skip to content

Last Updated: November 7, 2026

Dainik Savera Times Logo

ਟ੍ਰਾਈਸਿਟੀ ਵਿੱਚ ਕੈਬ ਡਰਾਈਵਰਾਂ ਦੀ ਹੜਤਾਲ ਸ਼ੁਰੂ, 16 ਜੂਨ ਤੱਕ 50 ਹਜ਼ਾਰ ਤੋਂ ਵੱਧ ਯਾਤਰੀ ਪ੍ਰਭਾਵਿਤ

9 June 2026 ਅੱਪਡੇਟ ਕੀਤਾ ਗਿਆ

ਟ੍ਰਾਈਸਿਟੀ ਵਿੱਚ ਕੈਬ ਡਰਾਈਵਰਾਂ ਦੀ ਹੜਤਾਲ ਸ਼ੁਰੂ, 16 ਜੂਨ ਤੱਕ 50 ਹਜ਼ਾਰ ਤੋਂ ਵੱਧ ਯਾਤਰੀ ਪ੍ਰਭਾਵਿਤ

ਡਰਾਈਵਰ ਐਸੋਸੀਏਸ਼ਨ ਨੇ ਕਿਰਾਏ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਡਰਾਈਵਰਾਂ ਨੇ ਐਲਾਨ ਕੀਤਾ ਹੈ ਕਿ ਹਰ ਰੋਜ਼ 6 ਘੰਟੇ ਕੈਬ ਸੇਵਾਵਾਂ ਬੰਦ ਰਹਿਣਗੀਆਂ ਇਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਪਵੇਗਾ।ਹਿਮਾਚਲ , ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ (ਟ੍ਰਾਈਸਿਟੀ) ਦੇ ਵਸਨੀਕਾਂ ਨੂੰ 16 ਜੂਨ ਤੱਕ ਆਵਾਜਾਈ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਪ-ਅਧਾਰਤ ਕੈਬ ਸੇਵਾਵਾਂ ਨਾਲ ਜੁੜੇ ਡਰਾਈਵਰਾਂ ਨੇ ਕਿਰਾਏ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਡਰਾਈਵਰ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ Ola, Uber ਅਤੇ InDrive ਦੀਆਂ ਕੈਬਾਂ ਸਵਾਰੀਆਂ ਨਹੀਂ ਚੁੱਕਣਗੀਆਂ।

ਡਰਾਈਵਰਾਂ ਦਾ ਕਹਿਣਾ ਹੈ ਕਿ 2025 ਵਿੱਚ ਕਿਰਾਇਆ ₹25 ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਪੈਟਰੋਲ, ਡੀਜ਼ਲ ਅਤੇ CNG ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋ ਚੁੱਕਾ ਹੈ। ਇਸ ਲਈ ਉਹ ਕਿਰਾਇਆ ਵਧਾ ਕੇ ₹35 ਪ੍ਰਤੀ ਕਿਲੋਮੀਟਰ ਕਰਨ ਦੀ ਮੰਗ ਕਰ ਰਹੇ ਹਨ। ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਬੇਨਤੀਜਾ ਰਹਿਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।

ਹੜਤਾਲ ਕਾਰਨ ਲਗਭਗ 50,000 ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਯਾਤਰੀਆਂ ਦੀ ਸਹੂਲਤ ਲਈ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਵੱਲੋਂ ਟ੍ਰਾਈਸਿਟੀ ਦੇ ਵੱਖ-ਵੱਖ ਰੂਟਾਂ ‘ਤੇ ਨਿਯਮਤ ਬੱਸ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਪੀਜੀਆਈ, ਰੇਲਵੇ ਸਟੇਸ਼ਨ, ISBT-17, ISBT-43, ਮੋਹਾਲੀ, ਪੰਚਕੂਲਾ ਅਤੇ ਜ਼ੀਰਕਪੁਰ ਨੂੰ ਜੋੜਨ ਵਾਲੀਆਂ ਬੱਸਾਂ ਹਰ 15 ਤੋਂ 20 ਮਿੰਟ ਬਾਅਦ ਉਪਲਬਧ ਰਹਿਣਗੀਆਂ।

ਕੇਰਲ ਵਿੱਚ ਕਈ ਦਵਾਈਆਂ ਅਤੇ ਕਾਸਮੈਟਿਕ ਉਤਪਾਦਾਂ ‘ਤੇ ਪਾਬੰਦੀ, ਗੁਣਵੱਤਾ ਟੈਸਟਾਂ ਵਿੱਚ ਹੋਏ ਫੇਲ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.