skip to content

Last Updated: August 9, 2026

Dainik Savera Times Logo

ਬਾਲੀਵੁੱਡ ਦੇ ਭਾਈ ਸਲਮਾਨ ਖਾਨ ਨੂੰ ਮਿਲੀ ਕਰੋੜਾਂ ਦੀ ਕੀਮਤ ਵਾਲੀ ਘੜੀ

7 months ਪਹਿਲਾ

ਬਾਲੀਵੁੱਡ ਦੇ ਭਾਈ ਸਲਮਾਨ ਖਾਨ ਨੂੰ ਮਿਲੀ ਕਰੋੜਾਂ ਦੀ ਕੀਮਤ ਵਾਲੀ ਘੜੀ

ਨਵੀਂ ਦਿਲੀ: ਜੈਕਬ ਐਂਡ ਕੋ ਦੇ ਸੰਸਥਾਪਕ ਜੈਕਬ ਅਰਾਬੋ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਇਹ ਤੋਹਫ਼ਾ “ਦ ਵਰਲਡ ਇਜ਼ ਯੋਰਜ਼” ਕਲੈਕਸ਼ਨ ਵਿੱਚੋਂ ਬਣਾਈ ਗਈ “ਸਲਮਾਨ ਖਾਨ ਐਡੀਸ਼ਨ” ਘੜੀ ਹੈ ਜਿਸਦੀ ਕੀਮਤ ਲਗਭਗ 36.6 ਲੱਖ ਰੁਪਏ ਹੈ। ਇਹ ਘੜੀ ਸਲਮਾਨ ਖਾਨ ਦੀ ਵਿਰਾਸਤ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਸਮਰਪਿਤ ਕੀਤੀ ਗਈ ਹੈ।

WATCH VIDEO: Firozpur ਰੇਲਵੇ ਸਟੇਸ਼ਨ ‘ਤੇ ਲਾਈਨਾਂ ਦੀ ਮੁਰੰਮਤ ਦਾ ਕੰਮ ਜਾਰੀ,ਦੇਖੋ Ground Report

ਘੜੀ ਦੀ ਡਿਜ਼ਾਇਨ ਬੇਹੱਦ ਖ਼ਾਸ ਹੈ ਜਿਸ ਵਿੱਚ ਨੀਲੇ ਰੰਗ ਦਾ ਗਲੋਬ ਨੁਮਾ ਡਾਇਲ ਹੈ ਅਤੇ ਕੇਸਰੀ ਤੇ ਹਰੇ ਰੰਗ ਦੀਆਂ ਲਾਈਨਾਂ ਭਾਰਤੀ ਝੰਡੇ ਤੋਂ ਪ੍ਰੇਰਿਤ ਹਨ। ਇਸ ਵਿੱਚ ਭਾਰਤ ਅਤੇ ਸੰਸਾਰ ਦਾ ਨਕਸ਼ਾ ਲੇਜ਼ਰ ਨਾਲ ਉਕੇਰਿਆ ਗਿਆ ਹੈ। ਘੜੀ ਦੇ ਛੇ ਵਜੇ ਵਾਲੇ ਸਥਾਨ ‘ਤੇ “ਐਸ ਕੇ” ਅੱਖਰ ਦਰਜ ਹਨ ਅਤੇ ਪਿੱਛੇ ਸਲਮਾਨ ਖਾਨ ਦਾ ਨਾਮ ਵੀ ਲਿਖਿਆ ਗਿਆ ਹੈ।

ਬੀਮਾਰ ਕੁੱਤੇ ਲਈ ਦੋ ਭੈਣਾਂ ਨੇ ਦਿੱਤੀ ਆਪਣੀ ਜਾਨ

ਇਸ ਘੜੀ ਦੀ ਕੀਮਤ ਭਾਵੇਂ ਉੱਚੀ ਹੈ ਪਰ ਇਸਦੀ ਅਸਲ ਮਹੱਤਤਾ ਸਲਮਾਨ ਖਾਨ ਅਤੇ ਜੈਕਬ ਅਰਾਬੋ ਦੀ ਗਹਿਰੀ ਦੋਸਤੀ ਨੂੰ ਦਰਸਾਉਂਦੀ ਹੈ। ਇਹ ਤੋਹਫ਼ਾ ਸਿਰਫ਼ ਇੱਕ ਲਗਜ਼ਰੀ ਆਈਟਮ ਨਹੀਂ ਬਲਕਿ ਇੱਕ ਭਾਵਨਾਤਮਕ ਨਿਸ਼ਾਨੀ ਵੀ ਹੈ ਜੋ ਦੋਸਤਾਨੇ ਰਿਸ਼ਤੇ ਦੀ ਮਜ਼ਬੂਤੀ ਨੂੰ ਪ੍ਰਗਟ ਕਰਦੀ ਹੈ।

salman-khan-receives-crore-worth-watch

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.