Last Updated: November 25, 2026

Dainik Savera Times Logo

ਜ਼ੀਰਕਪੁਰ Mohali Airport Road ’ਤੇ ਡਰੇਨ ਨਾਲੇ ’ਚੋਂ ਕੁੜੀ ਦੀ ਅਣਪਛਾਤੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

27 December 2025 ਅੱਪਡੇਟ ਕੀਤਾ ਗਿਆ

ਜ਼ੀਰਕਪੁਰ Mohali Airport Road ’ਤੇ ਡਰੇਨ ਨਾਲੇ ’ਚੋਂ ਕੁੜੀ ਦੀ ਅਣਪਛਾਤੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Zirakpur Mohali Airport Road News : ਜ਼ੀਰਕਪੁਰ ਮੁਹਾਲੀ ਏਅਰਪੋਰਟ ਰੋਡ ’ਤੇ ਸਥਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ’ਚੋਂ ਇੱਕ ਕੁੜੀ ਦੀ ਅਣਪਛਾਤੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਮਗਰੋਂ ਇਲਾਕੇ ’ਚ ਸਨਸਨੀ ਫੈਲ ਗਈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੱਸ ਦਈਏ ਕਿ ਸੁਚਨਾ ਮਿਲਦੇ ਹੀ ਪੁਲਿਸ ਅਤੇ ਫੋਰੇਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਨਾਲੇ ਵਿੱਚੋਂ ਲਾਸ਼ ਨੂੰ ਬਹਾਰ ਕੱਢਿਆ ਗਿਆ।

‘After World Cup, Discussed We Need To….’: ਹਰਮਨਪ੍ਰੀਤ ਨੇ ਭਾਰਤੀ ਟੀਮ ਦੇ ਮੁੱਖ ਨਿਸ਼ਾਨੇ ਦਾ ਕੀਤਾ ਖੁਲਾਸਾ

ਲਾਸ਼ ਦੀ ਹਾਲਤ ਦੇਖ ਲੱਗ ਰਿਹਾ ਕਿ ਨਾਲੇ ਵਿੱਚ ਲਾਸ਼ ਕਈ ਦਿਨਾਂ ਤੋਂ ਪਈ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਬਾਰੀਕੀ ਨਾਲ ਮਾਮਲੇ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੇ ਦਿਨ ਪੁਰਾਣੀ ਹੈ ਅਤੇ ਮੌਤ ਕਿਵੇਂ ਹੋਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.