Last Updated: November 25, 2026

Dainik Savera Times Logo

ਸਰਹੱਦ ਦੀ ਤਾਰ ‘ਤੇ ਚੜ੍ਹ ਕੇ ਸੈਲਫੀ, ਨੌਜਵਾਨ ਦਾ ਖ਼ਤਰਨਾਕ ਸਟੰਟ

15 December 2025 ਅੱਪਡੇਟ ਕੀਤਾ ਗਿਆ

ਸਰਹੱਦ ਦੀ ਤਾਰ ‘ਤੇ ਚੜ੍ਹ ਕੇ ਸੈਲਫੀ, ਨੌਜਵਾਨ ਦਾ ਖ਼ਤਰਨਾਕ ਸਟੰਟ

ਨਵੀਂ ਦਿਲੀ: ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਸੁਰੱਖਿਆ ਦੀਆਂ ਕਮਜ਼ੋਰੀਆਂ ਇੱਕ ਵਾਰ ਫਿਰ ਸਾਹਮਣੇ ਆਈਆਂ ਹਨ। ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਬੰਗਲਾਦੇਸ਼ ਤੋਂ ਭਾਰਤ ਵਿੱਚ ਦਾਖਲ ਹੁੰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਇੱਕ ਨੌਜਵਾਨ ਬਿਨਾ ਕਿਸੇ ਡਰ ਦੇ ਸਰਹੱਦ ਦੀ ਤਾਰ ‘ਤੇ ਚੜ੍ਹ ਕੇ ਸੈਲਫੀ ਲੈਂਦਾ ਹੈ ਅਤੇ ਫਿਰ ਖ਼ਤਰਨਾਕ ਸਟੰਟ ਕਰਦੇ ਹੋਏ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਦਾਖਲ ਹੋ ਜਾਂਦਾ ਹੈ।

ਨੀਲਾ ਡਰਮ ਸਿਰ ‘ਤੇ ਰੱਖ ਕੇ ਰਾਖੀ ਸਾਵੰਤ ਦੀ ਡਰਾਮੇਟਿਕ ਐਂਟਰੀ ਕੀ ਇਹ ਉਰਫ਼ੀ ਜਾਵੇਦ ਦੀ Copy ਤਾਂ ਨਹੀ!

ਇਹ ਘਟਨਾ ਸਰਹੱਦ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਸਿਰਫ਼ ਕਾਨੂੰਨੀ ਉਲੰਘਣਾ ਹਨ ਸਗੋਂ ਵੱਡੇ ਖ਼ਤਰੇ ਨੂੰ ਜਨਮ ਦੇ ਸਕਦੀਆਂ ਹਨ। ਲੋਕਾਂ ਵੱਲੋਂ ਇਸ ਵੀਡੀਓ ‘ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਅਤੇ ਸਰਹੱਦ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਜਾਵੇ।


ਭਾਰਤ-ਬੰਗਲਾਦੇਸ਼ ਸਰਹੱਦ 4,096 ਕਿਲੋਮੀਟਰ ਲੰਬੀ ਹੈ ਜੋ ਪੱਛਮੀ ਬੰਗਾਲ, ਅਸਾਮ, ਮੇਘਾਲਯਾ, ਤ੍ਰਿਪੁਰਾ ਅਤੇ ਮਿਜ਼ੋਰਮ ਨਾਲ ਲੱਗਦੀ ਹੈ। ਇਹ ਭਾਰਤ ਦੀ ਸਭ ਤੋਂ ਲੰਬੀ ਸਰਹੱਦ ਹੈ ਅਤੇ ਇਸ ‘ਤੇ ਕਈ ਵੱਡੇ ਕਾਨੂੰਨੀ ਬਾਰਡਰ ਪੋਇੰਟ ਹਨ ਜਿਵੇਂ ਕਿ ਪੇਟਰਾਪੋਲ-ਬੇਨਾਪੋਲ, ਅਗਰਤਲਾ-ਅਖੌਰਾ, ਦਾਵਕੀ-ਤਮਾਬਿਲ, ਹਿਲੀ ਅਤੇ ਚੰਗਰਾਬੰਧਾ-ਬੁਰੀਮਾਰੀ।

ਜਲੰਧਰ ਵਿੱਚ ਫਿਰ ਗੋਲੀਬਾਰੀ! ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਹਰ ਸਾਲ ਹਜ਼ਾਰਾਂ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਤਾਜ਼ਾ ਅੰਕੜਿਆਂ ਅਨੁਸਾਰ ਇੱਕ ਸਾਲ ਵਿੱਚ 10,000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗੈਰ-ਕਾਨੂੰਨੀ ਗਤੀਵਿਧੀਆਂ ਵਿੱਚੋਂ ਲਗਭਗ 80 ਫੀਸਦੀ ਦੱਖਣੀ ਬੰਗਾਲ ਵਿੱਚ ਹੁੰਦੀਆਂ ਹਨ, ਖ਼ਾਸ ਕਰਕੇ ਸੁੰਦਰਬਨ, ਉੱਤਰੀ 24 ਪਰਗਨਾ, ਨਦੀਆ, ਮੁਰਸ਼ਿਦਾਬਾਦ ਅਤੇ ਮਾਲਦਾ ਜ਼ਿਲ੍ਹਿਆਂ ਵਿੱਚ, ਜਿੱਥੇ ਸਰਹੱਦ ਅਣਫੈਂਸਡ ਅਤੇ ਦਰਿਆਈ ਇਲਾਕਿਆਂ ਕਾਰਨ ਆਸਾਨੀ ਨਾਲ ਪਾਰ ਕੀਤੀ ਜਾ ਸਕਦੀ ਹੈ। ਉੱਤਰੀ ਬੰਗਾਲ ਅਤੇ ਮੇਘਾਲਯਾ ਦੇ ਕੁਝ ਹਿੱਸਿਆਂ ਵਿੱਚ ਛੋਟੇ ਪੱਧਰ ‘ਤੇ ਗੈਰ-ਕਾਨੂੰਨੀ ਪਾਰੀਆਂ ਦਰਜ ਕੀਤੀਆਂ ਗਈਆਂ ਹਨ।

youth-dangerous-stunt-border-wire-selfie

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.