P?c1=2&c2=40696273&cv=3.9

Dainik Savera Times Logo

ਗੁਰਦਾਸ ਮਾਨ ਦੀ ਰਾਜਪਾਲ ਨਾਲ ਮੁਲਾਕਾਤ ਨਸ਼ਾ ਮੁਕਤੀ ਲਈ ਨਵੀਂ ਉਮੀਦ

1 month पहले

ਗੁਰਦਾਸ ਮਾਨ ਦੀ ਰਾਜਪਾਲ ਨਾਲ ਮੁਲਾਕਾਤ ਨਸ਼ਾ ਮੁਕਤੀ ਲਈ ਨਵੀਂ ਉਮੀਦ

ਪੰਜਾਬ ਡੈਕਸ:ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅੱਜ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਹ ਮੁਲਾਕਾਤ ਸਮਾਜਿਕ ਮਸਲਿਆਂ ਨੂੰ ਲੈ ਕੇ ਹੋਈ ਜਿਸ ਦੌਰਾਨ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ।

ਰਾਜਪਾਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਨਾਲ ਹੋਈ ਗੱਲਬਾਤ ਦੌਰਾਨ ਨਸ਼ਾ ਮੁਕਤੀ ਲਈ ਨਵੇਂ ਉਪਰਾਲਿਆਂ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਨ ਲਈ ਸਾਂਝੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।

Image 216
Image 217
Image 218

ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਵਰਗੇ ਲੋਕਪ੍ਰਿਯ ਕਲਾਕਾਰ ਜੇਕਰ ਨਸ਼ਾ ਵਿਰੋਧੀ ਅਭਿਆਨ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਇਹ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ।

ਇਹ ਮੁਲਾਕਾਤ ਸਿਰਫ਼ ਇੱਕ ਸਾਭਾਰਿਕ ਮਿਲਾਪ ਨਹੀਂ ਸੀ ਸਗੋਂ ਪੰਜਾਬ ਦੀ ਨਵੀਂ ਪੀੜ੍ਹੀ ਲਈ ਇੱਕ ਸੰਦੇਸ਼ ਸੀ ਕਿ ਕਲਾ ਅਤੇ ਸਿਆਸਤ ਮਿਲ ਕੇ ਸਮਾਜਿਕ ਬਦਲਾਅ ਲਈ ਕੰਮ ਕਰ ਸਕਦੇ ਹਨ।

gurdas-mann-meets-governor-new-hope-for-drug

खबरें और भी हैं...

Copyright © 2026 Dainik Savera Times. All rights reserved.