skip to content

Last Updated: November 25, 2026

Dainik Savera Times Logo

ਭਾਰੀ ਬਰਫਬਾਰੀ ਵਿੱਚ ਕੇਂਦਰੀ ਮੰਤਰੀ ਰਿਜਿਜੂ ਨੇ ਵਾਹਨ ਧੱਕਿਆ — ਦੇਖੋਂ ਵੀਡੀਓ!

17 February 2026 ਅੱਪਡੇਟ ਕੀਤਾ ਗਿਆ

ਭਾਰੀ ਬਰਫਬਾਰੀ ਵਿੱਚ ਕੇਂਦਰੀ ਮੰਤਰੀ ਰਿਜਿਜੂ ਨੇ ਵਾਹਨ ਧੱਕਿਆ — ਦੇਖੋਂ ਵੀਡੀਓ!

ਨੈਸ਼ਨਲ ਡੈਸਕ: ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਵਿੱਚ ਭਾਰੀ ਬਰਫਬਾਰੀ ਦੌਰਾਨ ਕੇਂਦਰੀ ਮੰਤਰੀ ਕਿਰਨ ਰਿਜਿਜੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਰਿਜਿਜੂ ਇੱਕ ਬਰਫ ਨਾਲ ਢੱਕੀ ਸੜਕ ’ਤੇ ਫਸੇ ਵਾਹਨ ਨੂੰ ਸਥਾਨਕ ਲੋਕਾਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਧੱਕਾ ਲਗਾ ਕੇ ਬਾਹਰ ਕੱਢਦੇ ਨਜ਼ਰ ਆ ਰਹੇ ਹਨ।

ਤਿਹਾੜ ਜੇਲ੍ਹ ਤੋਂ ਬਾਹਰ ਆਉਣ ਦੀ ਉਮੀਦ — ਗੁਰੂ ਰੰਧਾਵਾ ਨੇ ਰਾਜਪਾਲ ਯਾਦਵ ਲਈ ਕੀ ਕੀਤਾ!

ਇਹ ਘਟਨਾ ਸ਼ੋਂਗਤਸਰ ਲੇਕ ਅਤੇ ਪੀਟੀ ਸੋ ਇਲਾਕੇ ਦੇ ਵਿਚਕਾਰ ਹੋਈ, ਜਿੱਥੇ ਭਾਰੀ ਬਰਫਬਾਰੀ ਕਾਰਨ ਸੜਕਾਂ ’ਤੇ ਰੁਕਾਵਟਾਂ ਪੈ ਗਈਆਂ ਹਨ। ਰਿਜਿਜੂ ਨੇ ਆਪਣੇ ਐਕਸ ਅਕਾਊਂਟ ’ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਭਾਰੀ ਬਰਫਬਾਰੀ ਵਿੱਚ ਹਰ ਸਥਿਤੀ ਲਈ ਤਿਆਰ ਰਹਿਣਾ ਪੈਂਦਾ ਹੈ। ਉਹਨਾਂ ਨੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਕਰਮਚਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ, ਜੋ ਸੈਨਿਕਾਂ ਅਤੇ ਨਾਗਰਿਕਾਂ ਦੀ ਆਵਾਜਾਈ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਵੀਡੀਓ ਵਿੱਚ ਤਿੱਖੀ ਬਰਫਬਾਰੀ ਦਿਖਾਈ ਦਿੰਦੀ ਹੈ ਅਤੇ ਵਾਹਨ ਫਿਸਲਣ ਵਾਲੀ ਸੜਕ ’ਤੇ ਚਲਣ ਲਈ ਸੰਘਰਸ਼ ਕਰ ਰਹੇ ਹਨ। ਰਿਜਿਜੂ ਖੁਦ ਵਾਹਨ ਨੂੰ ਧੱਕਾ ਲਗਾਉਂਦੇ ਨਜ਼ਰ ਆਉਂਦੇ ਹਨ, ਜੋ ਪਹਾੜੀ ਇਲਾਕਿਆਂ ਵਿੱਚ ਮੌਸਮ ਦੀਆਂ ਮੁਸ਼ਕਲਾਂ ਅਤੇ ਤਿਆਰੀ ਦੀ ਲੋੜ ਨੂੰ ਦਰਸਾਉਂਦਾ ਹੈ।

ਬੈਂਗਲੁਰੂ ਨੇ ਸਭ ਨੂੰ ਪਿੱਛੇ ਛੱਡਿਆ: ਵੈਲੈਂਟਾਈਨ ਵੀਕ ਵਿੱਚ 300% ਉਛਾਲ — ਆਖ਼ਿਰ ਭਾਰਤ ਖਰੀਦ ਕੀ ਰਿਹਾ ਹੈ?

ਉਹਨਾਂ ਨੇ ਬੀ.ਆਰ.ਓ. ਦੇ ਕਰਮਚਾਰੀਆਂ ਦੀ ਲਗਾਤਾਰ ਮਿਹਨਤ ਦੀ ਵੀ tarif ਕੀਤੀ, ਜੋ ਬਰਫ ਹਟਾਉਣ ਦਾ ਕੰਮ ਕਰ ਰਹੇ ਹਨ ਤਾਂ ਜੋ ਸੜਕਾਂ ਖੁੱਲ੍ਹੀਆਂ ਰਹਿ ਸਕਣ। ਪਿਛਲੇ ਕੁਝ ਦਿਨਾਂ ਦੀ ਭਾਰੀ ਬਰਫਬਾਰੀ ਕਾਰਨ ਤਵਾਂਗ ਦੇ ਕਈ ਹਿੱਸਿਆਂ ਵਿੱਚ ਟ੍ਰੈਫਿਕ ਪ੍ਰਭਾਵਿਤ ਹੋਇਆ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਰਿਜਿਜੂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਜ਼ਮੀਨ ਨਾਲ ਜੁੜਿਆ ਹੋਇਆ ਨੇਤਾ ਕਿਹਾ।

riziju-hits-vehicle-heavy

riziju-hits-vehicle-heavy

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.