Last Updated: November 27, 2026

Dainik Savera Times Logo

BIG UPDATE : ਮੁੱਲਾਪੁਰ ਲਗਜ਼ਰੀ ਕਾਰ ਸ਼ੋਅਰੂਮ ਗੋਲੀਬਾਰੀ ਮਾਮਲਾ: ਇੱਕ ਦੋਸ਼ੀ ਦਾ ਆਤਮ ਸਮਰਪਣ, 25 ਗ੍ਰਿਫ਼ਤਾਰ

2 March 2026 ਅੱਪਡੇਟ ਕੀਤਾ ਗਿਆ

BIG UPDATE : ਮੁੱਲਾਪੁਰ ਲਗਜ਼ਰੀ ਕਾਰ ਸ਼ੋਅਰੂਮ ਗੋਲੀਬਾਰੀ ਮਾਮਲਾ: ਇੱਕ ਦੋਸ਼ੀ ਦਾ ਆਤਮ ਸਮਰਪਣ, 25 ਗ੍ਰਿਫ਼ਤਾਰ

PUNJAB NEWS : ਲੁਧਿਆਣਾ ਦੇ ਮੁੱਲਾਪੁਰ ਵਿੱਚ ਲਗਜ਼ਰੀ ਕਾਰ ਸ਼ੋਅਰੂਮ ‘ਚ ਹੋਈ ਗੋਲੀਬਾਰੀ ਮਾਮਲੇ ਵਿੱਚ ਵੱਡੀ ਅੱਪਡੇਟ ਸਾਹਮਣੇ ਆਈ ਹੈ। ਇਸ ਕੇਸ ਦੇ ਇੱਕ ਦੋਸ਼ੀ ਮਨਪ੍ਰੀਤ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਹੈ। ਮਨਪ੍ਰੀਤ ਸਿੰਘ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਰਿਪੋਰਟਾਂ ਅਨੁਸਾਰ ਉਸਦੇ ਪਰਿਵਾਰ ਵੱਲੋਂ ਉਸਨੂੰ ਦਾਖਾ ਥਾਣੇ ਵਿੱਚ ਪੇਸ਼ ਕੀਤਾ ਗਿਆ।

ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼

ਪੁਲਿਸ ਮੁਤਾਬਕ ਮਨਪ੍ਰੀਤ ਸਿੰਘ ‘ਤੇ ਸ਼ੋਅਰੂਮ ‘ਤੇ ਗੋਲੀਬਾਰੀ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਹਨ। ਜਾਂਚ ਅਧਿਕਾਰੀ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਤੋਂ ਪੁੱਛਗਿੱਛ ਜਾਰੀ ਹੈ।

READ ALSO : ਲਾਹੌਰ ਹਾਈ ਕੋਰਟ ਵਿੱਚ ਸਰਬਜੀਤ ਕੌਰ ਮਾਮਲੇ ਦੀ ਅੱਜ ਸੁਣਵਾਈ, ਵਿਆਹ ਦੀ validity ‘ਤੇ ਹੋਵੇਗਾ ਫੈਸਲਾ

ਪੁਲਿਸ ਦਾ ਕਹਿਣਾ ਹੈ ਕਿ 10 ਜਨਵਰੀ ਨੂੰ ਵਾਪਰੀ ਘਟਨਾ ਤੋਂ ਬਾਅਦ ਉਸਨੇ ਧੂਰੀ ਵਿੱਚ ਸ਼ੂਟਰਾਂ ਨੂੰ ਠਿਕਾਣਾ ਦਿੱਤਾ ਸੀ। ਕਾਫ਼ੀ ਸਮੇਂ ਤੋਂ ਉਹ ਪੁਲਿਸ ਦੀ ਨਜ਼ਰ ਵਿੱਚ ਸੀ।

10 ਜਨਵਰੀ ਨੂੰ ਹੋਈ ਸੀ ਗੋਲੀਬਾਰੀ

ਇਹ ਘਟਨਾ 10 ਜਨਵਰੀ ਦੀ ਸਵੇਰ ਨੂੰ ਲੁਧਿਆਣਾ-ਫਿਰੋਜ਼ਪੁਰ ਰਾਸ਼ਟਰੀ ਰਾਜਮਾਰਗ ‘ਤੇ ਬੱਦੋਵਾਲ ਪਿੰਡ ਨੇੜੇ ਸਥਿਤ ਰਾਇਲ ਲਿਮੋਜ਼ਿਨ ਨਾਮਕ ਕਿਰਾਏ ਦੇ ਲਗਜ਼ਰੀ ਕਾਰ ਸ਼ੋਅਰੂਮ ਵਿੱਚ ਵਾਪਰੀ। ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ੋਅਰੂਮ ‘ਤੇ ਕਈ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਦੋਸ਼ੀਆਂ ਵੱਲੋਂ ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਮ ਵਾਲੇ ਪਰਚੇ ਵੀ ਸੁੱਟੇ ਗਏ ਸਨ। ਇਹ ਸ਼ੋਅਰੂਮ ਵਿਆਹ ਸਮਾਰੋਹਾਂ ਲਈ ਲਗਜ਼ਰੀ ਕਾਰਾਂ ਕਿਰਾਏ ‘ਤੇ ਦਿੰਦਾ ਹੈ।

ਹੁਣ ਤੱਕ 25 ਗ੍ਰਿਫ਼ਤਾਰੀਆਂ

ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 25 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਹਾਲਾਂਕਿ ਮੁੱਖ ਸ਼ੂਟਰ ਅਜੇ ਵੀ ਫਰਾਰ ਹਨ। ਪਹਿਲੀ ਗ੍ਰਿਫ਼ਤਾਰੀ ਗੁਰੂਗ੍ਰਾਮ ਤੋਂ ਨਵੀਨ ਦੇਸਵਾਲ ਦੀ ਹੋਈ ਸੀ, ਜਿਸ ਤੋਂ ਪੁੱਛਗਿੱਛ ਬਾਅਦ ਹੋਰ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।

ਮਾਸਟਰਮਾਈਂਡ ਕੌਸ਼ਲ ਚੌਧਰੀ ਪ੍ਰੋਡਕਸ਼ਨ ਵਾਰੰਟ ‘ਤੇ

ਪੁਲਿਸ ਨੇ ਮਾਮਲੇ ਦੇ ਕਥਿਤ ਮਾਸਟਰਮਾਈਂਡ ਗੈਂਗਸਟਰ ਕੌਸ਼ਲ ਚੌਧਰੀ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ। ਪੁੱਛਗਿੱਛ ਦੌਰਾਨ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸਦੀ ਦੋਵੇਂ ਲੱਤਾਂ ਟੁੱਟ ਗਈਆਂ।

ਇਸ ਤੋਂ ਇਲਾਵਾ ਗੈਂਗਸਟਰ ਅਮਿਤ ਡਾਗਰ ਨੂੰ ਵੀ ਝੱਜਰ (ਹਰਿਆਣਾ) ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਲੁਧਿਆਣਾ ਲਿਆਂਦੇ ਸਮੇਂ ਉਸਦੀ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਨਾਲ ਉਸਦੀ ਵੀ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਚਾਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ।

ਗੈਂਗ ਨੈੱਟਵਰਕ ਦੀ ਜਾਂਚ ਜਾਰੀ

ਪੁਲਿਸ ਦੇ ਅਨੁਸਾਰ ਕੌਸ਼ਲ ਚੌਧਰੀ ਵਿਰੁੱਧ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਗੈਂਗ ਆਪਣੇ ਨੈੱਟਵਰਕ ਰਾਹੀਂ ਜਬਰੀ ਵਸੂਲੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰੱਖਦੇ ਹਨ।ਫਿਲਹਾਲ ਪੁਲਿਸ ਸ਼ੂਟਰਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਇਆ ਇਕ ਸਾਲ ਪੂਰਾ, ਦੇਖੋ ਕਿੰਨੀ ਮਿਲੀ Police ਨੂੰ ਕਾਮਯਾਬੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.