ਨਵੀਂ ਦਿੱਲੀ (ਦੈਨਿਕ ਸਵੇਰਾ): ਰਾਤ ਦੇ ਹੋਏ ਮੈਚ ਵਿਚ ਤਹਿਲਕਾ ਹੀ ਮੱਚ ਗਿਆ ਜਦੋ RCB ਨੇ ਦਿੱਲੀ ਨੂੰ 75 ‘ਤੇ ਆਲਆਉਟ ਕਰ ਦਿਤਾ। ਆਰਸੀਬੀ ਦੇ ਵਿਰਾਟ ਕੋਹਲੀ ਨੇ ਆਈਪੀਐਲ ਇਤਿਹਾਸ ਵਿੱਚ 9000 ਰਨ ਪੂਰੇ ਕਰਕੇ ਇੱਕ ਹੋਰ ਵੱਡਾ ਮੀਲ ਪੱਥਰ ਹਾਸਲ ਕੀਤਾ। ਦਿੱਲੀ ਵਿਰੁੱਧ ਮੈਚ ਵਿੱਚ ਉਸਨੇ 15 ਗੇਂਦਾਂ ‘ਤੇ 23 ਰਨ ਬਣਾਕੇ ਟੀਮ ਨੂੰ 76 ਰਨਾਂ ਦਾ ਟਾਰਗੇਟ ਆਸਾਨੀ ਨਾਲ ਪਾਰ ਕਰਵਾਇਆ। ਇਹ ਮੈਚ ਉਸਦੇ ਘਰਲੇ ਮੈਦਾਨ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੋਂ ਉਸਦੀ ਕ੍ਰਿਕਟ ਯਾਤਰਾ ਸ਼ੁਰੂ ਹੋਈ ਸੀ।
ਹੁਣ ਕੋਹਲੀ ਦੇ 275 ਮੈਚਾਂ ਵਿੱਚ 9012 ਰਨ ਹਨ, 8 ਸੈਂਚਰੀਆਂ ਅਤੇ 66 ਅੱਧ ਸੈਂਚਰੀਆਂ ਦੇ ਨਾਲ। ਉਹ ਇਸ ਵੇਲੇ ਆਰੈਂਜ ਕੈਪ ਦੌੜ ਵਿੱਚ ਚੌਥੇ ਸਥਾਨ ‘ਤੇ ਹੈ।
ਮੈਚ ਵਿੱਚ ਹੇਜ਼ਲਵੁੱਡ (4/12) ਅਤੇ ਭੁਵਨੇਸ਼ਵਰ (3/5) ਨੇ ਦਿੱਲੀ ਨੂੰ ਸਿਰਫ਼ 75 ਰਨਾਂ ‘ਤੇ ਆਲਆਉਟ ਕਰ ਦਿੱਤਾ। ਜਵਾਬ ਵਿੱਚ ਪਡੀਕਲ (34), ਕੋਹਲੀ (25) ਅਤੇ ਬੈਥਲ (20) ਨੇ 6.3 ਓਵਰਾਂ ਵਿੱਚ ਹੀ ਟਾਰਗੇਟ ਪੂਰਾ ਕਰ ਲਿਆ।
ਕਿਹੜਾ ਅੰਗ ਸਭ ਤੋਂ ਮਹਿੰਗਾ? ਰਿਪੋਰਟ ਨੇ ਖੋਲ੍ਹਿਆ ਹੈਰਾਨ ਕਰਨ ਵਾਲਾ ਸੱਚ
ਇਸ ਜਿੱਤ ਨਾਲ ਆਰਸੀਬੀ ਨੇ 8 ਵਿੱਚੋਂ 6 ਮੈਚ ਜਿੱਤ ਕੇ 12 ਅੰਕ ਹਾਸਲ ਕੀਤੇ ਅਤੇ ਪੌਇੰਟਸ ਟੇਬਲ ਵਿੱਚ ਦੂਜੇ ਸਥਾਨ ‘ਤੇ ਹੈ। ਦਿੱਲੀ 5 ਹਾਰਾਂ ਨਾਲ ਸੱਤਵੇਂ ਸਥਾਨ ‘ਤੇ ਹੈ।
मेष: दिन शुभ रहेगा...