skip to content

Last Updated: November 24, 2026

Dainik Savera Times Logo

ਜਲੰਧਰ ਦੇ 3 ਨੌਜਵਾਨਾਂ ਦੀ ਮੌਤ—ਡਲਹੌਜ਼ੀ ਰੋਡ ‘ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ

21 March 2026 ਅੱਪਡੇਟ ਕੀਤਾ ਗਿਆ

ਜਲੰਧਰ ਦੇ 3 ਨੌਜਵਾਨਾਂ ਦੀ ਮੌਤ—ਡਲਹੌਜ਼ੀ ਰੋਡ ‘ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ

ਪੰਜਾਬ ਡੈਸਕ (ਦੈਨਿਕ ਸਵੇਰਾ): ਬੀਤੀ ਰਾਤ ਡਲਹੌਜ਼ੀ–ਕੈਰੇਲਨੂ ਸੜਕ ‘ਤੇ ਇੱਕ ਸੈਲਾਨੀ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਪੰਜਾਬੀ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋਏ। ਪੁਲਿਸ ਦੇ ਮੁਤਾਬਕ, ਦੋ ਲੋਕਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ, ਜਦਕਿ ਇੱਕ ਜ਼ਖ਼ਮੀ ਲੜਕੀ ਨੇ ਪਠਾਨਕੋਟ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਇੱਕ ਹੋਰ ਗੰਭੀਰ ਜ਼ਖ਼ਮੀ ਨੂੰ ਪਠਾਨਕੋਟ ਰੈਫਰ ਕੀਤਾ ਗਿਆ ਹੈ, ਜਦਕਿ ਬਾਕੀ ਦੋ ਜ਼ਖ਼ਮੀਆਂ ਦਾ ਇਲਾਜ ਡਲਹੌਜ਼ੀ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਕਾਰ ਵਿੱਚ ਕੁੱਲ ਛੇ ਲੋਕ ਸਵਾਰ ਸਨ ਅਤੇ ਸਾਰੇ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਜਲੰਧਰ ਦੇ 3 ਨੌਜਵਾਨਾਂ ਦੀ ਮੌਤ—ਡਲਹੌਜ਼ੀ ਰੋਡ ‘ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ

ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਦੀ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਲਗਭਗ ਡੇਢ ਕਿਲੋਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਗਾਂਧੀ ਚੌਕ ਨੇੜੇ ਕਰੇਲਾਨੂ ਰੋਡ ‘ਤੇ ਵਾਪਰਿਆ।

ਸਰਕਾਰ ਦੀ ਨਵੀਂ ਯੋਜਨਾ: Aadhaar app pre-install ਹੋਵੇਗਾ ਹਰ ਇਕ ਦੇ Phone ‘ਚ Apple, Samsung, Google ਨੇ ਕੀਤਾ ਇਸ ਦਾ ਵਿਰੋਧ

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਸਥਾਨਕ ਰਾਹਤ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਰਾਤ ਦਾ ਹਨੇਰਾ ਅਤੇ ਖੱਡ ਦੀ ਡੂੰਘਾਈ ਕਾਰਨ ਬਚਾਅ ਕਾਰਜ ਕਾਫ਼ੀ ਮੁਸ਼ਕਲ ਰਿਹਾ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੇ ਅਨੁਮਾਨਾਂ ਅਨੁਸਾਰ ਸੜਕ ਫਿਸਲਣ, ਤੇਜ਼ ਰਫ਼ਤਾਰ ਜਾਂ ਡਰਾਈਵਰ ਵੱਲੋਂ ਵਾਹਨ ‘ਤੇ ਕੰਟਰੋਲ ਗੁਆਉਣਾ ਇਸ ਹਾਦਸੇ ਦੇ ਸੰਭਾਵਿਤ ਕਾਰਨ ਹੋ ਸਕਦੇ ਹਨ। ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।

 

jalandhar-dalhousie-road-accident-3-youths-dead

jalandhar-dalhousie-road-accident-3-youths-dead

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.