤਾਂ ਈਟੀਐਫ ਦੀ ਕੁੱਲ ਹੋਲਡਿੰਗ ਲਗਭਗ 850 ਟਨ ਵਧੀ ਹੈ।

Punjab Weather : ਇਨ੍ਹਾਂ 8 ਜ਼ਿਲ੍ਹਿਆਂ ‘ਚ Cold Wave ਦਾ Alert ਜਾਰੀ, ਕਿਵੇਂ ਕਰੀਏ ਠੰਡ ਤੋਂ ਬਚਾਅ…ਆਓ ਜਾਣਦੇ ਹਾਂ

ਰਿਪੋਰਟ ਅਨੁਸਾਰ ਜੇਕਰ ਅਮਰੀਕੀ ਡਾਲਰ ਮਜ਼ਬੂਤ ਹੁੰਦਾ ਹੈ ਅਤੇ ਲੰਬੀ ਮਿਆਦ ਦੀ ਬਾਂਡ ਯੀਲਡ ਵਧਦੀ ਹੈ ਤਾਂ ਨਿਵੇਸ਼ਕ ਸੋਨੇ ਵਿੱਚੋਂ ਪੈਸਾ ਕੱਢ ਕੇ ਅਮਰੀਕੀ ਸੰਪਤੀਆਂ ਵਿੱਚ ਨਿਵੇਸ਼ ਕਰ ਸਕਦੇ ਹਨ। ਇਸ ਨਾਲ ਗੋਲਡ ਈਟੀਐਫ ਵਿੱਚੋਂ ਵੀ ਪੈਸਾ ਨਿਕਲ ਸਕਦਾ ਹੈ ਜਿਸ ਨਾਲ ਸੋਨੇ ਦੀਆਂ ਕੀਮਤਾਂ ਦਬਾਅ ਵਿੱਚ ਰਹਿੰਦੀਆਂ ਹਨ ਅਤੇ ਨਿਵੇਸ਼ਕਾਂ ਦੀ ਦਿਲਚਸਪੀ ਘੱਟ ਹੋ ਜਾਂਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.