
ਭਾਰਤ ਦੇ ਦਵਾਈ ਸੁਰੱਖਿਆ ਤੰਤਰ ਨੂੰ ਲੈ ਕੇ ਚਿੰਤਾ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। Central Drugs Standard Control Organization (CDSCO) ਦੀ ਤਾਜ਼ਾ ਜਾਂਚ ਵਿੱਚ 141 ਦਵਾਈਆਂ ਦੇ ਸੈਂਪਲ ਗੁਣਵੱਤਾ ਮਾਪਦੰਡਾਂ ‘ਤੇ ਫੇਲ ਪਾਏ ਗਏ ਹਨ।
ਕਿਹੜੀਆਂ ਦਵਾਈਆਂ ਪ੍ਰਭਾਵਿਤ ਹੋਈਆਂ?
ਇਨ੍ਹਾਂ ਫੇਲ ਸੈਂਪਲ ਦਵਾਈਆਂ ਵਿੱਚ ਸ਼ਾਮਲ ਹਨ।
ਸਿਰ ਦਰਦ ਅਤੇ ਪੇਟ ਦਰਦ ਦੀਆਂ ਦਵਾਈਆਂ
ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀਆਂ ਦਵਾਈਆਂ
ਅਲਸਰ ਅਤੇ ਇਨਫੈਕਸ਼ਨ ਟ੍ਰੀਟਮੈਂਟ ਦਵਾਈਆਂ
ਕੈਂਸਰ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਲਈ ਦਵਾਈਆਂ
ਇਹਨਾਂ ਨੂੰ “Not of Standard Quality (NSQ)” ਘੋਸ਼ਿਤ ਕੀਤਾ ਗਿਆ ਹੈ।
ਹਿਮਾਚਲ ‘ਚ ਬਣੀਆਂ 46 ਦਵਾਈਆਂ ਵੀ ਸ਼ਾਮਲ
ਰਿਪੋਰਟ ਮੁਤਾਬਕ,141 ਵਿੱਚੋਂ 46 ਦਵਾਈਆਂ ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ
ਇਹ ਫੈਕਟਰੀਆਂ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਕਾਲਾ ਅੰਬ, ਊਨਾ ਅਤੇ ਸੋਲਨ ਵਿੱਚ ਸਥਿਤ ਹਨ
ਇਹ ਖੁਲਾਸਾ ਸਥਾਨਕ ਫਾਰਮਾ ਇੰਡਸਟਰੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਕੰਪਨੀਆਂ ਨੂੰ ਨੋਟਿਸ, ਸਟਾਕ ਵਾਪਸ ਮੰਗਵਾਇਆ ਗਿਆ
CDSCO ਨੇ ਸਬੰਧਤ ਫਾਰਮਾ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ।ਫੇਲ ਬੈਚਾਂ ਦਾ ਸਾਰਾ ਸਟਾਕ ਵਾਪਸ ਮੰਗਵਾਉਣ ਦੇ ਆਦੇਸ਼ ਦਿੱਤੇ।ਮਾਰਚ 2024 ਦੀ ਡਰੱਗ ਅਲਰਟ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ
17 ਕਫ ਸਿਰਪ ਵੀ ਫੇਲ
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ 17 ਕਫ ਸਿਰਪ ਦੇ ਸੈਂਪਲ ਫੇਲ ਹੋਏ। ਕੁਝ ਹੋਰ ਉਤਪਾਦ ਜਿਵੇਂ ਟੂਥਪੇਸਟ, ਸਾਬਣ ਅਤੇ ਹੋਰ ਹੈਲਥ ਪ੍ਰੋਡਕਟ ਵੀ ਜਾਂਚ ਵਿੱਚ ਫੇਲ ਰਹੇ।
ਸਿਹਤ ਵਿਭਾਗ ‘ਤੇ ਸਵਾਲ
ਇਸ ਵੱਡੇ ਖੁਲਾਸੇ ਤੋਂ ਬਾਅਦ ਦਵਾਈ ਨਿਗਰਾਨੀ ਪ੍ਰਣਾਲੀ ‘ਤੇ ਸਵਾਲ ਉੱਠ ਰਹੇ ਹਨ । ਜਨਤਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ ।ਨਿਯਮਤ ਜਾਂਚ ਪ੍ਰਕਿਰਿਆ ਨੂੰ ਹੋਰ ਸਖ਼ਤ ਕਰਨ ਦੀ ਮੰਗ ਹੋ ਰਹੀ ਹੈ।Central Drugs Standard Control Organization ਦੀ ਰਿਪੋਰਟ ਨੇ ਸਪਸ਼ਟ ਕੀਤਾ ਹੈ ਕਿ ਦਵਾਈਆਂ ਦੀ ਗੁਣਵੱਤਾ ‘ਤੇ ਹੋਰ ਸਖ਼ਤ ਨਿਗਰਾਨੀ ਦੀ ਲੋੜ ਹੈ, ਤਾਂ ਜੋ ਮਰੀਜ਼ਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋਵੇ।
मेष: दिन शुभ रहेगा...