skip to content

Last Updated: November 7, 2026

Dainik Savera Times Logo

ਦੇਸ਼ ਦਾ ਸਮਰਥਨ ਕਰੋ… ਚਹਲ ਦੀ ਪੋਸਟ ‘ਤੇ ਛਿੜੀ ਤਿੱਖੀ ਬਹਿਸ, ਆਖ਼ਿਰ ਕੀ ਹੈ ਮਾਮਲਾ..ਜਾਣੋਂ

3 March 2026 ਅੱਪਡੇਟ ਕੀਤਾ ਗਿਆ

ਦੇਸ਼ ਦਾ ਸਮਰਥਨ ਕਰੋ… ਚਹਲ ਦੀ ਪੋਸਟ ‘ਤੇ ਛਿੜੀ ਤਿੱਖੀ ਬਹਿਸ, ਆਖ਼ਿਰ ਕੀ ਹੈ ਮਾਮਲਾ..ਜਾਣੋਂ

ਨੈਸ਼ਨਲ ਡੈਸਕ(ਦੈਨਿਕ ਸਵੇਰਾ): ਇਸ ਵੇਲੇ ਮੱਧ ਪੂਰਬ ਵਿੱਚ ਹਾਲਾਤ ਬਹੁਤ ਖਰਾਬ ਹਨ। ਇਜ਼ਰਾਇਲ ਅਤੇ ਈਰਾਨ ਦੇ ਵਿਚਕਾਰ ਭਿਆਨਕ ਜੰਗ ਚੱਲ ਰਹੀ ਹੈ ਅਤੇ ਦੋਵੇਂ ਦੇਸ਼ ਇੱਕ-ਦੂਜੇ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਇਸ ਤਣਾਅ ਦੇ ਦੌਰਾਨ ਹਾਲ ਹੀ ਵਿੱਚ ਈਰਾਨ ਦੇ ਸਰਵੋਚ ਨੇਤਾ ਆਯਤੁੱਲਾ ਖ਼ਾਮਨਈ ਦੀ ਮੌਤ ਵੀ ਹੋ ਗਈ। ਜੰਗ ਦੇ ਮਾਹੌਲ ਵਿੱਚ ਲੋਕ ਵੱਖ-ਵੱਖ ਦੇਸ਼ਾਂ ਦਾ ਸਮਰਥਨ ਕਰ ਰਹੇ ਹਨ—ਕੁਝ ਇਜ਼ਰਾਇਲ ਦੇ ਪੱਖ ‘ਚ ਹਨ, ਤਾਂ ਕੁਝ ਈਰਾਨ ਦੇ।

ਸ੍ਰੀਨਗਰ ਵਿੱਚ ਕੜੀਆਂ ਪਾਬੰਦੀਆਂ—ਖ਼ਾਮਨਈ ਦੀ ਮੌਤ ਤੋਂ ਬਾਅਦ ਹਾਲਾਤ ਤਣਾਅਪੂਰਨ, 75 ਰੈਲੀਆਂ, 14 ਜ਼ਖ਼ਮੀ

ਇਸ ਸਭ ਦੇ ਵਿਚਕਾਰ ਭਾਰਤ ਦੇ ਅਨੁਭਵੀ ਲੈਗ-ਸਪਿਨਰ ਯੁਜ਼ਵੇਂਦਰ ਚਹਲ ਨੇ ਐਕਸ ‘ਤੇ ਇੱਕ ਪੋਸਟ ਕੀਤੀ, ਜਿਸ ਕਾਰਨ ਉਹ ਚਰਚਾ ਵਿੱਚ ਆ ਗਏ ਹਨ।

ਯੁਜ਼ਵੇਂਦਰ ਚਹਲ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਵਿਅਕਤੀ ਪਿੱਠ ਕਰਕੇ ਖੜਾ ਹੈ। ਉਸਦੀ ਟੀ-ਸ਼ਰਟ ‘ਤੇ ਲਿਖਿਆ ਹੈ: “ਉਸ ਦੇਸ਼ ਦਾ ਸਮਰਥਨ ਕਰੋ ਜਿੱਥੇ ਤੁਸੀਂ ਰਹਿੰਦੇ ਹੋ, ਜਾਂ ਫਿਰ ਉਸ ਦੇਸ਼ ਵਿੱਚ ਜਾ ਕੇ ਰਹੋ ਜਿਸਦਾ ਤੁਸੀਂ ਸਮਰਥਨ ਕਰਦੇ ਹੋ।” ਚਹਲ ਦੀ ਇਸ ਪੋਸਟ ਤੋਂ ਬਾਅਦ ਐਕਸ ‘ਤੇ ਕਈ ਯੂਜ਼ਰਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ।

ਦੇਸ਼ ਭਰ ਵਿੱਚ ਪੁਲਿਸ ਅਲਰਟ—ਅਫਵਾਹਾਂ ਅਤੇ ਭੜਕਾਉਂਦੇ ਸੁਨੇਹਿਆਂ ‘ਤੇ ਨਜ਼ਰ

35 ਸਾਲ ਦੇ ਯੁਜ਼ਵੇਂਦਰ ਚਹਲ ਕਾਫ਼ੀ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਹਨ। ਉਨ੍ਹਾਂ ਨੇ ਆਖ਼ਰੀ ਵਾਰ 2023 ਵਿੱਚ ਭਾਰਤ ਲਈ ਵਨਡੇ ਅਤੇ ਟੀ20 ਮੈਚ ਖੇਡਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਇੰਡੀਆ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ। 2024 ਦੇ ਟੀ20 ਵਰਲਡ ਕਪ ਵਿੱਚ ਚਹਲ ਭਾਰਤੀ ਸਕੁਆਡ ਦਾ ਹਿੱਸਾ ਤਾਂ ਸਨ, ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਨਹੀਂ ਮਿਲਿਆ। ਚਹਲ ਨੇ ਆਪਣੇ ਕਰੀਅਰ ਵਿੱਚ 72 ਵਨਡੇ ਅਤੇ 80 ਟੀ20 ਮੈਚ ਖੇਡੇ ਹਨ। ਵਨਡੇ ਵਿੱਚ ਉਨ੍ਹਾਂ ਨੇ 121 ਅਤੇ ਟੀ20 ਵਿੱਚ 96 ਵਿਕਟਾਂ ਲਈਆਂ ਹਨ।

 

yuzvendra-chahal-support-the-country

yuzvendra-chahal-support-the-country

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.