Last Updated: October 4, 2026

Dainik Savera Times Logo

ਇਮਤਿਹਾਨ ਵਿੱਚ ਨਕਲ ਲਈ ਪੈਨਾਂ ‘ਤੇ ਖੋਦੇ ਨੋਟ ਵਾਇਰਲ, ਵਿਦਿਆਰਥੀ ਦੀ ਮਿਹਨਤ ਦੇਖ ਇੰਟਰਨੈੱਟ ਹੈਰਾਨ

6 months ਪਹਿਲਾ

ਇਮਤਿਹਾਨ ਵਿੱਚ ਨਕਲ ਲਈ ਪੈਨਾਂ ‘ਤੇ ਖੋਦੇ ਨੋਟ ਵਾਇਰਲ, ਵਿਦਿਆਰਥੀ ਦੀ ਮਿਹਨਤ ਦੇਖ ਇੰਟਰਨੈੱਟ ਹੈਰਾਨ

ਨਵੀਂ ਦਿੱਲੀ (ਦੈਨਿਕ ਸਵੇਰਾ): ਇਹ ਘਟਨਾ ਸਪੇਨ ਦੀ ਇੱਕ ਯੂਨੀਵਰਸਿਟੀ ਨਾਲ ਜੁੜੀ ਹੈ। ਇੱਕ ਸਾਲਾਂ ਪੁਰਾਣੀ ਸੋਸ਼ਲ ਮੀਡੀਆ ਪੋਸਟ ਦੁਬਾਰਾ ਵਾਇਰਲ ਹੋ ਗਈ। ਇਸ ਪੋਸਟ ਵਿੱਚ ਇੱਕ ਪ੍ਰੋਫੈਸਰ ਨੇ ਕੁਝ ਪੈਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ‘ਤੇ ਇੱਕ ਵਿਦਿਆਰਥੀ ਨੇ ਨਕਲ ਲਈ ਬਹੁਤ ਬਾਰੀਕੀ ਨਾਲ ਨੋਟ ਲਿਖੇ ਹੋਏ ਸਨ। ਇਹ ਨੋਟ ਪੈਨਾਂ ‘ਤੇ ਖੋਦੇ ਹੋਏ ਸਨ, ਜਿਸਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।

 

ਕਿਹਾ ਜਾਂਦਾ ਹੈ ਕਿ ਇਹ ਪੈਨ ਇੱਕ ਕਾਨੂੰਨ (ਕ੍ਰਿਮਿਨਲ ਪ੍ਰੋਸੀਜਰਲ ਲਾ) ਦੇ ਵਿਦਿਆਰਥੀ ਨੇ ਇਮਤਿਹਾਨ ਵਿੱਚ ਨਕਲ ਕਰਨ ਲਈ ਲਿਆਂਦੇ ਸਨ। ਪਰ ਉਹ ਫੜਿਆ ਗਿਆ ਅਤੇ ਪੈਨ ਜ਼ਬਤ ਕਰ ਲਏ ਗਏ। ਕਈ ਸਾਲਾਂ ਬਾਅਦ, ਪ੍ਰੋਫੈਸਰ ਨੇ ਆਪਣੀ ਦਰਾਜ਼ ਸਾਫ਼ ਕਰਦੇ ਹੋਏ ਇਹ ਪੈਨ ਮੁੜ ਲੱਭੇ ਅਤੇ ਇਸਨੂੰ ਯੂਨੀਵਰਸਿਟੀ ਦੀ “ਯਾਦਗਾਰ” ਕਿਹਾ। ਉਨ੍ਹਾਂ ਨੇ ਮਜ਼ਾਕ ਵਿੱਚ ਇਹ ਵੀ ਕਿਹਾ ਕਿ ਇਹ ਤਾਂ ਇੱਕ ਕਲਾ ਦਾ ਕੰਮ ਹੈ।

ਸੰਗਰੂਰ ਨੂੰ ‘ਦੀਮਕ ਵਾਲੀ ਧਰਤੀ’ ਕਹਿਣ ‘ਤੇ ਧਾਲੀਵਾਲ ਦਾ ਬਾਜਵਾ ‘ਤੇ ਤਿੱਖਾ ਹਮਲਾ

ਇਹ ਪੋਸਟ ਪਹਿਲਾਂ ਵੀ ਵਾਇਰਲ ਹੋਈ ਸੀ, ਪਰ ਹੁਣ ਫਿਰ ਤੋਂ ਵਾਇਰਲ ਹੋ ਗਈ। ਲੋਕਾਂ ਨੇ ਇਸ ਵਿਦਿਆਰਥੀ ਦੀ ਮਿਹਨਤ ਦੇਖ ਕੇ ਮਜ਼ਾਕ ਵਿੱਚ ਕਿਹਾ ਕਿ ਪੈਨ ‘ਤੇ ਇਹਨਾ ਬਾਰੀਕ ਨੋਟ ਲਿਖਣ ਨਾਲੋਂ ਸਿਲੇਬਸ ਪੜ੍ਹਨਾ ਜ਼ਿਆਦਾ ਆਸਾਨ ਸੀ।

 

ਇੰਟਰਨੈੱਟ ‘ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿਲਚਸਪ ਸਨ। ਕਿਸੇ ਨੇ ਕਿਹਾ ਕਿ ਇਸ ਤਰ੍ਹਾਂ ਨਕਲ ਦੀ ਤਿਆਰੀ ਕਰਨ ਨਾਲੋਂ ਪੜ੍ਹਨਾ ਆਸਾਨ ਹੈ। ਕਿਸੇ ਨੇ ਮਜ਼ਾਕ ਵਿੱਚ ਲਿਖਿਆ ਕਿ ਪ੍ਰੋਫੈਸਰ ਨੂੰ ਇਸ ਵਿਦਿਆਰਥੀ ਨੂੰ ਨਕਲ ਕਰਨ ਦੇਣੀ ਚਾਹੀਦੀ ਸੀ, ਕਿਉਂਕਿ ਉਸਨੇ ਪੜ੍ਹਾਈ ਨਾਲੋਂ ਵੱਧ ਮਿਹਨਤ ਕੀਤੀ ਹੈ। ਕੁਝ ਲੋਕਾਂ ਨੇ ਕਿਹਾ ਕਿ ਇਹ ਤਰੀਕਾ ਪੜ੍ਹਾਈ ਨਾਲੋਂ ਵੀ ਵੱਧ ਸਮਾਂ ਲੈਂਦਾ ਹੈ। ਕਈਆਂ ਨੇ ਇਹ ਵੀ ਕਿਹਾ ਕਿ ਜਦੋਂ ਉਹ ਨਕਲ ਲਈ ਚਿੱਠੀ ਲਿਖਦੇ ਸਨ, ਤਾਂ ਲਿਖਦੇ‑ਲਿਖਦੇ ਪਾਠ ਹੀ ਯਾਦ ਹੋ ਜਾਂਦਾ ਸੀ।

 

ਕੁਝ ਲੋਕਾਂ ਨੇ ਇਹ ਵੀ ਪੁੱਛਿਆ ਕਿ ਇਸ ਕਦਰ ਮਿਹਨਤ ਦੇ ਬਾਅਦ ਵਿਦਿਆਰਥੀ ਨੂੰ ਸਜ਼ਾ ਦੇਣ ਦਾ ਕੀ ਫਾਇਦਾ? ਕਿਉਂਕਿ ਇਹ ਕੰਮ ਬਹੁਤ ਚਤੁਰਾਈ ਅਤੇ ਮਿਹਨਤ ਨਾਲ ਕੀਤਾ ਗਿਆ ਸੀ।

exam-cheating-engraved-pen-notes-viral

exam-cheating-engraved-pen-notes-viral

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.