skip to content

Last Updated: September 11, 2026

Dainik Savera Times Logo

ਸਲੀਪ ਐਪਨੀਆ ਨਾਲ ਮਾਨਸਿਕ ਸਮੱਸਿਆਵਾਂ ਦਾ ਖ਼ਤਰਾ 40 ਫ਼ੀਸਦੀ ਤੱਕ ਵਧਣ ਦਾ ਖੁਲਾਸਾ

8 months ਪਹਿਲਾ

ਸਲੀਪ ਐਪਨੀਆ ਨਾਲ ਮਾਨਸਿਕ ਸਮੱਸਿਆਵਾਂ ਦਾ ਖ਼ਤਰਾ 40 ਫ਼ੀਸਦੀ ਤੱਕ ਵਧਣ ਦਾ ਖੁਲਾਸਾ

LIFE-STYLE DESK : ਜੇ ਤੁਹਾਨੂੰ ਰਾਤ ਨੂੰ ਤੇਜ਼ ਘਰਾੜੇ ਆਉਂਦੇ ਹਨ, ਨੀਂਦ ਵਾਰ-ਵਾਰ ਟੁੱਟਦੀ ਹੈ ਜਾਂ ਸਵੇਰ ਤੋਂ ਹੀ ਥਕਾਵਟ ਅਤੇ ਸੁਸਤੀ ਮਹਿਸੂਸ ਹੁੰਦੀ ਹੈ ਤਾਂ ਇਸਨੂੰ ਸਿਰਫ਼ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਕ ਨਵੇਂ ਅਧਿਐਨ ਮੁਤਾਬਕ, ਨੀਂਦ ਨਾਲ ਜੁੜੀ ਬਿਮਾਰੀ ਸਲੀਪ ਐਪਨੀਆ ਲੋਕਾਂ ਵਿੱਚ ਚਿੰਤਾ, ਤਣਾਅ ਅਤੇ ਮੂਡ ਨਾਲ ਸੰਬੰਧਿਤ ਮਾਨਸਿਕ ਸਮੱਸਿਆਵਾਂ ਦਾ ਖ਼ਤਰਾ ਲਗਭਗ 40 ਫ਼ੀਸਦੀ ਤੱਕ ਵਧਾ ਦਿੰਦੀ ਹੈ।

ਇਹ ਅਧਿਐਨ ਕੈਨੇਡਾ ਵਿੱਚ ਕੀਤਾ ਗਿਆ, ਜਿਸ ਵਿੱਚ ਓਟਾਵਾ ਹਾਸਪੀਟਲ ਰਿਸਰਚ ਇੰਸਟੀਚਿਊਟ ਦੇ ਵਿਗਿਆਨੀ ਵੀ ਸ਼ਾਮਲ ਸਨ। ਖੋਜ ਦੌਰਾਨ 45 ਤੋਂ 85 ਸਾਲ ਦੀ ਉਮਰ ਦੇ 30 ਹਜ਼ਾਰ ਤੋਂ ਵੱਧ ਲੋਕਾਂ ਦਾ ਤਿੰਨ ਸਾਲ ਤੱਕ ਫਾਲੋਅਪ ਕੀਤਾ ਗਿਆ। ਇਨ੍ਹਾਂ ਵਿੱਚੋਂ ਕਰੀਬ 7500 ਲੋਕ ਸਲੀਪ ਐਪਨੀਆ ਨਾਲ ਪੀੜਤ ਪਾਏ ਗਏ। ਅਧਿਐਨ ਦੇ ਨਤੀਜੇ ਵੱਕਾਰੀ ਮੈਡੀਕਲ ਜਰਨਲ ਨੈੱਟਵਰਕ ਓਪਨ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

READ ALSO : ਠੱਗੀ ਦੇ ਮਾਮਲੇ ’ਚ ਸਾਬਕਾ IG ਅਮਰ ਸਿੰਘ ਚਾਹਲ ਦੀ ਸਿਹਤ ’ਚ ਸੁਧਾਰ, ਵੀਡੀਓ ਜਾਰੀ ਕਰ ਕੇ ਦਿੱਤਾ Update

ਸਲੀਪ ਐਪਨੀਆ ਇੱਕ ਆਮ ਪਰ ਗੰਭੀਰ ਸਮੱਸਿਆ ਹੈ, ਜਿਸ ਵਿੱਚ ਸੌਂਦੇ ਸਮੇਂ ਗਲੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ। ਇਸ ਕਾਰਨ ਸਾਹ ਦੀ ਨਾੜੀ ਤੰਗ ਹੋ ਜਾਂਦੀ ਹੈ ਅਤੇ ਨੀਂਦ ਦੌਰਾਨ ਵਾਰ-ਵਾਰ ਸਾਹ ਰੁਕਦਾ ਹੈ। ਇਸਦਾ ਸਿੱਧਾ ਅਸਰ ਸਰੀਰ ਵਿੱਚ ਆਕਸੀਜਨ ਦੀ ਮਾਤਰਾ ’ਤੇ ਪੈਂਦਾ ਹੈ, ਜਿਸ ਨਾਲ ਨੀਂਦ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ ਅਤੇ ਦਿਨ ਭਰ ਸੁਸਤੀ, ਥਕਾਵਟ ਤੇ ਚਿੜਚਿੜਾਪਣ ਬਣਿਆ ਰਹਿੰਦਾ ਹੈ।

ਅਧਿਐਨ ਅਨੁਸਾਰ, ਜਿਹੜੇ ਲੋਕਾਂ ਵਿੱਚ ਸਲੀਪ ਐਪਨੀਆ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਉਨ੍ਹਾਂ ਵਿੱਚ ਚਿੰਤਾ, ਤਣਾਅ ਅਤੇ ਮੂਡ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਲਗਾਤਾਰ ਬਣੀ ਰਹਿੰਦੀ ਹੈ। ਸਮੇਂ ਦੇ ਨਾਲ ਇਹ ਖ਼ਤਰਾ ਹੋਰ ਵੀ ਵੱਧ ਸਕਦਾ ਹੈ। ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤਾਂ, ਘੱਟ ਉਮਰ ਵਾਲੇ ਲੋਕ, ਪਹਿਲਾਂ ਤੋਂ ਕਮਜ਼ੋਰ ਸਿਹਤ ਵਾਲੇ ਅਤੇ ਆਪਣੀ ਜ਼ਿੰਦਗੀ ਨਾਲ ਘੱਟ ਸੰਤੁਸ਼ਟ ਲੋਕਾਂ ਵਿੱਚ ਮਾਨਸਿਕ ਸਮੱਸਿਆਵਾਂ ਦਾ ਖ਼ਤਰਾ ਹੋਰਾਂ ਨਾਲੋਂ ਵੱਧ ਹੁੰਦਾ ਹੈ।

ਪਹਿਲਾਂ ਹੋਏ ਅਧਿਐਨਾਂ ਵਿੱਚ ਇਹ ਵੀ ਦਰਸਾਇਆ ਜਾ ਚੁੱਕਾ ਹੈ ਕਿ ਸਲੀਪ ਐਪਨੀਆ ਕਾਰਨ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ ਅਤੇ ਡਿਮੈਂਸ਼ੀਆ ਵਰਗੀਆਂ ਦਿਮਾਗੀ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਪਛਾਣ ਅਤੇ ਢੁੱਕਵੇਂ ਇਲਾਜ ਨਾਲ ਨਾ ਸਿਰਫ਼ ਨੀਂਦ ਸੁਧਾਰੀ ਜਾ ਸਕਦੀ ਹੈ, ਸਗੋਂ ਮਾਨਸਿਕ ਅਤੇ ਦਿਮਾਗੀ ਸਿਹਤ ਨੂੰ ਵੀ ਬਿਹਤਰ ਬਣਾਇਆ ਜਾ ਸਕਦਾ ਹੈ।

VD : New Year ਦੀ ਸ਼ੁਰੂਆਤ ਲਈ ‘ਰਾਮ ਲਲਾ’ ਦੇ ਦਰਸ਼ਨਾਂ ਨੂੰ ਉਮੜੀ ਭੀੜ

Sleep apnea increases risk of mental health problems by 40 percent

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.