skip to content

Dainik Savera Times Logo

ਫਿਰੋਜ਼ਪੁਰ: ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ 22 ਸਾਲਾ ਨੌਜਵਾਨ ਦੀ ਰੇਬੀਜ਼ ਨਾਲ ਮੌਤ—ਹਸਪਤਾਲ ਵਿੱਚ ਮਚਾਈ ਤੋੜਫੋੜ

1 month पहले

ਫਿਰੋਜ਼ਪੁਰ: ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ 22 ਸਾਲਾ ਨੌਜਵਾਨ ਦੀ ਰੇਬੀਜ਼ ਨਾਲ ਮੌਤ—ਹਸਪਤਾਲ ਵਿੱਚ ਮਚਾਈ ਤੋੜਫੋੜ

ਪੰਜਾਬ ਡੈਸਕ (ਦੈਨਿਕ ਸਵੇਰਾ): ਫਿਰੋਜ਼ਪੁਰ ਦੇ ਪਿੰਡ ਸਾਬੂ ਆਣਾ ਦਾ 22 ਸਾਲਾ ਨੌਜਵਾਨ ਮਹਿਕਦੀਪ ਸਿੰਘ, ਪੁੱਤਰ ਰਾਜਬੀਰ ਸਿੰਘ, ਆਪਣੇ ਹੀ ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ ਹਲਕਾਅ ਦੀ ਚਪੇਟ ਵਿੱਚ ਆ ਕੇ ਜਾਨ ਗਵਾ ਬੈਠਾ। ਜਨਵਰੀ ਮਹੀਨੇ ਵਿੱਚ ਉਸਨੂੰ ਉਸਦੇ ਕੁੱਤੇ ਨੇ ਵੱਢਿਆ ਸੀ। ਪਰਿਵਾਰਕ ਜਾਣਕਾਰੀ ਮੁਤਾਬਕ, ਪਿਛਲੇ ਕੁਝ ਦਿਨਾਂ ਤੋਂ ਮਹਿਕਦੀਪ ਦਾ ਵਿਹਾਰ ਬਦਲਿਆ ਹੋਇਆ ਸੀ ਅਤੇ ਉਹ ਅਜੀਬੋ-ਗਰੀਬ ਹਰਕਤਾਂ ਕਰ ਰਿਹਾ ਸੀ।

 

ਲੱਖਾਂ Android ਫੋਨ ਖਤਰੇ ਵਿੱਚ: MediaTech chipset ਵਿੱਚ ਵੱਡੀ ਸੁਰੱਖਿਆ ਖਾਮੀ ਬੇਨਕਾਬ

ਮ੍ਰਿਤਕ ਨੌਜਵਾਨ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਲੜਾਈ ਝਗੜਾ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਵਲੋਂ ਉਸ ਦਾ ਸਰਕਾਰੀ ਹਸਪਤਾਲ ’ਚ ਇਲਾਜ ਵੀ ਸ਼ੁਰੂ ਕਰਵਾਇਆ ਹੋਇਆ ਸੀ। ਪਰ ਬੀਤੇ ਕੱਲ੍ਹ ਮਹਿਕਦੀਪ ਜਦੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਦਵਾਈ ਲੈਣ ਲਈ ਸਥਾਨਕ ਸਿਵਲ ਹਸਪਤਾਲ ਆਇਆ ਸੀ ਤਾਂ ਅਚਾਨਕ ਹਲਕਾਅ ਵੱਧ ਗਿਆ।

 

 

16 ਸਾਲਾ ਲੜਕੀ ਨੇ ਕਿਉਂ ਚੁੱਕਿਆ ਖੌਫਨਾਕ ਕਦਮ? ਸੁਨਾਮ ਊਧਮ ਸਿੰਘ ਵਾਲਾ ਵਿਖੇਂ ਨਾਬਾਲਿਗ ਦੀ ਖੁਦਕੁਸ਼ੀ

 

ਇਸ ਮੌਕੇ ਨੌਜਵਾਨ ਵਲੋਂ ਆਪਣੀ ਕਾਰ ਅਤੇ ਸਿਵਲ ਹਸਪਤਾਲ ਅੰਦਰ ਪਏ ਸਮਾਨ ਦੀ ਭੰਨਤੋੜ ਵੀ ਕੀਤੀ ਗਈ। ਨੌਜਵਾਨ ਦੀ ਹਾਲਤ ਨੂੰ ਚਿੰਤਾਜਨਕ ਦੇਖਦੇ ਹੋਏ ਡਾਕਟਰਾਂ ਵਲੋਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਇਲਾਜ ਲਈ ਭੇਜ ਦਿੱਤਾ ਗਿਆ। ਪਰ ਨੌਜਵਾਨ ਮਹਕਦੀਪ ਸਿੰਘ ਦੀ ਰਸਤੇ ’ਚ ਹੀ ਮੌਤ ਹੋ ਗਈ।

 

ferozepur-22-year-old-dies-of-rabies-after-pet-dog-bite

ferozepur-22-year-old-dies-of-rabies-after-pet-dog-bite

खबरें और भी हैं...

Copyright © 2026 Dainik Savera Times. All rights reserved.