Last Updated: November 28, 2026

Dainik Savera Times Logo

BIG NEWS : ਕੈਬਨਿਟ ਮੰਤਰੀ ETO ਦਾ ਖ਼ਤਰਨਾਕ ਖੁਲਾਸਾ: “ਮੈਨੂੰ ਰਾਜਾ ਵੜਿੰਗ ਤੋਂ ਜਾਨ ਦਾ ਖਤਰਾ”

9 February 2026 ਅੱਪਡੇਟ ਕੀਤਾ ਗਿਆ

BIG NEWS : ਕੈਬਨਿਟ ਮੰਤਰੀ ETO ਦਾ ਖ਼ਤਰਨਾਕ ਖੁਲਾਸਾ: “ਮੈਨੂੰ ਰਾਜਾ ਵੜਿੰਗ ਤੋਂ ਜਾਨ ਦਾ ਖਤਰਾ”

ਚੰਡੀਗੜ੍ਹ ਨਿਊਜ਼ : ਚੰਡੀਗੜ੍ਹ ਤੋਂ ਆ ਰਹੀਆਂ ਖ਼ਬਰਾਂ ਮੁਤਾਬਕ, ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਪ੍ਰਤਾਪ ਬਾਜਵਾ ਦੇ ਬਿਆਨ ਅਤੇ ਰਾਜਾ ਵੜਿੰਗ ਵੱਲੋਂ ਮਿਲੀਆਂ ਧਮਕੀਆਂ ਬਾਰੇ ਵੱਡਾ ਬਿਆਨ ਦਿੱਤਾ ਹੈ। ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਾ ਵੜਿੰਗ ਵੱਲੋਂ ਜਾਨ ਦਾ ਖਤਰਾ ਹੈ ਅਤੇ ਉਨ੍ਹਾਂ ਨੂੰ ਜਾਨ ਮਾਰਨ ਦੀ ਧਮਕੀ ਦਿੱਤੀ ਗਈ। ਇਸ ਬਾਵਜੂਦ, ਹਰਭਜਨ ਸਿੰਘ ਨੇ ਕਿਹਾ ਕਿ “ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ।”

ਉਨ੍ਹਾਂ ਨੇ ਪ੍ਰਤਾਪ ਬਾਜਵਾ ਦੇ ਬੈਂਡ ਵਾਜੇ ਵਾਲੇ ਬਿਆਨ ‘ਤੇ ਵੀ ਆਪਣੀ ਨਾਰਾਜ਼ਗੀ ਜਤਾਈ। ਹਰਭਜਨ ਸਿੰਘ ETO ਨੇ ਕਿਹਾ ਕਿ ਜੇ ਬਾਜਵਾ ਮੁਆਫ਼ੀ ਨਹੀਂ ਮੰਗਦੇ, ਤਾਂ ਅਸੀਂ ਕਾਰਵਾਈ ਕਰਵਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਤਾਪ ਬਾਜਵਾ ਨੂੰ ਮਿਲੇ ਅਹੁਦੇ ਸਿਰਫ਼ ਉਹੀ ਕਮਿਊਨਿਟੀ ਵਿੱਚ ਦਿੱਤੇ ਗਏ ਹਨ ਅਤੇ ਇਸੇ ਗੱਲ ‘ਤੇ ਉਨ੍ਹਾਂ ਨੂੰ ਮਾਣ ਹੈ।

READ ALSO : BREAKING: ਚੰਡੀਗੜ੍ਹ ‘ਚ ਵਾਟਰ ਕੈਨਨ ਤੇ ਧੱਕਾ-ਮੁੱਕੀ: AAP ਆਗੂਆਂ ਅਤੇ ਪੁਲਿਸ ਵਿਚਾਲੇ ਤਣਾਅ, ਕਈ ਨੇਤਾ ਡਿਟੇਨ!

BIG NEWS: Cabinet Minister ETO's dangerous revelation: "I am in danger of death from Raja Warring"

ETO ਨੇ ਬਾਜਵਾ ਦੇ ਬਿਆਨ ਤੋਂ ਨਿੱਜੀ ਤੌਰ ‘ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਬਾਜਵਾ ਨੇ ਸਾਰੇ ਦਲਿਤ ਤੇ ਕਿਰਤੀ ਵਰਗ ਨੂੰ ਚੈਲੰਜ ਕੀਤਾ ਹੈ। ਹਰਭਜਨ ਸਿੰਘ ਨੇ ਅੱਗੇ ਕਿਹਾ, “ਇਹ ਤਾਂ ਕਲਰਕ ਦੀ ਨੌਕਰੀ ਤੱਕ ਨਹੀਂ ਲੈ ਸਕਦੇ ਸੀ, ਵਿਧਾਨ ਸਭਾ ਵਿੱਚ ਇਨ੍ਹਾਂ ਨੇ ਸਾਨੂੰ ਸਿਰਫ਼ ਮਟੀਰੀਅਲ ਦੱਸਿਆ ਹੈ।” ਇਸ ਬਿਆਨ ਨੇ ਸਿਆਸੀ ਮਾਹੌਲ ਨੂੰ ਹਲਚਲ ਵਿੱਚ ਲਾ ਦਿੱਤਾ ਹੈ ਅਤੇ ਅਗਲੇ ਦਿਨਾਂ ਵਿੱਚ ਇਸ ਮਾਮਲੇ ‘ਤੇ ਹੋਰ ਚਰਚਾ ਦੀ ਸੰਭਾਵਨਾ ਹੈ।

Bikram Majithia ਨੇ ਦੱਸਿਆ ‘ਪੰਥਕ ਏਕਤਾ ਦਾ Plan, ਵੱਡੇ ਕਾਫ਼ਲੇ ਨਾਲ Amritsar ਹੋਏ ਰਵਾਨਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.