skip to content

Last Updated: October 23, 2026

Dainik Savera Times Logo

ਪਟਿਆਲਾ ਦੀ ਕਵਿੱਤਰੀ ਨੰਦਿਕਾ ਨੇ ਰਚਿਆ ਇਤਿਹਾਸ ; ਪਹਿਲੀ ਕਾਵਿ-ਪੁਸਤਕ ‘Things That Make Life Worth Remembering’ ਲਾਂਚ

23 October 2026 ਅੱਪਡੇਟ ਕੀਤਾ ਗਿਆ

ਪਟਿਆਲਾ ਦੀ ਕਵਿੱਤਰੀ ਨੰਦਿਕਾ ਨੇ ਰਚਿਆ ਇਤਿਹਾਸ ; ਪਹਿਲੀ ਕਾਵਿ-ਪੁਸਤਕ ‘Things That Make Life Worth Remembering’ ਲਾਂਚ

Patiala Poet Nandika : ਸ਼ਹਿਰ ਦੀ ਹੋਣਹਾਰ ਕਵਿੱਤਰੀ ਨੰਦਿਕਾ ਨੇ ਆਪਣੀ ਪਹਿਲੀ ਕਾਵਿ-ਪੁਸਤਕ “Things That Make Life Worth Remembering: A Book of Poetry” ਰਾਹੀਂ ਸਾਹਿਤਕ ਖੇਤਰ ਵਿੱਚ ਕਦਮ ਰੱਖਿਆ ਹੈ। ਇਹ ਪੁਸਤਕ ਜੀਵਨ ਦੀਆਂ ਖੂਬਸੂਰਤ ਯਾਦਾਂ, ਸੁਪਨਿਆਂ, ਸੰਘਰਸ਼, ਸ਼ੁਕਰਗੁਜ਼ਾਰੀ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਬਿਆਨ ਕਰਦੀ ਹੈ। ਇਸ ਪੁਸਤਕ ਵਿੱਚ ਕੁੱਲ 23 ਕਵਿਤਾਵਾਂ ਸ਼ਾਮਲ ਹਨ, ਜੋ ਨੰਦਿਕਾ ਨੇ ਆਪਣੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਅਤੇ ਜੀਵਨ ਵਿੱਚ ਪ੍ਰੇਰਣਾ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਮਰਪਿਤ ਕੀਤੀਆਂ ਹਨ।

ਨੰਦਿਕਾ ਇਸ ਸਮੇਂ ਦਿੱਲੀ ਪਬਲਿਕ ਸਕੂਲ (ਡੀਪੀਐੱਸ), ਪਟਿਆਲਾ ਵਿੱਚ ਗਿਆਰ੍ਹਵੀਂ ਜਮਾਤ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਹੈ। ਪਰਿਵਾਰ ਵਿੱਚ ਪਹਿਲਾਂ ਕੋਈ ਸਾਹਿਤਕ ਪਿਛੋਕੜ ਨਾ ਹੋਣ ਦੇ ਬਾਵਜੂਦ, ਉਸ ਨੇ ਆਪਣੀ ਸੋਚ, ਰੋਜ਼ਾਨਾ ਜੀਵਨ ਦੀਆਂ ਘਟਨਾਵਾਂ ਨੂੰ ਬਾਰੀਕੀ ਨਾਲ ਦੇਖਣ ਦੀ ਕਲਾ ਅਤੇ ਲਿਖਣ ਦੇ ਸ਼ੌਕ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ।

ਨੰਦਿਕਾ ਦੇ ਪਿਤਾ ਇੰਜੀਨੀਅਰ ਗਗਨ ਚੋਪੜਾ ਪੀਐੱਸਪੀਸੀਐੱਲ ਵਿੱਚ ਡਿਪਟੀ ਚੀਫ਼ ਇੰਜੀਨੀਅਰ/ਆਈਟੀ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਦਕਿ ਉਨ੍ਹਾਂ ਦੀ ਮਾਤਾ ਵੰਦਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਵਿਖੇ ਕੈਮਿਸਟਰੀ ਦੀ ਲੈਕਚਰਾਰ ਹਨ। ਇਹ ਪੁਸਤਕ ਨੈਕਸਟ ਟੌਪਰ ਦੇ ਡਿਗਰਾਜ ਸਰ ਨੂੰ ਸਮਰਪਿਤ ਕੀਤੀ ਗਈ ਹੈ, ਜੋ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹਨ। ਪੁਸਤਕ ਨੂੰ ਪ੍ਰਕਾਸ਼ਿਤ ਕਰਨ ਦੇ ਸਫ਼ਰ ਵਿੱਚ ਡਾ. ਕੁਲਦੀਪ ਸਿੰਘ ਦੇ ਮਾਰਗਦਰਸ਼ਨ ਅਤੇ ਹੌਸਲਾ-ਅਫ਼ਜ਼ਾਈ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ।



ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਨੰਦਿਕਾ ਦੇ ਪਰਿਵਾਰ ਨੇ ਕਿਹਾ ਕਿ ਇਹ ਪੁਸਤਕ ਸਿਰਫ਼ ਰਚਨਾਤਮਕ ਪ੍ਰਗਟਾਵਾ ਨਹੀਂ, ਸਗੋਂ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਣਾਦਾਇਕ ਸੰਦੇਸ਼ ਵੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨੰਦਿਕਾ ਦੀਆਂ ਕਵਿਤਾਵਾਂ ਪਾਠਕਾਂ ਨੂੰ ਨਿਡਰ ਹੋ ਕੇ ਸੁਪਨੇ ਦੇਖਣ, ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਕਦਰ ਕਰਨ ਅਤੇ ਚੰਗੇ ਨਤੀਜਿਆਂ ਲਈ ਸਬਰ ਰੱਖਣ ਦੀ ਪ੍ਰੇਰਣਾ ਦੇਣਗੀਆਂ। ਨੰਦਿਕਾ ਦੀ ਇਹ ਪਹਿਲੀ ਪੁਸਤਕ ਉਸ ਦੇ ਸਾਹਿਤਕ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਪੁਸਤਕ ਐਮਾਜ਼ਾਨ ’ਤੇ ਦੁਨੀਆ ਭਰ ਵਿੱਚ ਉਪਲਬਧ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.