
ਪੰਜਾਬ ਡੈਸਕ (ਦੈਨਿਕ ਸਵੇਰਾ): ਬੀਤੀ ਦੇਰ ਸ਼ਾਮ ਮਲੋਟ ਦੇ ਨਜ਼ਦੀਕੀ ਪਿੰਡ ਵਿੱਚ ਇੱਕ ਦੁੱਖਦਾਈ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਹਾਦਸੇ ਦੀ ਗੰਭੀਰਤਾ ਇਸ ਕਦਰ ਸੀ ਕਿ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸਨੂੰ ਤੁਰੰਤ ਏਮਜ਼ ਬਠਿੰਡਾ ਭੇਜਿਆ ਗਿਆ।
BJP ਦੀ ਮੋਗਾ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਸ ਤਰਜੀਹ, ਕੀ ਹੈ ਇਸਦੇ ਪਿੱਛੇ ਵੱਡੀ ਗੱਲ? ਜਾਣੋਂ ਇਥੇਂ…
ਮੋਟਰਸਾਈਕਲ ਦੀ ਸਵਾਰੀ ਵਿੱਕੀ ਸਿੰਘ ਕਰ ਰਿਹਾ ਸੀ। ਜਿਵੇਂ ਹੀ ਦੋਵੇਂ ਨੌਜਵਾਨ ਮਲੋਟ ਤੋਂ ਬਾਹਰ ਪੈਟਰੋਲ ਪੰਪ ਦੇ ਨੇੜੇ ਪਹੁੰਚੇ, ਅਚਾਨਕ ਵਾਪਰੇ ਹਾਦਸੇ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਰਾਹਗੀਰਾਂ ਨੇ ਤੁਰੰਤ ਮਦਦ ਲਈ ਅੱਗੇ ਆ ਕੇ ਦੋਵੇਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ।
ਪਿੰਡ ਮਹਿਰਾਜਵਾਲਾ ਦੇ ਨੰਬਰਦਾਰ ਪਰਮਿੰਦਰ ਸਿੰਘ ਪੰਮਾ ਬਰਾੜ ਨੇ ਦੱਸਿਆ ਕਿ ਹਸਪਤਾਲ ਪਹੁੰਚਣ ’ਤੇ ਵਿੱਕੀ ਸਿੰਘ ਦੀ ਸਾਹ ਲੈਣ ਦੀ ਕ੍ਰਿਆ ਰੁਕ ਚੁੱਕੀ ਸੀ ਅਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੂਜੇ ਪਾਸੇ, ਗੁਰਜੰਟ ਸਿੰਘ ਦੀ ਹਾਲਤ ਬਹੁਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਤੁਰੰਤ ਏਮਜ਼ ਬਠਿੰਡਾ ਰੈਫਰ ਕਰ ਦਿੱਤਾ। ਦੋਵੇਂ ਨੌਜਵਾਨਾਂ ਦੀ ਉਮਰ ਲਗਭਗ 23 ਸਾਲ ਦੱਸੀ ਜਾ ਰਹੀ ਹੈ।