
ਨਵੀਂ ਦਿਲੀ: ਮੇਰਠ ਦੇ ਕੰਕਰਖੇੜਾ ਇਲਾਕੇ ਦੀ ਤਾਪਸੀ ਉਪਾਧਿਆਇ ਜੋ ‘ਬੀਟੈਕ ਪਾਣੀਪੁਰੀ ਵਾਲੀ’ ਦੇ ਨਾਂ ਨਾਲ ਮਸ਼ਹੂਰ ਹੋਈ ਸੀ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਤਾਪਸੀ ਨੇ ਆਪਣੀ ਮਿਹਨਤ ਅਤੇ ਦ੍ਰਿੜ ਨਿਸ਼ਚੇ ਨਾਲ ਨਾ ਸਿਰਫ਼ ਆਪਣਾ ਪਰਿਵਾਰ ਬਲਕਿ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਇਹ ਵੀ ਪੜ੍ਹੋ: Smart Tv ਦੇਖ ਰਹੇ ਹੋ ਤਾਂ ਹੋ ਜਾਉ Alert : ACR ਫੀਚਰ ਤੁਹਾਡੀ Privacy ਕਰ ਰਿਹਾ ਟ੍ਰੈਕ ਤੇ ਲੀਕ…..
ਥਾਈਲੈਂਡ ਵਿੱਚ ਹੋਈ ਯੂਨਾਈਟਡ ਵਰਲਡ ਸਪੋਰਟਸ ਐਂਡ ਫਿਟਨੈੱਸ ਫੈਡਰੇਸ਼ਨ ਦੀ ਵਰਲਡ ਚੈਂਪੀਅਨਸ਼ਿਪ ਵਿੱਚ ਤਾਪਸੀ ਨੇ ‘ਮਿਸ ਫਿਟਨੈੱਸ ਮਾਡਲ ਇੰਟਰਨੈਸ਼ਨਲ’ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਇਨ੍ਹਾਂ ਦੇ ਨਾਲ ਹੀ ਉਨ੍ਹਾਂ ਨੇ ਵਰਲਡ ਯੋਗਾ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਕੇ ਭਾਰਤ ਲਈ ਦੋ ਵੱਡੀਆਂ ਉਪਲਬਧੀਆਂ ਦਰਜ ਕਰਵਾਈਆਂ ਹਨ।


ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਮਿਲਣ ਤੋਂ ਬਾਅਦ ਹੁਣ ਤਾਪਸੀ ਦਾ ਧਿਆਨ ਸਮਾਜਿਕ ਸੇਵਾ ਵੱਲ ਹੈ। ਉਹ ‘ਮਿਸ਼ਨ ਹੈਲਦੀ ਇੰਡੀਆ’ ਦੇ ਤਹਿਤ ਦੇਸ਼ ਭਰ ਵਿੱਚ ਨੌਜਵਾਨਾਂ ਨੂੰ ਯੋਗ ਫਿਟਨੈੱਸ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਨੇ ਹੁਣ ਤੱਕ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਪੂਰਬੀ ਭਾਰਤ ਦੇ 12 ਰਾਜਾਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਨੂੰ ਮੋਟਿਵੇਟ ਕੀਤਾ ਹੈ ਅਤੇ ਜਲਦੀ ਹੀ ਦੂਜੇ ਚਰਨ ਦੀ ਰਾਸ਼ਟਰੀ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ ‘ਚ 20 ਬੰਗਲਾਦੇਸ਼ੀ ਗ੍ਰਿਫ਼ਤਾਰ: ਵੱਡੀ ਕਾਰਵਾਈ ਨਾਲ 548 ਗੈਰਕਾਨੂੰਨੀ ਕਾਬੂ…
