skip to content

Last Updated: October 10, 2026

Dainik Savera Times Logo

Techno ਲਿਆ ਰਿਹਾ offline ਕਾਲਿੰਗ ਫੋਨ: ਨੈੱਟਵਰਕ ਤੋਂ ਬਿਨਾਂ ਵੀ ਹੋਵੇਗੀ ਗੱਲਬਾਤ ਕੀਮਤ 8 ਹਜ਼ਾਰ ਤੋਂ ਘੱਟ

9 months ਪਹਿਲਾ

Techno ਲਿਆ ਰਿਹਾ offline ਕਾਲਿੰਗ ਫੋਨ: ਨੈੱਟਵਰਕ ਤੋਂ ਬਿਨਾਂ ਵੀ ਹੋਵੇਗੀ ਗੱਲਬਾਤ ਕੀਮਤ 8 ਹਜ਼ਾਰ ਤੋਂ ਘੱਟ

ਨੈਸ਼ਨਲ ਡੈਸਕ: ਭਾਰਤ ਵਿੱਚ 16 ਜਨਵਰੀ 2026 ਨੂੰ ਟੈਕਨੋ ਕੰਪਨੀ ਆਪਣਾ ਨਵਾਂ ਬਜਟ ਸਮਾਰਟਫੋਨ Tecno Spark Go 3 ਲਾਂਚ ਕਰਨ ਜਾ ਰਹੀ ਹੈ ਜੋ ਇੱਕ ਵਿਲੱਖਣ ਫੀਚਰ ਨਾਲ ਆ ਰਿਹਾ ਹੈ। ਇਹ ਫੋਨ ਉਨ੍ਹਾਂ ਲੋਕਾਂ ਲਈ ਖਾਸ ਤੌਰ ‘ਤੇ ਲਾਭਕਾਰੀ ਹੋ ਸਕਦਾ ਹੈ ਜੋ ਘੱਟ ਬਜਟ ਵਿੱਚ ਵਧੀਆ ਅਤੇ ਨਵੇਂ ਤਕਨੀਕੀ ਵਿਕਲਪ ਦੀ ਭਾਲ ਕਰ ਰਹੇ ਹਨ।

ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਆਫਲਾਈਨ ਕਾਲਿੰਗ ਦੀ ਸਹੂਲਤ ਦੇਵੇਗਾ। ਕੰਪਨੀ ਦਾ ਦਾਅਵਾ ਹੈ ਕਿ ਜੇਕਰ ਦੋ ਟੈਕਨੋ ਯੂਜ਼ਰ 1.5 ਕਿਲੋਮੀਟਰ ਦੀ ਰੇਂਜ ਵਿੱਚ ਹਨ ਤਾਂ ਉਹ ਬਿਨਾਂ ਸਿਮ ਜਾਂ ਮੋਬਾਈਲ ਨੈੱਟਵਰਕ ਦੇ ਵੀ ਆਪਸ ਵਿੱਚ ਗੱਲਬਾਤ ਕਰ ਸਕਣਗੇ। ਇਹ ਫੀਚਰ ਉਨ੍ਹਾਂ ਥਾਵਾਂ ਲਈ ਬਹੁਤ ਲਾਭਕਾਰੀ ਹੋ ਸਕਦਾ ਹੈ ਜਿੱਥੇ ਨੈੱਟਵਰਕ ਦੀ ਪਹੁੰਚ ਨਹੀਂ ਹੁੰਦੀ।

ਕੀ ਹੈ ਫੇਂਗ ਸ਼ੂਈ? ਜਾਣ ਲਵੋਂ ਇਸ ਦੇ ਨੁਸਖੇਂ ਤੇ ਟੋਟਕੇ: ਘਰ ਵਿੱਚ ਆਵੇਗੀ ਵਾਧੂ ਧਨ ਦੀ ਊਰਜਾ

ਇਹ ਫੋਨ ਦੋਪਹਿਰ 12 ਵਜੇ ਲਾਂਚ ਕੀਤਾ ਜਾਵੇਗਾ ਅਤੇ ਲਾਂਚ ਤੋਂ ਬਾਅਦ ਇਹ Amazon ਉੱਤੇ ਵਿਕਰੀ ਲਈ ਉਪਲਬਧ ਹੋਵੇਗਾ। ਇਸ ਸਮਾਰਟਫੋਨ ਨੂੰ ਹਾਲੇ ਤੱਕ ਨੀਲੇ ਰੰਗ ਵਿੱਚ ਪੇਸ਼ ਕੀਤਾ ਗਿਆ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਵਿੱਚ ਪਿੱਛੇ ਪਿਲ ਆਕਾਰ ਦਾ ਕੈਮਰਾ ਮੋਡੀਊਲ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਰੀਅਰ ਕੈਮਰਾ ਅਤੇ ਇੰਫ੍ਰਾਰੈੱਡ ਸੈਂਸਰ ਸ਼ਾਮਲ ਹਨ।

ਟੈਕਨੋ ਨੇ ਇਸ ਫੋਨ ਦੀ ਬਣਾਵਟ ਅਤੇ ਟਿਕਾਊਪਨ ਉੱਤੇ ਵੀ ਖਾਸ ਧਿਆਨ ਦਿੱਤਾ ਹੈ। ਇਹ IP64 ਰੇਟਿੰਗ ਨਾਲ ਆਉਂਦਾ ਹੈ ਜਿਸ ਨਾਲ ਇਹ ਧੂੜ ਅਤੇ ਹਲਕੀ ਬੂੰਦਾਂ ਤੋਂ ਬਚਾਅ ਕਰਦਾ ਹੈ। ਫੋਨ ਵਿੱਚ ਮੈਟਲ ਫਰੇਮ ਅਤੇ ਉੱਪਰਲੇ ਹਿੱਸੇ ਵਿੱਚ ਸਪੀਕਰ ਗ੍ਰਿਲ ਦਿੱਤੀ ਗਈ ਹੈ। ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਇਹ ਫੋਨ ਚਾਰ ਸਾਲ ਤੱਕ ਲੈਗ ਫ੍ਰੀ ਪਰਫਾਰਮੈਂਸ ਦੇਵੇਗਾ।

PM Vishwakarma Haat 2026 ਨਵੀਂ ਦਿੱਲੀ ਦੇ Dilli Haat ਵਿਖੇ ਸ਼ੁਰੂ ਹੋਣ ਜਾ ਰਿਹਾ ਹੈ ਕੀ ਖ਼ਾਸਿਅਤ ਜਾਣੋਂ….

ਹਾਲਾਂਕਿ ਟੈਕਨੋ ਨੇ ਕੀਮਤ ਦਾ ਅਧਿਕਾਰਿਕ ਐਲਾਨ ਨਹੀਂ ਕੀਤਾ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫੋਨ 8000 ਰੁਪਏ ਤੋਂ ਘੱਟ ਕੀਮਤ ਵਿੱਚ ਉਪਲਬਧ ਹੋ ਸਕਦਾ ਹੈ। ਇਹ ਫੋਨ ਲਾਵਾ ਰੇਡਮੀ ਅਤੇ ਆਈਟੈਲ ਵਰਗੀਆਂ ਕੰਪਨੀਆਂ ਦੇ ਬਜਟ ਫੋਨਾਂ ਨੂੰ ਤਗੜੀ ਟੱਕਰ ਦੇ ਸਕਦਾ ਹੈ।

ਇਹ ਫੋਨ ਉਨ੍ਹਾਂ ਉਪਭੋਗਤਾਵਾਂ ਲਈ ਵਧੀਆ ਚੋਣ ਹੋ ਸਕਦਾ ਹੈ ਜੋ ਘੱਟ ਕੀਮਤ ਵਿੱਚ ਨਵੀਂ ਤਕਨਾਲੋਜੀ ਅਤੇ ਵਿਲੱਖਣ ਫੀਚਰਾਂ ਵਾਲਾ ਟਿਕਾਊ ਸਮਾਰਟਫੋਨ ਲੈਣਾ ਚਾਹੁੰਦੇ ਹਨ।

techno-offline-calling-phone-under-8000

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.