ਅਕਸਰ ਅਫਿਸ ਵਿੱਚ ਅਜਿਹਾ ਹੁੰਦਾ ਹੈ ਕਿ ਅਸੀਂ ਜੀ-ਤੋੜ ਮਿਹਨਤ ਕਰਦੇ ਹਾਂ, ਪ੍ਰੋਜੈਕਟ ਸਮੇਂ ਸਿਰ ਪੂਰੇ ਕਰਦੇ ਹਾਂ ਅਤੇ ਬੌਸ ਵੀ ਖੁਸ਼ ਹੁੰਦੇ ਹਨ। ਪਰ ਅਕਸਰ ਇਸਦੇ ਬਾਵਜੂਦ ਪ੍ਰਮੋਸ਼ਨ ਕਿਸੇ ਹੋਰ ਨੂੰ ਮਿਲ ਜਾਂਦੀ ਹੈ। ਇਸਦਾ ਕਾਰਨ ਸਿਰਫ ਮਿਹਨਤ ਨਹੀਂ, ਬਲਕਿ ਕੁਝ ਹੋਰ ਲੁਕਵੇਂ ਕਾਰਕ ਹੁੰਦੇ ਹਨ।
ਬਿਹਤਰੀਨ ਕਰਮਚਾਰੀ ਹੋਣਾ, ਪਰ ਲੀਡਰ ਨਾ ਹੋਣਾ
ਬੌਸ ਦੇ ਖੁਸ਼ ਹੋਣ ਦਾ ਮਤਲਬ ਹੈ ਕਿ ਤੁਸੀਂ ਕੰਮ ਸਹੀ ਤਰੀਕੇ ਨਾਲ ਕਰਦੇ ਹੋ। ਪਰ ਮੈਨੇਜਰ ਜਾਂ ਸੀਨੀਅਰ ਲੈਵਲ ਪ੍ਰਮੋਸ਼ਨ ਲਈ ਲੀਡਰਸ਼ਿਪ ਸਮਰੱਥਾ ਜਰੂਰੀ ਹੈ। ਜੇ ਤੁਸੀਂ ਸਿਰਫ ‘ਯੈੱਸ ਬੌਸ’ ਹੋ ਅਤੇ ਖੁਦ ਫੈਸਲੇ ਨਾ ਲਓ, ਟੀਮ ਨੂੰ ਸੰਭਾਲੋ ਜਾਂ ਨਵੀਆਂ ਯੋਜਨਾਵਾਂ ਨਾ ਬਣਾਓ, ਤਾਂ ਮੈਨੇਜਮੈਂਟ ਤੁਹਾਨੂੰ ਅਗਲੀ ਭੂਮਿਕਾ ਲਈ ਤਿਆਰ ਨਹੀਂ ਮੰਨਦੀ।
“ਮੇਰਾ ਕੰਮ ਬੋਲੇਗਾ” ਵਾਲੀ ਗਲਤਫਹਿਮੀ
ਸਿਰਫ ਕੰਮ ਕਰਨਾ ਹੀ ਕਾਫ਼ੀ ਨਹੀਂ। ਤੁਹਾਨੂੰ ਆਪਣੇ ਬੌਸ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ ਨਵੀਆਂ ਜ਼ਿੰਮੇਵਾਰੀਆਂ ਲਈ ਤਿਆਰ ਹੋ।ਜੇ ਤੁਸੀਂ ਇਹ ਚਰਚਾ ਨਹੀਂ ਕਰਦੇ, ਤਾਂ ਬੌਸ ਤੁਹਾਨੂੰ ਉਹੀ ਰੋਲ ਦਿੰਦਾ ਰਹੇਗਾ ਜਿਸ ਵਿੱਚ ਤੁਸੀਂ ਅਜੇ ਹੋ।
‘ਟੀਮ ਪਲੇਅਰ’ ਨਾ ਹੋਣਾ
ਤੁਸੀਂ ਆਪਣਾ ਕੰਮ ਬਹੁਤ ਵਧੀਆ ਕਰ ਸਕਦੇ ਹੋ, ਪਰ ਕੀ ਤੁਸੀਂ ਆਪਣੀ ਟੀਮ ਨਾਲ ਮਿਲ ਕੇ ਕੰਮ ਕਰਦੇ ਹੋ?
ਜੇ ਤੁਸੀਂ ਸਾਥੀਆਂ ਦੀ ਮਦਦ ਤੋਂ ਕਤਰਾਉਂਦੇ ਹੋ, ਛੋਟੀਆਂ ਗੱਲਾਂ ‘ਤੇ ਉਲਝਦੇ ਹੋ ਜਾਂ ਜਾਣਕਾਰੀ ਸਾਂਝੀ ਨਹੀਂ ਕਰਦੇ, ਤਾਂ ਪ੍ਰਮੋਸ਼ਨ ਰੁਕ ਸਕਦੀ ਹੈ।
ਨੈੱਟਵਰਕ ਅਤੇ ਵਿਜ਼ੀਬਿਲਟੀ ਦੀ ਕਮੀ
ਸਿਰਫ ਡੈਸਕ ‘ਤੇ ਕੰਮ ਕਰਨਾ ਹੀ ਕਾਫ਼ੀ ਨਹੀਂ। ਪ੍ਰਮੋਸ਼ਨ ਲਈ ਬਾਕੀ ਵਿਭਾਗਾਂ ਅਤੇ ਸੀਨੀਅਰਾਂ ਨੂੰ ਵੀ ਤੁਹਾਡੇ ਕੰਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ।ਜੇ ਤੁਸੀਂ ਦੂਜਿਆਂ ਦੇ ਦ੍ਰਿਸ਼ਟੀਕੋਣ ਵਿੱਚ ਨਹੀਂ ਆਉਂਦੇ, ਤਾਂ ਵਿਜ਼ੀਬਿਲਟੀ ਵਾਲੇ ਕਰਮਚਾਰੀ ਤੁਹਾਡੇ ਤੋਂ ਅੱਗੇ ਰਹਿ ਸਕਦੇ ਹਨ।
ਨਵੀਆਂ ਸਕਿੱਲਜ਼ ਨੂੰ ਅਪਗ੍ਰੇਡ ਨਾ ਕਰਨਾ
ਤੁਸੀਂ ਹੁਣ ਜੋ ਕੰਮ ਕਰ ਰਹੇ ਹੋ, ਉਸ ਵਿੱਚ ਮਹਿਰਤ ਹੋ ਸਕਦੀ ਹੈ, ਪਰ ਪ੍ਰਮੋਸ਼ਨ ਲਈ ਨਵੀਆਂ ਕੌਸ਼ਲਾਂ ਜਰੂਰੀ ਹੋ ਸਕਦੀਆਂ ਹਨ।
ਉਦਾਹਰਨ ਲਈ, ਬਿਹਤਰ ਗੱਲਬਾਤ, ਲੀਡਰਸ਼ਿਪ ਟ੍ਰੇਨਿੰਗ ਜਾਂ ਨਵੇਂ ਸਾਫਟਵੇਅਰ ਦੀ ਜਾਣਕਾਰੀ।
ਪ੍ਰਮੋਸ਼ਨ ਲਈ ਸਿਰਫ ਮਿਹਨਤ ਕਾਫ਼ੀ ਨਹੀਂ