ਨੈਸ਼ਨਲ ਡੈਸਕ: ਮੁੰਬਈ ਦੇ ਮੁਲੁੰਡ ਇਲਾਕੇ ਦੇ 70 ਸਾਲਾ ਵਪਾਰੀ ਨਾਲ ਸਾਇਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਆਨਲਾਈਨ ਹੋਟਲ ਬੁਕਿੰਗ ਕਰਦੇ ਸਮੇਂ ਨਕਲੀ ਕਸਟਮਰ ਕੇਅਰ ਨੰਬਰ ‘ਤੇ ਕਾਲ ਕਰ ਬੈਠੇ, ਜਿਸ ਕਾਰਨ ਉਹਨਾਂ ਦੇ ਖਾਤੇ ਤੋਂ 2.75 ਲੱਖ ਰੁਪਏ ਉਡਾ ਲਏ ਗਏ।
ਨਵਘਰ ਪੁਲਿਸ ਦੇ ਮੁਤਾਬਕ 6 ਫਰਵਰੀ ਨੂੰ ਦੁਪਹਿਰ ਇੱਕ ਵਜੇ ਦੇ ਕਰੀਬ ਵਪਾਰੀ ਪੁਣੇ ਵਿੱਚ ਹੋਟਲ ਬੁਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੇ 5602 ਰੁਪਏ ਗੂਗਲ ਪੇ ਰਾਹੀਂ ਭੁਗਤਾਨ ਵੀ ਕਰ ਦਿੱਤਾ, ਪਰ ਉਸ ਤੋਂ ਬਾਅਦ ਇੱਕ ਸੁਨੇਹਾ ਆਇਆ ਕਿ ਬੁਕਿੰਗ ਅਧੂਰੀ ਹੈ ਅਤੇ ਇਸਨੂੰ ਅਪਡੇਟ ਕਰਨ ਦੀ ਲੋੜ ਹੈ।
ਸੁਪਰੀਮ ਕੋਰਟ ਨੇ ਪਤੰਜਲੀ TRUST ਨੂੰ ਦਿੱਤਾ ਵੱਡਾ ਝਟਕਾ, ਸਰਵਿਸ ਟੈਕਸ ਦੇ ਛਾਪੇ ਹੇਠ ਆਖਰੀ ਅਪੀਲ ਵੀ ਰੱਦ..
ਉਹਨਾਂ ਨੇ ਇੰਟਰਨੈੱਟ ‘ਤੇ ਕਸਟਮਰ ਕੇਅਰ ਨੰਬਰ ਖੋਜਿਆ ਅਤੇ ਇੱਕ ਮੋਬਾਈਲ ਨੰਬਰ ਮਿਲਿਆ। ਕਾਲ ਕਰਨ ‘ਤੇ ਸਾਹਮਣੇ ਵਾਲੇ ਨੇ ਆਪਣੇ ਆਪ ਨੂੰ ਕਸਟਮਰ ਕੇਅਰ ਕਰਮਚਾਰੀ ਦੱਸਿਆ ਅਤੇ ਵਾਟਸਐਪ ‘ਤੇ ਗੱਲਬਾਤ ਕਰਨ ਲਈ ਕਿਹਾ।
ਫਿਰ ਇੱਕ ਹੋਰ ਨੰਬਰ ਤੋਂ “ਰਾਹੁਲ ਕੁਮਾਰ ਮਿਸ਼ਰਾ” ਦੇ ਨਾਮ ਨਾਲ ਸੁਨੇਹੇ ਆਉਣ ਲੱਗੇ। ਪਹਿਲਾਂ ਉਸਨੇ 10 ਰੁਪਏ ਵੈਰੀਫਿਕੇਸ਼ਨ ਲਈ ਭੇਜਣ ਨੂੰ ਕਿਹਾ, ਫਿਰ ਰਿਫੰਡ ਦੇ ਨਾਂ ‘ਤੇ ਡੈਬਿਟ ਕਾਰਡ ਦੀ ਜਾਣਕਾਰੀ ਮੰਗੀ। ਵਪਾਰੀ ਨੇ ਇਹ ਸੋਚ ਕੇ ਜਾਣਕਾਰੀ ਦੇ ਦਿੱਤੀ ਕਿ ਉਹ ਅਸਲੀ ਕਰਮਚਾਰੀ ਨਾਲ ਗੱਲ ਕਰ ਰਹੇ ਹਨ।
ਕੁਝ ਘੰਟਿਆਂ ਵਿੱਚ ਉਹਨਾਂ ਦੇ ਖਾਤੇ ਤੋਂ ਤਿੰਨ ਟ੍ਰਾਂਜ਼ੈਕਸ਼ਨ ਹੋਏ — 10 ਰੁਪਏ, 1,90,005.90 ਰੁਪਏ ਅਤੇ 85,000 ਰੁਪਏ — ਕੁੱਲ 2,75,015.90 ਰੁਪਏ ਕੱਟ ਲਏ ਗਏ।
ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਠੱਗੇ ਗਏ ਹਨ, ਉਹ ਤੁਰੰਤ ਪੁਲਿਸ ਕੋਲ ਪਹੁੰਚੇ।
ਪੁਲਿਸ ਦੇ ਮੁਤਾਬਕ ਦੋਸ਼ੀਆਂ ਵਿੱਚ ਨਕਲੀ ਕਾਲ ਕਰਨ ਵਾਲਾ ਵਿਅਕਤੀ, ਵਾਟਸਐਪ ‘ਤੇ “ਰਾਹੁਲ ਕੁਮਾਰ ਮਿਸ਼ਰਾ” ਬਣ ਕੇ ਗੱਲ ਕਰਨ ਵਾਲਾ, ਨਕਲੀ ਬੁਕਿੰਗ ਇੰਟਰਫੇਸ ਬਣਾਉਣ ਵਾਲਾ ਅਤੇ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਗਏ। ਪੁਲਿਸ ਨੇ IT ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
मेष: दिन शुभ रहेगा...