
ਨੈਸ਼ਨਲ ਡੈਸਕ: ਹੋਲੀ ਤੋਂ ਪਹਿਲਾਂ ਰੇਲ ਯਾਤਰੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਰੇਲਵੇ ਨੇ ਤਿਉਹਾਰ ਦੇ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਸੰਭਾਲਣ ਲਈ ਵਿਸ਼ੇਸ਼ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਰ ਸਾਲ ਹੋਲੀ ਦੇ ਸਮੇਂ ਟ੍ਰੇਨਾਂ ਵਿੱਚ ਬੇਹੱਦ ਭੀੜ ਹੋ ਜਾਂਦੀ ਹੈ ਜਿਸ ਕਾਰਨ ਯਾਤਰੀਆਂ ਨੂੰ ਕਨਫਰਮ ਟਿਕਟ ਮਿਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਇਸ ਵਾਰ ਰੇਲਵੇ ਨੇ ਪਹਿਲਾਂ ਹੀ ਵੱਡਾ ਕਦਮ ਚੁੱਕਿਆ ਹੈ।
ਮੇਘਾਲਯਾ ਦੀ ਕੋਇਲਾ ਖਾਣ ਵਿੱਚ ਭਿਆਨਕ ਧਮਾਕਾ ਅਠਾਰਾਂ ਮਜ਼ਦੂਰਾਂ ਦੀ ਮੌਤ
ਰੇਲਵੇ ਦੇ ਅਨੁਸਾਰ ਇੱਕ ਮਾਰਚ ਤੋਂ 22 ਮਾਰਚ ਤੱਕ ਕੁੱਲ 1410 ਹੋਲੀ ਸਪੈਸ਼ਲ ਟ੍ਰੇਨ ਟ੍ਰਿਪ ਚਲਾਈਆਂ ਜਾਣਗੀਆਂ ਤਾਂ ਜੋ ਯਾਤਰੀਆਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ। ਇਨ੍ਹਾਂ ਵਿੱਚੋਂ 250 ਤੋਂ ਵੱਧ ਟ੍ਰਿਪ ਪੂਰਬ ਮੱਧ ਰੇਲ ਵੱਲੋਂ ਚਲਾਈਆਂ ਜਾਣਗੀਆਂ ਜੋ ਕਿ ਇਸ ਖੇਤਰ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ।
ਸਿੱਕਿਮ ਵਿੱਚ ਰਾਤ ਦੇ ਸਨਾਟੇ ‘ਚ ਧਰਤੀ ਕੰਬੀ: ਕਈ ਇਲਾਕਿਆਂ 4.5 ਦੀ ਤੀਬਰਤਾ ਦੇ ਝਟਕੇ ਦਰਜ
ਪੂਰਬ ਮੱਧ ਰੇਲ ਦੇ CPRO ਸੀ ਪੀ ਆਰ ਓ ਸਰਸਵਤੀ ਚੰਦਰ ਨੇ ਦੱਸਿਆ ਕਿ ਯਾਤਰੀਆਂ ਦੀ ਯਾਤਰਾ ਨੂੰ ਸੁਗਮ ਬਣਾਉਣ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਦੇ ਸਮੇਂ ਟ੍ਰੇਨਾਂ ਵਿੱਚ ਬੇਹੱਦ ਭੀੜ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਵਾਧੂ ਸਪੈਸ਼ਲ ਟ੍ਰੇਨਾਂ ਦੇ ਚਲਣ ਨਾਲ ਇਸ ਵਾਰ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
मेष: दिन शुभ रहेगा...