skip to content

Last Updated: November 5, 2026

Dainik Savera Times Logo

ਮਰੀਜ਼ਾਂ ਲਈ ਵੱਡੀ ਖ਼ਬਰ: ਐਂਟੀ-ਰੈਬੀਜ਼ ਇੰਜੈਕਸ਼ਨ ਹੋਇਆ ਮਹਿੰਗਾ, ਸਰਕਾਰ ਨੇ 38 ਤੋਂ ਵੱਧ ਦਵਾਈਆਂ ਦੀ ਕੀਮਤ ਕੀਤੀ ਫਿਕਸ

14 July 2026 ਅੱਪਡੇਟ ਕੀਤਾ ਗਿਆ

ਮਰੀਜ਼ਾਂ ਲਈ ਵੱਡੀ ਖ਼ਬਰ: ਐਂਟੀ-ਰੈਬੀਜ਼ ਇੰਜੈਕਸ਼ਨ ਹੋਇਆ ਮਹਿੰਗਾ, ਸਰਕਾਰ ਨੇ 38 ਤੋਂ ਵੱਧ ਦਵਾਈਆਂ ਦੀ ਕੀਮਤ ਕੀਤੀ ਫਿਕਸ

ਨਵੀਂ ਦਿੱਲੀ: ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਾਲੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਜ਼ਿੰਗ ਅਥਾਰਟੀ (NPPA) ਨੇ 39 ਦਵਾਈਆਂ ਦੇ ਫਾਰਮੂਲੇਸ਼ਨਾਂ ਦੀਆਂ ਨਵੀਆਂ ਪ੍ਰਚੂਨ ਕੀਮਤਾਂ ਤੈਅ ਕਰ ਦਿੱਤੀਆਂ ਹਨ। ਇਸ ਫੈਸਲੇ ਦਾ ਮਕਸਦ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਵਾਜਬ ਅਤੇ ਪਾਰਦਰਸ਼ੀ ਕੀਮਤਾਂ ‘ਤੇ ਉਪਲਬਧ ਕਰਵਾਉਣਾ ਹੈ।

ਹਾਲਾਂਕਿ, ਐਂਟੀ-ਰੈਬੀਜ਼ ਇਮਿਊਨੋਗਲੋਬੂਲਿਨ ਦੀ ਕੀਮਤ ਵਿੱਚ 6.49 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਦੀ ਕੀਮਤ 1121.9 ਰੁਪਏ ਪ੍ਰਤੀ ਮਿਲੀਲੀਟਰ ਤੋਂ ਵਧਾ ਕੇ 1194.8 ਰੁਪਏ ਪ੍ਰਤੀ ਮਿਲੀਲੀਟਰ ਕਰ ਦਿੱਤੀ ਗਈ ਹੈ, ਜਿਸ ਨਾਲ ਰੈਬੀਜ਼ ਦੇ ਇਲਾਜ ਦਾ ਖ਼ਰਚ ਵਧ ਸਕਦਾ ਹੈ।

NEET ਵਿਵਾਦ: ਮੰਗਾਂ ਦੀ ਲੜਾਈ ਵਿਚਕਾਰ ਸਿਹਤ ਦੀ ਚਿੰਤਾ, CJP ਕਾਰਕੁਨਾਂ ਨੂੰ ਉੱਘੀਆਂ ਹਸਤੀਆਂ ਨੇ ਭੁੱਖ ਹੜਤਾਲ ਖਤਮ ਕਰਨ ਦੀ ਕੀਤੀ ਅਪੀਲ

NPPA ਨੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, HIV, ਦਿਲ ਦੇ ਰੋਗ ਅਤੇ ਅੱਖਾਂ ਦੀ ਇਨਫੈਕਸ਼ਨ ਨਾਲ ਜੁੜੀਆਂ ਦਵਾਈਆਂ ਦੇ ਰੇਟ ਵੀ ਨਿਰਧਾਰਿਤ ਕੀਤੇ ਹਨ। ਇਸ ਵਿੱਚ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ ਵਰਤੀਆਂ ਜਾਣ ਵਾਲੀਆਂ ਕਈ ਕੰਬੀਨੇਸ਼ਨ ਦਵਾਈਆਂ ਅਤੇ ਆਈ ਡ੍ਰੌਪਸ ਸ਼ਾਮਲ ਹਨ।

ਅਥਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਕੰਪਨੀ ਜਾਂ ਵਿਕਰੇਤਾ ਨਿਰਧਾਰਿਤ ਕੀਮਤ ਤੋਂ ਵੱਧ ਪੈਸੇ ਵਸੂਲਦਾ ਹੈ ਤਾਂ ਉਸ ਖ਼ਿਲਾਫ਼ ਡਰੱਗ ਪ੍ਰਾਈਸ ਕੰਟਰੋਲ ਆਰਡਰ (DPCO), 2013 ਤਹਿਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ, NPPA ਨੇ ਸਵਦੇਸ਼ੀ ਤਕਨਾਲੋਜੀ ਨਾਲ ਤਿਆਰ ਨਿਊਮੋਕੋਕਲ ਕਾਂਜੂਗੇਟ ਵੈਕਸੀਨ ਨੂੰ ਪੰਜ ਸਾਲ ਲਈ ਕੀਮਤ ਕੰਟਰੋਲ ਤੋਂ ਛੋਟ ਵੀ ਦਿੱਤੀ ਹੈ।

ਭਾਰਤ ਲਈ ਮਾਣ ਦਾ ਪਲ: ਅਰਵਿੰਦ ਰਮਨ ਨੇ ਸੰਭਾਲੀ NIST ਦੇ 18ਵੇਂ ਡਾਇਰੈਕਟਰ ਦੀ ਜ਼ਿੰਮੇਵਾਰੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.