Last Updated: November 25, 2026

Dainik Savera Times Logo

ਮੈਕਸਿਕੋ ਵਿੱਚ ਹਾਲਾਤ ਬੇਕਾਬੂ: ਡਰੱਗ ਕਾਰਟੈਲ ਦਾ ਬਦਲਾ, ਕਈ ਰਾਜ ਅੱਗ ਅਤੇ ਗੋਲੀਬਾਰੀ ਦੀ ਚਪੇਟ ਵਿੱਚ

23 February 2026 ਅੱਪਡੇਟ ਕੀਤਾ ਗਿਆ

ਮੈਕਸਿਕੋ ਵਿੱਚ ਹਾਲਾਤ ਬੇਕਾਬੂ: ਡਰੱਗ ਕਾਰਟੈਲ ਦਾ ਬਦਲਾ, ਕਈ ਰਾਜ ਅੱਗ ਅਤੇ ਗੋਲੀਬਾਰੀ ਦੀ ਚਪੇਟ ਵਿੱਚ

ਅੰਤਰਰਾਸ਼ਟਰੀ ਡੈਕਸ: ਮੈਕਸਿਕੋ ਵਿੱਚ ਡਰੱਗ ਤਸਕਰ ਐਲ ਮੇਂਚੋ ਦੀ ਮੌਤ ਤੋਂ ਬਾਅਦ ਕਈ ਇਲਾਕਿਆਂ ਵਿੱਚ ਹਾਲਾਤ ਬਹੁਤ ਖਰਾਬ ਅਤੇ ਤਣਾਅਪੂਰਨ ਹੋ ਗਏ ਹਨ। ਉਸਦੀ ਮੌਤ ਤੋਂ ਬਾਅਦ ਉਸਦੇ ਗੈਂਗ ਅਤੇ ਕਾਰਟੈਲ ਦੇ ਮੈਂਬਰਾਂ ਨੇ ਬਦਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਈ ਥਾਵਾਂ ‘ਤੇ ਅੱਗਜਨੀ, ਗੋਲੀਬਾਰੀ ਅਤੇ ਸੜਕਾਂ ਦੇ ਜਾਮ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਆਮ ਲੋਕ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ ਅਤੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।

ਸੜਕਾਂ ‘ਤੇ ਅੱਗਜਨੀ ਅਤੇ ਹਾਈਵੇ ਬੰਦ

ਅਧਿਕਾਰੀਆਂ ਦੇ ਅਨੁਸਾਰ, ਐਲ ਮੇਂਚੋ ਦੇ ਗਿਰੋਹ ਨੇ ਕਈ ਰਾਜਾਂ ਵਿੱਚ ਵਾਹਨਾਂ ਨੂੰ ਅੱਗ ਲਗਾ ਕੇ ਸੜਕਾਂ ਅਤੇ ਹਾਈਵੇ ਬੰਦ ਕਰ ਦਿੱਤੇ, ਤਾਂ ਜੋ ਪੁਲਿਸ ਅਤੇ ਫੌਜ ਦੀ ਆਵਾਜਾਈ ਰੋਕੀ ਜਾ ਸਕੇ। ਕੁਝ ਥਾਵਾਂ ‘ਤੇ ਦੁਕਾਨਾਂ ਅਤੇ ਇਮਾਰਤਾਂ ਨੂੰ ਵੀ ਸਾੜਿਆ ਗਿਆ। ਇਹ ਹਿੰਸਾ ਜਾਲਿਸਕੋ ਦੇ ਟਾਪਾਲਪਾ ਇਲਾਕੇ ਵਿੱਚ ਮੈਕਸਿਕਨ ਸਪੈਸ਼ਲ ਫੋਰਸ ਦੇ ਇੱਕ ਵੱਡੇ ਓਪਰੇਸ਼ਨ ਤੋਂ ਬਾਅਦ ਸ਼ੁਰੂ ਹੋਈ, ਜਿਸ ਵਿੱਚ ਅਮਰੀਕੀ ਖੁਫੀਆ ਏਜੰਸੀਆਂ ਦੀ ਵੀ ਮਦਦ ਸ਼ਾਮਲ ਸੀ।

ਹਫ਼ਤੇ ਦੀ ਧਮਾਕੇਦਾਰ ਸ਼ੁਰੂਆਤ: ਸੈਂਸੈਕਸ 600 ਅੰਕ ਚੜ੍ਹਿਆ, ਨਿਫ਼ਟੀ 25,750 ਦੇ ਨੇੜੇ

ਟੂਰਿਸਟ ਅਤੇ ਟਰੱਕ ਡਰਾਈਵਰਾਂ ਲਈ ਚੇਤਾਵਨੀ

ਕਈ ਸ਼ਹਿਰਾਂ ਵਿੱਚ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਅਤੇ ਸੈਲਾਨੀਆਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਟਰੱਕ ਡਰਾਈਵਰਾਂ ਨੂੰ ਕਿਹਾ ਗਿਆ ਹੈ ਕਿ ਉਹ ਕੁਝ ਖਾਸ ਰਸਤੇਆਂ ਤੋਂ ਬਚਣ ਅਤੇ ਹਾਲਾਤ ਸਧਾਰਨ ਹੋਣ ਤੱਕ ਸੁਰੱਖਿਅਤ ਥਾਵਾਂ ‘ਤੇ ਰਹਿਣ। ਹਿੰਸਾ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਏਅਰ ਕੈਨੇਡਾ, ਯੂਨਾਈਟਡ ਏਅਰਲਾਈਨਜ਼ ਅਤੇ ਏਰੋਮੇਕਸਿਕੋ ਨੇ ਪੁਰਤੋ ਵੱਲਾਰਤਾ ਲਈ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਮੈਕਸਿਕੋ ਵਿੱਚ ਪਿਛਲੇ 20 ਸਾਲਾਂ ਤੋਂ ਡਰੱਗ ਕਾਰਟੈਲਾਂ ਦੇ ਖ਼ਿਲਾਫ਼ ਲੜਾਈ ਚੱਲ ਰਹੀ ਹੈ, ਪਰ ਇਸ ਵਾਰ ਇੱਕੋ ਸਮੇਂ ਅੱਧਾ ਦਰਜਨ ਤੋਂ ਵੱਧ ਰਾਜਾਂ ਵਿੱਚ ਹਿੰਸਾ ਫੈਲਣ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਹਨ।

ਕਈ ਸ਼ਹਿਰਾਂ ਵਿੱਚ ਫੌਜ ਦੀ ਤੈਨਾਤੀ

ਸੁਰੱਖਿਆ ਸਰੋਤਾਂ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਕਿ ਆਗੁਆਸਕਾਲੀਐਂਟਸ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਫੌਜ ਦਾ ਟੈਂਕ ਦਾਖ਼ਲ ਹੋ ਰਿਹਾ ਹੈ। ਮੈਕਸਿਕੋ–ਪਿਊਬਲਾ ਹਾਈਵੇ ‘ਤੇ ਰੋਡਬਲਾਕ ਲਗਾਏ ਗਏ ਹਨ। ਕੋਲੀਮਾ ਵਿੱਚ ਹਥਿਆਰਬੰਦ ਲੋਕ ਪਿਕਅਪ ਟਰੱਕਾਂ ਵਿੱਚ ਸਵਾਰ ਹੋ ਕੇ ਟ੍ਰੈਫਿਕ ਰੋਕਦੇ ਨਜ਼ਰ ਆਏ। ਇਸ ਤੋਂ ਪਤਾ ਲੱਗਦਾ ਹੈ ਕਿ ਹਿੰਸਾ ਕਈ ਇਲਾਕਿਆਂ ਵਿੱਚ ਫੈਲੀ ਹੋਈ ਹੈ ਅਤੇ ਸੁਰੱਖਿਆ ਬਲ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ..

ਲੋਕਾਂ ਵਿੱਚ ਡਰ ਦਾ ਮਾਹੌਲ

ਗੁਆਡਾਲਾਜਾਰਾ ਦੇ ਰਹਿਣ ਵਾਲੇ ਕਾਰਲੋ ਗੁਟੀਰੇਜ਼ ਨੇ ਦੱਸਿਆ ਕਿ ਵਟਸਐਪ ਗਰੁੱਪਾਂ ਵਿੱਚ ਲਗਾਤਾਰ ਘਰਾਂ ਵਿੱਚ ਰਹਿਣ ਦੀਆਂ ਚੇਤਾਵਨੀਆਂ ਆ ਰਹੀਆਂ ਸਨ। ਉਨ੍ਹਾਂ ਕਿਹਾ ਕਿ ਲੋਕ ਬਹੁਤ ਡਰੇ ਹੋਏ ਹਨ ਅਤੇ ਹਰ ਕੋਈ ਵੱਧ ਤੋਂ ਵੱਧ ਸਾਵਧਾਨੀ ਬਰਤ ਰਿਹਾ ਹੈ।

ਕਾਰਟੈਲ ਦੀ ਬਦਲੇ ਦੀ ਧਮਕੀ

CJNG (ਕਾਰਟੈਲ ਜਾਲਿਸਕੋ ਨਿਊ ਜਨਰੇਸ਼ਨ) ਦੇ ਇੱਕ ਮੈਂਬਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਟਾਪਾਲਪਾ ਵਿੱਚ ਐਤਵਾਰ ਨੂੰ ਹੋਏ ਫੌਜੀ ਛਾਪੇ ਵਿੱਚ ਓਸੇਗੁਏਰਾ ਦੀ ਮੌਤ ਤੋਂ ਬਾਅਦ ਬਦਲੇ ਵਜੋਂ ਅੱਗਜਨੀ ਅਤੇ ਗੋਲੀਬਾਰੀ ਕੀਤੀ ਗਈ। ਕਾਰਟੈਲ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਹੋਰ ਸਖ਼ਤੀ ਨਾਲ ਕਾਰਵਾਈ ਕਰਦੀ ਹੈ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਹਿੰਸਾ ਹੋਰ ਵੱਧ ਸਕਦੀ ਹੈ।

ਸਰਕਾਰ ਲਈ ਵੱਡੀ ਚੁਣੌਤੀ

ਇਹ ਘਟਨਾ ਇੱਕ ਵਾਰ ਫਿਰ ਦਿਖਾਉਂਦੀ ਹੈ ਕਿ ਮੈਕਸਿਕੋ ਵਿੱਚ ਡਰੱਗ ਕਾਰਟੈਲ ਕਿੰਨੇ ਤਾਕਤਵਰ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ।

mexico-vich-halaat-bekabu

mexico-vich-halaat-bekabu

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.