
Russia Pneumonic Plague : ਖਬਰਾਂ ਅਨੁਸਾਰ, ਰੂਸ ਦੇ ਸਾਇਬੇਰੀਆ ਖੇਤਰ ਦੇ ਇਰਕੁਤਸਕ (Irkutsk) ਇਲਾਕੇ ਵਿੱਚ ਇੱਕ 28 ਸਾਲਾ ਮਹਿਲਾ ਲੈਬ ਟੈਕਨੀਸ਼ੀਅਨ ਦੀ ਪਲੇਗ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ, ਸਾਵਧਾਨੀ ਵਜੋਂ ਘੱਟੋ-ਘੱਟ ਪੰਜ ਹਸਪਤਾਲ ਬੰਦ ਕਰ ਦਿੱਤੇ ਗਏ ਹਨ ਅਤੇ 200 ਤੋਂ ਵੱਧ ਲੋਕਾਂ ਨੂੰ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਇਹ ਘਟਨਾ ਸ਼ੇਲੇਖੋਵ (Shelekhov) ਸਥਿਤ ‘ਐਂਟੀ-ਪਲੇਗ ਰਿਸਰਚ ਇੰਸਟੀਚਿਊਟ’ ਵਿੱਚ ਵਾਪਰੀ। ਮ੍ਰਿਤਕਾ ਦੀ ਪਛਾਣ 28 ਸਾਲਾ ਡਾਰੀਆ ਸ਼ਿਪਿਲੋਵਾ ਵਜੋਂ ਕੀਤੀ ਗਈ ਹੈ।
Pneumonic plague outbreak hits Siberia as lab worker, 28, dies after breaking test tube and 200 people she was in contact with are put in quarantine https://t.co/50OTMeygfj
— Daily Mail (@DailyMail) October 3, 2026
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸ਼ਿਪਿਲੋਵਾ ਨੇ ਮੈਡੀਕਲ ਸਟਾਫ ਨੂੰ ਦੱਸਿਆ ਸੀ ਕਿ ਜਾਂਚ ਲਈ ਨਮੂਨਾ ਲੈਂਦੇ ਸਮੇਂ ਉਸ ਤੋਂ ਗਲਤੀ ਨਾਲ ਜੀਵਿਤ ਬੈਕਟੀਰੀਆ ਵਾਲੀ ਇੱਕ ਟੈਸਟ ਟਿਊਬ ਟੁੱਟ ਗਈ ਸੀ। ਸ਼ੱਕ ਹੈ ਕਿ ਇਸ ਘਟਨਾ ਦੌਰਾਨ ਹੀ ਉਸ ਨੂੰ ਨਿਊਮੋਨਿਕ ਪਲੇਗ ਦੀ ਲਾਗ ਲੱਗੀ ਸੀ।
ਡਾਰੀਆ ਸ਼ਿਪਿਲੋਵਾ ਨੂੰ 29 ਸਤੰਬਰ ਨੂੰ ਗੰਭੀਰ ਨਿਊਮੋਨੀਆ ਦੇ ਲੱਛਣਾਂ ਨਾਲ ਸ਼ੇਲੇਖੋਵ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉਸਦੀ ਹਾਲਤ ਵਿਗੜ ਗਈ, ਤਾਂ ਉਸਨੂੰ ਵੈਂਟੀਲੇਟਰ ਸਹਾਇਤਾ ‘ਤੇ ਰੱਖਿਆ ਗਿਆ ਪਰ 1 ਅਕਤੂਬਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
200 ਤੋਂ ਵੱਧ ਲੋਕ ਕੁਆਰੰਟੀਨ
ਸ਼ਿਪਿਲੋਵਾ ਦੇ ਸੰਪਰਕ ਵਿੱਚ ਆਏ 200 ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਨਿਗਰਾਨੀ ਅਤੇ ਕੁਆਰੰਟੀਨ ਅਧੀਨ ਰੱਖਿਆ ਗਿਆ ਹੈ। ਲਾਗ ਨੂੰ ਫੈਲਣ ਤੋਂ ਰੋਕਣ ਲਈ ਇਰਕੁਤਸਕ ਖੇਤਰ ਵਿੱਚ ਕਈ ਜਨਤਕ ਸਮਾਗਮ ਵੀ ਰੱਦ ਕਰ ਦਿੱਤੇ ਗਏ ਹਨ।

मेष: दिन शुभ रहेगा...