skip to content

Last Updated: October 10, 2026

Dainik Savera Times Logo

ਅਗਲੇ ਹਫ਼ਤੇ 4 ਦਿਨ ਲਈ ਬੈਂਕ ਠੱਪ: ਕੰਮ ‘ਚ ਵਿਘਨ ਪੈਣ ਤੋਂ ਪਹਿਲਾਂ ਹੀ ਕਰ ਲੋਂ Online system..

7 months ਪਹਿਲਾ

ਅਗਲੇ ਹਫ਼ਤੇ 4 ਦਿਨ ਲਈ ਬੈਂਕ ਠੱਪ: ਕੰਮ ‘ਚ ਵਿਘਨ ਪੈਣ ਤੋਂ ਪਹਿਲਾਂ ਹੀ ਕਰ ਲੋਂ Online system..

ਪੰਜਾਬ ਡੈਸਕ (ਦੈਨਿਕ ਸਵੇਰਾ): ਇਸ ਮਹੀਨੇ ਦਾ ਆਖਰੀ ਹਫ਼ਤਾ ਬੈਂਕਿੰਗ ਕੰਮ ਕਰਨ ਵਾਲਿਆਂ ਲਈ ਖਾਸ ਮਹੱਤਵ ਰੱਖਦਾ ਹੈ। ਭਾਵੇਂ ਜ਼ਿਆਦਾਤਰ ਲੈਣ-ਦੇਣ ਹੁਣ ਔਨਲਾਈਨ ਹੋ ਰਹੇ ਹਨ, ਪਰ ਚੈੱਕ, ਡਰਾਫਟ ਅਤੇ ਹੋਰ ਕਾਗਜ਼ੀ ਕਾਰਵਾਈ ਲਈ ਲੋਕਾਂ ਨੂੰ ਅਜੇ ਵੀ ਬੈਂਕ ਸ਼ਾਖਾਵਾਂ ‘ਚ ਜਾਣਾ ਪੈਂਦਾ ਹੈ। ਜੇ ਤੁਹਾਡੇ ਕੋਲ ਵੀ ਕੋਈ ਅਹਿਮ ਬੈਂਕਿੰਗ ਕੰਮ ਬਾਕੀ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਜ਼ਰੂਰੀ ਹੈ। RBI ਦੇ ਹਾਲੀਆ ਕੈਲੰਡਰ ਅਨੁਸਾਰ, ਦੇਸ਼ ਦੇ ਕਈ ਹਿੱਸਿਆਂ ਵਿੱਚ 23 ਮਾਰਚ ਤੋਂ 29 ਮਾਰਚ 2026 ਤੱਕ ਬੈਂਕ ਕੁੱਲ 4 ਦਿਨ ਬੰਦ ਰਹਿਣਗੇ। ਇਹ ਛੁੱਟੀਆਂ ਖੇਤਰੀ ਤਿਉਹਾਰਾਂ ਦੇ ਨਾਲ ਮਹੀਨੇ ਦੇ ਚੌਥੇ ਸ਼ਨੀਵਾਰ ਅਤੇ ਐਤਵਾਰ ਕਾਰਨ ਹਨ।

ਲੁਧਿਆਣਾ ਵਿਖੇਂ ਫੈਕਟਰੀ ‘ਚ ਹੋਇਆਂ ਜ਼ੋਰ ਦਾਰ ਧਮਾਕਾ, ਇਕ ਦੀ ਦਰਦਨਾਕ ਮੌਤ

ਇਨ੍ਹਾਂ ਦਿਨਾ ਚ ਹੋਣਗੀਆਂ ਸੇਵਾਂ ਬੰਦ

RBI ਨੇ ਜਾਰੀ ਕੀਤੀ ਗਈ ਲਿਸਟ ਦੇ ਅਨੁਮਾਨ , ਸ਼੍ਰੀ ਰਾਮ ਨੌਮੀ ਅਤੇ ਹਫਤੇ ਭਰ ਦੀ ਛੁੱਟੀਆਂ ਕਾਰਨ ਅਗਲੇ ਦਿਨਾਂ ਵਿੱਚ ਬੈਂਕ ਬੰਦ ਰਹਿਣਗੇ:

26 ਮਾਰਚ (ਵੀਰਵਾਰ) : ਸ਼੍ਰੀ ਰਾਮ ਨੌਮੀ

ਅਹਿਮਦਾਬਾਦ, ਐਜ਼ੌਲ, ਬੇਲਾਪੁਰ, ਚੰਡੀਗੜ੍ਹ, ਦੇਹਰਾਦੂਨ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਰਾਂਚੀ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।

27 ਮਾਰਚ (ਸ਼ੁੱਕਰਵਾਰ): ਸ਼੍ਰੀ ਰਾਮ ਨੌਮੀ (ਚੈਤਰ ਦਸ਼ੈਨ)

ਭੋਪਾਲ, ਭੁਵਨੇਸ਼ਵਰ, ਗੰਗਟੋਕ, ਹੈਦਰਾਬਾਦ, ਪਟਨਾ ਅਤੇ ਵਿਜੇਵਾੜਾ ਵਿੱਚ ਬੈਂਕ ਬੰਦ ਰਹਿਣਗੇ।

28 ਮਾਰਚ (ਸ਼ਨੀਵਾਰ): ਚੌਥਾ ਸ਼ਨੀਵਾਰ

 

ਖਟਕੜ ਕਲਾਂ ‘ਚ ਰਾਜ ਪੱਧਰੀ ਸਮਾਗਮ: CM ਮਾਨ ਦੀ ਹਾਜ਼ਰੀ

ਕਿਉਂਕਿ ਇਹ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਇਸ ਲਈ ਭਾਰਤ ਭਰ ਦੇ ਸਾਰੇ ਨਿੱਜੀ ਅਤੇ ਸਰਕਾਰੀ ਬੈਂਕ ਬੰਦ ਰਹਿਣਗੇ।

29 ਮਾਰਚ (ਐਤਵਾਰ): ਹਫਤਾਵਾਰੀ ਛੁੱਟੀ

ਐਤਵਾਰ ਦੇ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।

online system ਰਹਣਗੇ ਜਾਰੀ

ਭਾਵੇਂ ਇਨ੍ਹਾਂ ਦਿਨਾਂ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ, ਪਰ ਗਾਹਕਾਂ ਲਈ ਬੈਂਕਿੰਗ ਪੂਰੀ ਤਰ੍ਹਾਂ ਰੁਕਣ ਵਾਲੀ ਨਹੀਂ। ਡਿਜ਼ਿਟਲ ਬੈਂਕਿੰਗ ਦੇ ਇਸ ਸਮੇਂ ਵਿੱਚ UPI, ਮੋਬਾਈਲ ਬੈਂਕਿੰਗ ਅਤੇ ਇੰਟਰਨੈੱਟ ਬੈਂਕਿੰਗ ਵਰਗੀਆਂ ਸੇਵਾਵਾਂ ਹਮੇਸ਼ਾਂ ਦੀ ਤਰ੍ਹਾਂ ਚੱਲਦੀਆਂ ਰਹਿਣਗੀਆਂ। ਇਸਦੇ ਨਾਲ ਹੀ, ਨਕਦੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਦੇਸ਼ ਭਰ ਦੇ ATM ਵੀ ਲਗਾਤਾਰ ਕੰਮ ਕਰਦੇ ਰਹਿਣਗੇ।

 

bank-shutdown-4-days-next-week-complete

bank-shutdown-4-days-next-week-complete

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.