skip to content

Last Updated: November 7, 2026

Dainik Savera Times Logo

ਅਕਾਲੀ ਦਲ ਨੇ 2027 ਚੋਣਾਂ ਲਈ ਨਵੀਂ ਬੁਲਾਰਾ ਟੀਮ ਉਤਾਰੀ, 21 ਚਿਹਰੇ ਐਲਾਨੇ

5 March 2026 ਅੱਪਡੇਟ ਕੀਤਾ ਗਿਆ

ਅਕਾਲੀ ਦਲ ਨੇ 2027 ਚੋਣਾਂ ਲਈ ਨਵੀਂ ਬੁਲਾਰਾ ਟੀਮ ਉਤਾਰੀ, 21 ਚਿਹਰੇ ਐਲਾਨੇ

ਪੰਜਾਬ ਡੈਸਕ (ਦੈਨਿਕ ਸਵੇਰਾ): ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਚਾਰ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ 21 ਨਵੇਂ ਪਾਰਟੀ ਬੁਲਾਰੇ ਅਤੇ ਟੀਵੀ ਪੈਨਲਿਸਟਾਂ ਦੀ ਟੀਮ ਦਾ ਐਲਾਨ ਕੀਤਾ ਹੈ। ਇਸਦੀ ਅਧਿਕਾਰਿਕ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ।

 

ਜਾਰੀ ਕੀਤੀ ਲਿਸਟ ਮੁਤਾਬਕ, ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਆਪਣੀ ਨਵੀਂ ਬਣੀ ਟੀਮ ਦੀ ਅਗਵਾਈ ਜਾਰੀ ਰੱਖਣਗੇ। ਪਾਰਟੀ ਦੇ ਸਟੈਂਡ ਨੂੰ ਸਪਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਿੱਚ ਉਨ੍ਹਾਂ ਦਾ ਤਜਰਬਾ ਟੀਮ ਲਈ ਮਾਰਗਦਰਸ਼ਕ ਰਹੇਗਾ।

 

300 AI ਕੰਪਨੀਆਂ ਲਈ ਮੋਹਾਲੀ ਵਿੱਚ ਦੇਸ਼ ਦਾ ਪਹਿਲਾ Mega AI ਟਾਵਰ..!

ਇਸ ਟੀਮ ਵਿੱਚ ਹੋਰ 20 ਸਮਰਪਿਤ ਅਕਾਲੀ ਆਗੂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਤਜਰਬੇਕਾਰ ਚਿਹਰਿਆਂ ਦੇ ਨਾਲ‑ਨਾਲ ਨੌਜਵਾਨ ਅਤੇ ਉਤਸ਼ਾਹੀ ਆਵਾਜ਼ਾਂ ਦਾ ਵੀ ਸੰਤੁਲਿਤ ਮਿਲਾਪ ਹੈ। ਇਹ ਪਾਰਟੀ ਦੀ ਉਸ ਸੋਚ ਨੂੰ ਦਰਸਾਉਂਦਾ ਹੈ ਜਿਸ ਵਿੱਚ ਤਜਰਬੇ ਨੂੰ ਨਵੀਂ ਪੀੜ੍ਹੀ ਦੀ ਗਤੀਸ਼ੀਲਤਾ ਨਾਲ ਜੋੜਿਆ ਜਾ ਰਿਹਾ ਹੈ।

 

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੰਚਾਰ ਢਾਂਚੇ ਨੂੰ ਮਜ਼ਬੂਤ ਕਰਨ ਲਈ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਇਹ ਵਿਸਤ੍ਰਿਤ ਸੂਚੀ ਜਾਰੀ ਕੀਤੀ ਹੈ।

 

akali-dal-unveils-new-bulara-team

akali-dal-unveils-new-bulara-team

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.