skip to content

Last Updated: June 9, 2026

Dainik Savera Times Logo

ਕੀ ਹੈ ਫੇਂਗ ਸ਼ੂਈ? ਜਾਣ ਲਵੋਂ ਇਸ ਦੇ ਨੁਸਖੇਂ ਤੇ ਟੋਟਕੇ: ਘਰ ਵਿੱਚ ਆਵੇਗੀ ਵਾਧੂ ਧਨ ਦੀ ਊਰਜਾ

4 months पहले

ਕੀ ਹੈ ਫੇਂਗ ਸ਼ੂਈ? ਜਾਣ ਲਵੋਂ ਇਸ ਦੇ ਨੁਸਖੇਂ ਤੇ ਟੋਟਕੇ: ਘਰ ਵਿੱਚ ਆਵੇਗੀ ਵਾਧੂ ਧਨ ਦੀ ਊਰਜਾ

ਨੈਸ਼ਨਲ ਡੈਸਕ: ਅਕਸਰ ਲੋਕ ਇਹ ਗਿਲਾ ਕਰਦੇ ਹਨ ਕਿ ਚੰਗੀ ਆਮਦਨ ਹੋਣ ਦੇ ਬਾਵਜੂਦ ਵੀ ਪੈਸਾ ਹੱਥ ਵਿੱਚ ਨਹੀਂ ਟਿਕਦਾ। ਇਸ ਤਰ੍ਹਾਂ ਦੀ ਸਥਿਤੀ ਦੇ ਪਿੱਛੇ ਕਈ ਵਜ੍ਹਾਵਾਂ ਹੋ ਸਕਦੀਆਂ ਹਨ ਜਿਵੇਂ ਕਿ ਲਾਭ ਰਹਿਤ ਖਰਚੇ ਗਲਤ ਵਿੱਤੀ ਫੈਸਲੇ ਜਾਂ ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ। ਵਿੱਤੀ ਤੰਗੀ ਜਾਂ ਪੈਸੇ ਦੀ ਕਮੀ ਨਾਲ ਜੂਝ ਰਹੇ ਲੋਕਾਂ ਲਈ ਫੇਂਗ ਸ਼ੂਈ ਦੇ ਕੁਝ ਸਧਾਰਨ ਉਪਾਅ ਲਾਭਕਾਰੀ ਸਾਬਤ ਹੋ ਸਕਦੇ ਹਨ।

ਫੇਂਗ ਸ਼ੂਈ ਇੱਕ ਪ੍ਰਾਚੀਨ ਚੀਨੀ ਵਿਗਿਆਨ ਅਤੇ ਕਲਾ ਹੈ ਜੋ ਘਰ ਅਤੇ ਆਸਪਾਸ ਦੇ ਵਾਤਾਵਰਣ ਵਿੱਚ ਊਰਜਾ ਦੇ ਸੰਤੁਲਨ ਰਾਹੀਂ ਜੀਵਨ ਵਿੱਚ ਸੁਖ ਸੰਤੁਲਨ ਅਤੇ ਖੁਸ਼ਹਾਲੀ ਲਿਆਉਣ ‘ਤੇ ਕੇਂਦਰਤ ਹੈ।

PM Vishwakarma Haat 2026 ਨਵੀਂ ਦਿੱਲੀ ਦੇ Dilli Haat ਵਿਖੇ ਸ਼ੁਰੂ ਹੋਣ ਜਾ ਰਿਹਾ ਹੈ ਕੀ ਖ਼ਾਸਿਅਤ ਜਾਣੋਂ….

ਫੇਂਗ ਸ਼ੂਈ ਦੀ ਮੁੱਖ ਜਾਣਕਾਰੀ:

  • ਅਰਥ ਅਤੇ ਮੂਲ: “ਫੇਂਗ” ਦਾ ਅਰਥ ਹੈ ਹਵਾ ਅਤੇ “ਸ਼ੂਈ” ਦਾ ਅਰਥ ਹੈ ਪਾਣੀ। ਚੀਨੀ ਸਭਿਆਚਾਰ ਵਿੱਚ ਇਹ ਦੋ ਤੱਤ ਚੰਗੀ ਸਿਹਤ ਅਤੇ ਖੁਸ਼ਹਾਲੀ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ, ਫੇਂਗ ਸ਼ੂਈ ਦਾ ਅਰਥ ਹੈ ਹਵਾ ਅਤੇ ਪਾਣੀ ਦੀ ਤਰ੍ਹਾਂ ਊਰਜਾ ਦਾ ਸੁਚੱਜਾ ਪ੍ਰਵਾਹ।
  • ਮੂਲ ਉਤਪੱਤੀ: ਇਹ ਵਿਗਿਆਨ ਲਗਭਗ 3000 ਸਾਲ ਪੁਰਾਣਾ ਹੈ ਅਤੇ ਚੀਨ ਵਿੱਚ ਵਿਕਸਤ ਹੋਇਆ। ਇਹ ਤਾਓਵਾਦੀ ਵਿਚਾਰਧਾਰਾ ‘ਤੇ ਆਧਾਰਿਤ ਹੈ ਜੋ ਕੁਦਰਤ ਨਾਲ (ਸੰਤੁਲਨ) ਨੂੰ ਮਹੱਤਵ ਦਿੰਦੀ ਹੈ।
  • ਚੀ (Qi): ਫੇਂਗ ਸ਼ੂਈ ਵਿੱਚ “ਚੀ” ਜਾਂ “ਚੀ-ਊਰਜਾ” ਨੂੰ ਕੇਂਦਰੀ ਸਥਾਨ ਦਿੱਤਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਚੀ ਹਰ ਜੀਵਤ ਅਤੇ ਅਜੀਵ ਚੀਜ਼ ਵਿੱਚ ਵਹਿੰਦੀ ਹੈ ਅਤੇ ਇਸਦਾ ਸੰਤੁਲਨ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ।
  • ਯੀਨ ਅਤੇ ਯਾਂਗ: ਇਹ ਦੋ ਵਿਰੋਧੀ ਪਰੰਤੂ ਪੂਰਨ ਤੱਤ ਹਨ ਜੋ ਹਰ ਚੀਜ਼ ਵਿੱਚ ਮੌਜੂਦ ਹਨ। ਫੇਂਗ ਸ਼ੂਈ ਵਿੱਚ ਇਹ ਸੰਤੁਲਨ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
  • ਪੰਜ ਤੱਤ: ਲੱਕੜ ਅੱਗ ਧਰਤੀ ਧਾਤੂ ਅਤੇ ਪਾਣੀ — ਇਹ ਪੰਜ ਤੱਤ ਘਰ ਦੀ ਸਜਾਵਟ ਅਤੇ ਚੀਜ਼ਾਂ ਦੀ ਸਥਿਤੀ ਨੂੰ ਨਿਰਧਾਰਤ ਕਰਨ ਵਿੱਚ ਮਦਦ ਕਰਦੇ ਹਨ।
  • ਉਦੇਸ਼: ਫੇਂਗ ਸ਼ੂਈ ਦਾ ਮਕਸਦ ਹੈ ਘਰ ਜਾਂ ਦਫ਼ਤਰ ਵਿੱਚ ਚੀ ਦੀ ਊਰਜਾ ਨੂੰ ਇਸ ਤਰ੍ਹਾਂ ਵਹਾਉਣਾ ਕਿ ਉਹ ਸਿਹਤ, ਧਨ, ਸੰਬੰਧ, ਅਤੇ ਮਨ ਦੀ ਸ਼ਾਂਤੀ ਵਿੱਚ ਵਾਧਾ ਕਰੇ।

ਗੈਰ-ਸੰਸਥਾਗਤ BRICS ਤੋਂ ਭਾਰਤ ਨੇ ਅਪਣਾ ਰੁਖ ਸਾਫ਼ ਕੀਤਾ…

ਵਰਤੋਂ ਕਿਵੇਂ ਕਰੀਏ?

  • ਘਰ ਦੀ ਸਫਾਈ ਅਤੇ ਵਿਵਸਥਾ: ਘਰ ਨੂੰ ਵਿਅਵਸਥਿਤ ਅਤੇ ਸਾਫ਼ ਰੱਖਣਾ ਚੀ ਦੀ ਆਵਾਜਾਈ ਲਈ ਜ਼ਰੂਰੀ ਹੈ।
  • ਦਿਸ਼ਾਵਾਂ ਦੀ ਮਹੱਤਾ: ਘਰ ਦੀਆਂ ਵਸਤੂਆਂ ਨੂੰ ਉਨ੍ਹਾਂ ਦੀ ਊਰਜਾ ਅਨੁਸਾਰ ਉਚਿਤ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ।
  • ਸਕਾਰਾਤਮਕ ਚੀਜ਼ਾਂ ਦੀ ਵਰਤੋਂ: ਵਿੰਡ ਚਾਈਮ, ਮਨੀ ਪਲਾਂਟ, ਬਾਂਸ ਦੇ ਪੌਦੇ, ਅਤੇ ਸ਼ੁਭ ਚਿੰਨ੍ਹ ਵਰਗੀ ਚੀਜ਼ਾਂ ਘਰ ਵਿੱਚ ਸਕਾਰਾਤਮਕਤਾ ਵਧਾਉਂਦੀਆਂ ਹਨ।

ਫੇਂਗ ਸ਼ੂਈ ਵਿਗਿਆਨ ਅਤੇ ਆਧਿਆਤਮਿਕਤਾ ਦਾ ਮਿਲਾਪ ਹੈ ਜੋ ਮਨੁੱਖੀ ਜੀਵਨ ਨੂੰ ਕੁਦਰਤ ਨਾਲ ਜੋੜ ਕੇ ਸੁਖਮਈ ਅਤੇ ਸੰਤੁਲਿਤ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

ਫੇਂਗ ਸ਼ੂਈ ਅਨੁਸਾਰ ਘਰ ਦੀ ਹਰ ਚੀਜ਼ ਅਤੇ ਉਸਦੀ ਸਥਿਤੀ ਸਿੱਧਾ ਜੀਵਨ ‘ਤੇ ਅਸਰ ਪਾਂਦੀ ਹੈ। ਜੇਕਰ ਘਰ ਵਿੱਚ ਚੀਜ਼ਾਂ ਗਲਤ ਢੰਗ ਨਾਲ ਜਾਂ ਗਲਤ ਦਿਸ਼ਾ ਵਿੱਚ ਰੱਖੀਆਂ ਹੋਣ ਤਾਂ ਇਹ ਵਿੱਤੀ ਹਾਨੀ ਦਾ ਕਾਰਨ ਬਣ ਸਕਦੀਆਂ ਹਨ। ਇਸੇ ਲਈ ਘਰ ਵਿੱਚ ਸਕਾਰਾਤਮਕ ਊਰਜਾ ਬਣਾਈ ਰੱਖਣ ਲਈ ਕੁਝ ਵਿਸ਼ੇਸ਼ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਕਰਿਸ਼ਮਾ ਕਪੂਰ ਨੂੰ ਤਲਾਕ ਦੇ ਕਾਗਜ਼ਾਂ ਦੀ ਮੰਗ ‘ਤੇ ਆਇਆ ਗੁੱਸਾ: ਜਾਇਦਾਦੀ ਜੰਗ ਨੇ ਵਧਾਇਆ ਤਣਾਅ

ਇੱਕ ਸਧਾਰਨ ਪਰ ਅਸਰਦਾਰ ਉਪਾਅ ਦੇ ਤੌਰ ‘ਤੇ ਇੱਕ ਮੁੱਠੀ ਚੌਲ ਲੈ ਕੇ ਉਨ੍ਹਾਂ ਨੂੰ ਇੱਕ ਸਾਫ਼ ਅਤੇ ਨਵੇਂ ਲਾਲ ਕੱਪੜੇ ਵਿੱਚ ਬੰਨ੍ਹਿਆ ਜਾਵੇ। ਇਹ ਗੰਢ ਘਰ ਦੇ ਮੁੱਖ ਦਰਵਾਜ਼ੇ ਦੇ ਖੱਬੇ ਪਾਸੇ ਲਟਕਾਇਆ ਜਾਵੇ। ਫੇਂਗ ਸ਼ੂਈ ਦੇ ਅਨੁਸਾਰ ਇਹ ਦਿਸ਼ਾ ਦੌਲਤ ਨੂੰ ਘਰ ਵਿੱਚ ਰੋਕਣ ਅਤੇ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਮਦਦਗਾਰ ਮੰਨੀ ਜਾਂਦੀ ਹੈ। ਇਹ ਚੌਲਾਂ ਦਾ ਗੰਢ ਇੱਕ ਹਫ਼ਤੇ ਤੱਕ ਉੱਥੇ ਹੀ ਲਟਕਾਇਆ ਜਾਵੇ ਅਤੇ ਫਿਰ ਇਸਨੂੰ ਘਰ ਤੋਂ ਬਾਹਰ ਕਿਸੇ ਦਰੱਖਤ ਦੇ ਕੋਲ ਰੱਖ ਦਿੱਤਾ ਜਾਵੇ।

ਸੁਰਾਂ ਦੇ ਸਿਤਾਰੇ ਜਾਂ ਗੈਂਗਸਟਰਾਂ ਦੇ ਨਿਸ਼ਾਨੇ? ਪੜ੍ਹੋ ਕੌਣ ਕੌਣ ਆਇਆ ਖ਼ਤਰੇ ‘ਚ

ਇਸ ਤੋਂ ਇਲਾਵਾ ਘਰ ਦੇ ਮੁੱਖ ਦਰਵਾਜ਼ੇ ‘ਤੇ ਵਿੰਡ ਚਾਈਮ ਲਗਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਜੋ ਨਕਾਰਾਤਮਕ ਊਰਜਾ ਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕਦੀ ਹੈ। ਮਨੀ ਪਲਾਂਟ ਜਾਂ ਬਾਂਸ ਦਾ ਪੌਦਾ ਵੀ ਘਰ ਵਿੱਚ ਧਨ ਆਕਰਸ਼ਿਤ ਕਰਨ ਅਤੇ ਵਾਤਾਵਰਣ ਨੂੰ ਤਾਜ਼ਗੀ ਭਰਿਆ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਦੇ ਨਾਲ ਘਰ ਦੇ ਮੁੱਖ ਦਰਵਾਜ਼ੇ ਉੱਤੇ ਇੱਕ ਛੋਟਾ ਸ਼ੀਸ਼ਾ ਲਗਾਉਣਾ ਵੀ ਲਾਭਕਾਰੀ ਮੰਨਿਆ ਜਾਂਦਾ ਹੈ ਜੋ ਬਾਹਰੋਂ ਆਉਣ ਵਾਲੀ ਨਕਾਰਾਤਮਕਤਾ ਨੂੰ ਪਰਾਵਾਂ ਕਰਦਾ ਹੈ।

ਇਹ ਸਾਰੇ ਉਪਾਅ ਘਰ ਵਿੱਚ ਵਿੱਤੀ ਸਥਿਤੀ ਨੂੰ ਸੁਧਾਰਨ ਅਤੇ ਆਮਦਨ ਨੂੰ ਸਥਿਰ ਬਣਾਈ ਰੱਖਣ ਵਿੱਚ ਮਦਦਗਾਰ ਹੋ ਸਕਦੇ ਹਨ। ਹਾਲਾਂਕਿ ਇਹ ਵਿਗਿਆਨਕ ਤਰੀਕੇ ਨਹੀਂ ਹਨ ਪਰ ਮਨੋਵਿਗਿਆਨਕ ਪੱਧਰ ‘ਤੇ ਇਹ ਮਨੁੱਖੀ ਮਨ ਨੂੰ ਸੰਤੁਲਿਤ ਕਰਨ ਅਤੇ ਆਤਮ ਵਿਸ਼ਵਾਸ ਵਧਾਉਣ ਵਿੱਚ ਯੋਗਦਾਨ ਪਾ ਸਕਦੇ ਹਨ।

feng-shui-simple-tips-financial-relief

खबरें और भी हैं...

Copyright © 2026 Dainik Savera Times. All rights reserved.