skip to content

Last Updated: October 14, 2026

Dainik Savera Times Logo

16 ਸਾਲਾ ਲੜਕੀ ਨੇ ਕਿਉਂ ਚੁੱਕਿਆ ਖੌਫਨਾਕ ਕਦਮ? ਸੁਨਾਮ ਊਧਮ ਸਿੰਘ ਵਾਲਾ ਵਿਖੇਂ ਨਾਬਾਲਿਗ ਦੀ ਖੁਦਕੁਸ਼ੀ

7 months ਪਹਿਲਾ

16 ਸਾਲਾ ਲੜਕੀ ਨੇ ਕਿਉਂ ਚੁੱਕਿਆ ਖੌਫਨਾਕ ਕਦਮ? ਸੁਨਾਮ ਊਧਮ ਸਿੰਘ ਵਾਲਾ ਵਿਖੇਂ ਨਾਬਾਲਿਗ ਦੀ ਖੁਦਕੁਸ਼ੀ

ਪੰਜਾਬ ਡੈਸਕ (ਦੈਨਿਕ ਸਵੇਰਾ): ਨੇੜਲੇ ਪਿੰਡ ਘਾਸੀਵਾਲਾ ਵਿੱਚ ਇੱਕ ਬਹੁਤ ਹੀ ਦੁਖਦਾਈ ਵਾਕਿਆ ਵਾਪਰਿਆ, ਜਿੱਥੇ ਇੱਕ ਨਾਬਾਲਿਗ ਪ੍ਰਵਾਸੀ ਲੜਕੀ ਨੇ ਘਰ ਦੇ ਅੰਦਰ ਹੀ ਫਾਹਾ ਲੈ ਕੇ ਆਪਣੀ ਜਾਨ ਗਵਾ ਲਈ। ਪਿੰਡ ਦੇ ਸਰਪੰਚ ਪ੍ਰੀਤਮ ਸਿੰਘ ਦੇ ਮੁਤਾਬਕ, ਲਗਭਗ 16 ਸਾਲ ਦੀ ਇਹ ਲੜਕੀ ਬਿਹਾਰ ਤੋਂ ਆਪਣੀ ਭੈਣ ਦੀ ਸੇਵਾ ਕਰਨ ਲਈ ਇੱਥੇ ਆਈ ਹੋਈ ਸੀ, ਕਿਉਂਕਿ ਉਸਦੀ ਭੈਣ ਦਾ ਹਾਲ ਹੀ ਵਿੱਚ ਅਪਰੇਸ਼ਨ ਹੋਇਆ ਸੀ।

ਮ੍ਰਿਤਕ ਦੀ ਪਹਿਚਾਣ ਸਨਾਨੂਰ ਖਾਤੂਨ ਵਜੋਂ ਹੋਈ ਹੈ, ਜੋ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਪਿੰਡ ਬਨਵਾਰੀ ਪੱਟੀ ਦੇ ਅਬਦੁਲ ਗਫਾਰ ਦੀ ਧੀ ਸੀ। ਪਰਿਵਾਰਕ ਸਰੋਤਾਂ ਮੁਤਾਬਕ, ਸਨਾਨੂਰ ਦਾ ਆਪਣੇ ਚਚੇਰੇ ਭਰਾ ਦੇ ਸਾਲੇ ਨਾਲ ਪ੍ਰੇਮ ਸੰਬੰਧ ਸੀ ਅਤੇ ਦੋਵੇਂ ਜਲਦੀ ਨਿਕਾਹ ਕਰਨਾ ਚਾਹੁੰਦੇ ਸਨ। ਪਰ ਘਰ ਦੀ ਆਰਥਿਕ ਤੰਗੀ ਕਾਰਨ ਪਰਿਵਾਰ ਇਸ ਵਿਆਹ ਨੂੰ ਤੁਰੰਤ ਕਰਵਾਉਣ ਦੇ ਯੋਗ ਨਹੀਂ ਸੀ।

ਸ੍ਰੀ ਮੁਕਤਸਰ ਸਾਹਿਬ: ਭੈਣ ਦੇ ਵਿਆਹ ਤੋਂ ਪਹਿਲਾਂ ਹੀ ਘਰ ’ਚ ਮਾਤਮ, ਹਾਦਸੇ ’ਚ ਇੱਕ ਨੌਜਵਾਨ ਦੀ ਮੌਤ, ਦੂਜਾ ਜ਼ਿੰਦਗੀ ਲਈ ਜੁਝਦਾ

 

ਦੂਜੇ ਪਾਸੇ, ਲੜਕੀ ਦੇ ਪ੍ਰੇਮੀ ਨੇ ਉਸ ’ਤੇ ਦਬਾਅ ਬਣਾਉਣ ਲਈ ਆਪਣੀ ਬਾਂਹ ’ਤੇ ਬਲੇਡ ਨਾਲ ਚੋਟ ਮਾਰ ਕੇ ਇੱਕ ਵੀਡੀਓ ਉਸਨੂੰ ਭੇਜੀ। ਵੀਡੀਓ ਵਿੱਚ ਉਸਨੇ ਕਿਹਾ ਕਿ “ਮੈਂ ਤਾਂ ਆਪਣਾ ਕਦਮ ਚੁੱਕ ਲਿਆ, ਹੁਣ ਤੂੰ ਸੋਚ ਕਿ ਤੈਨੂੰ ਕੀ ਕਰਨਾ ਹੈ।” ਇਹ ਗੱਲ ਸਨਾਨੂਰ ਖਾਤੂਨ ਦੇ ਮਨ ’ਤੇ ਗਹਿਰਾ ਅਸਰ ਛੱਡ ਗਈ।

 

ਤਣਾਅ ਅਤੇ ਘਬਰਾਹਟ ਦੇ ਮਾਹੌਲ ਵਿੱਚ, ਲੜਕੀ ਨੇ ਆਪਣੀ ਭੈਣ ਨੂੰ ਇੱਕ ਬਹਾਨਾ ਬਣਾਕੇ ਪਿੰਡ ਦੀ ਦੁਕਾਨ ਤੋਂ ਚਾਵਲ ਲਿਆਉਣ ਲਈ ਭੇਜ ਦਿੱਤਾ। ਜਿਵੇਂ ਹੀ ਭੈਣ ਘਰ ਤੋਂ ਬਾਹਰ ਗਈ, ਸਨਾਨੂਰ ਨੇ ਅੰਦਰੋਂ ਦਰਵਾਜ਼ਾ ਲਾਕ ਕਰਕੇ ਫਾਹਾ ਲੈ ਕੇ ਆਪਣੀ ਜਾਨ ਖਤਮ ਕਰ ਲਈ।

BJP ਦੀ ਮੋਗਾ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਸ ਤਰਜੀਹ, ਕੀ ਹੈ ਇਸਦੇ ਪਿੱਛੇ ਵੱਡੀ ਗੱਲ? ਜਾਣੋਂ ਇਥੇਂ…

ਸੁਨਾਮ ਸਿਵਲ ਹਸਪਤਾਲ ਵਿੱਚ ਮੌਜੂਦ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਨੇਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

16-year-old-girl-suicide-sunam-udham-singh-wala

16-year-old-girl-suicide-sunam-udham-singh-wala

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.