ਤਿਰੂਪਤੀ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਅਤੇ ਮਾਂ ਦਾ ਕਤਲ ਕੀਤਾ ਅਤੇ ਫਿਰ ਆਪਣੇ ਦੋ ਨਾਬਾਲਗ ਬੱਚਿਆਂ ਨਾਲ ਰੇਲਗੱਡੀ ਅੱਗੇ ਛਾਲ ਮਾਰ ਕੇ ਜੀਵਨ ਸਮਾਪਤ ਕਰ ਲਿਆ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਮ੍ਰਿਤਕਾਂ ਦੀ ਪਛਾਣ
ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਕੀਤੀ ਗਈ ਜਿਸ ਵਿੱਚ ਮੋਹਨ (37) ਪਿਤਾ,ਹਰੀਤਾ (35) ਪਤਨੀ,ਚੰਦਰਕਲਾ (65) ਮਾਂ ਦੋ ਨਾਬਾਲਗ ਬੱਚੇ ਸਨ ਜਿਨ੍ਹਾਂ ਦੀ ਉਮਰ ਬਹੁਤ ਛੋਟੀ ਹੈ।ਇਹ ਸਾਰੇ ਵੈਂਕਟਕ੍ਰਿਸ਼ਨਪਾਲੇਮ ਪਿੰਡ ਦੇ ਰਹਿਣ ਵਾਲੇ ਸਨ।
ਪੁਲਿਸ ਦੇ ਮੁਤਾਬਕ ਘਟਨਾ ਦੋ ਹਿੱਸਿਆਂ ਵਿੱਚ ਵਾਪਰੀ ਸੀ । ਮੋਹਨ ਨੇ 22 ਅਪ੍ਰੈਲ ਨੂੰ ਘਰ ਵਿੱਚ ਪਹਿਲਾਂ ਪਤਨੀ ਦਾ ਗਲਾ ਘੁੱਟ ਕੇ ਕਤਲ ਕੀਤਾ । ਉਸ ਤੋਂ ਬਾਅਦ ਉਸ ਨੇ ਆਪਣੀ ਮਾਂ ਦੀ ਵੀ ਉਸੇ ਤਰੀਕੇ ਨਾਲ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮੋਹਨ ਨੇ ਬੱਚਿਆਂ ਨੂੰ ਸਕੂਲ ਤੋਂ ਲਿਆ ਪਰਿਵਾਰਕ ਐਮਰਜੈਂਸੀ ਦਾ ਬਹਾਨਾ ਬਣਾਇਆ ।ਫਿਰ ਵੇਪਾਗੁੰਟਾ ਰੇਲਵੇ ਸਟੇਸ਼ਨ ਨੇੜੇ ਬੱਚਿਆਂ ਨਾਲ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ।
ਪੁਲਿਸ ਜਾਂਚ ਜਾਰੀ
ਪੁਤੂਰ ਦੇ ਡੀਐਸਪੀ ਜੀ. ਰਵੀ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾ ਰਹੀ ਹੈ
ਹਾਲੇ ਤੱਕ ਕੋਈ ਸਪੱਸ਼ਟ ਮਕਸਦ ਸਾਹਮਣੇ ਨਹੀਂ ਆਇਆ । ਮਾਨਸਿਕ ਸਿਹਤ ਸੰਬੰਧੀ ਪੱਖ ਵੀ ਜਾਂਚ ਜਾਰੀ ਹੈ।
ਕਾਨੂੰਨੀ ਕਾਰਵਾਈ
ਪਤਨੀ ਅਤੇ ਮਾਂ ਦੇ ਕਤਲ ਲਈ IPC ਧਾਰਾ 103(1) ਤਹਿਤ ਮਾਮਲਾ ਦਰਜ , ਰੇਲਵੇ ਪੁਲਿਸ (GRP) ਵੱਖਰੀ ਜਾਂਚ ਕਰ ਰਹੀ ਹੈ । ਦੋਹਾਂ ਘਟਨਾਵਾਂ ਨੂੰ ਜੋੜ ਕੇ ਜਾਂਚ ਜਾਰੀ ਇਲਾਕੇ ਵਿੱਚ ਸਨਾਟਾ ਅਤੇ ਸਦਮਾ ਇਸ ਭਿਆਨਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਗਹਿਰਾ ਸਦਮਾ ਅਤੇ ਡਰ ਦਾ ਮਾਹੌਲ ਲੋਕਾਂ ਵਿੱਚ ਅਵਿਸ਼ਵਾਸ ਅਤੇ ਚਿੰਤਾ ਪੁਲਿਸ ਵੱਲੋਂ ਸੁਰੱਖਿਆ ਵਧਾਈ ਗਈ।
ਤਿਰੂਪਤੀ ਦੀ ਇਹ ਘਟਨਾ ਪਰਿਵਾਰਕ ਟੁੱਟਣ ਅਤੇ ਮਾਨਸਿਕ ਸਿਹਤ ਨਾਲ ਜੁੜੇ ਗੰਭੀਰ ਮੁੱਦਿਆਂ ਵੱਲ ਇਸ਼ਾਰਾ ਕਰਦੀ ਹੈ। ਪੁਲਿਸ ਹਰ ਐੰਗਲ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਇਸ ਭਿਆਨਕ ਕਦਮ ਦੇ ਪਿੱਛੇ ਦੀ ਅਸਲ ਵਜ੍ਹਾ ਸਾਹਮਣੇ ਆ ਸਕੇ।
मेष: दिन शुभ रहेगा...