Last Updated: November 7, 2026

Dainik Savera Times Logo

Women’s Premier League: 2026 ਦੀ ਧਮਾਕੇਦਾਰ ਸ਼ੁਰੂਆਤ ਅੱਜ ਮੁੰਬਈ ਤੇ ਬੈਂਗਲੁਰੂ ਵਿਚਾਲੇ ਹੋਵੇਗਾ ਟਕਰਾਅ

9 January 2026 ਅੱਪਡੇਟ ਕੀਤਾ ਗਿਆ

Women’s Premier League: 2026 ਦੀ ਧਮਾਕੇਦਾਰ ਸ਼ੁਰੂਆਤ ਅੱਜ ਮੁੰਬਈ ਤੇ ਬੈਂਗਲੁਰੂ ਵਿਚਾਲੇ ਹੋਵੇਗਾ ਟਕਰਾਅ

ਨਵੀਂ ਦਿਲੀ: ਵੁਮੇਨਜ਼ ਪ੍ਰੀਮੀਅਰ ਲੀਗ 2026 ਦੀ ਸ਼ੁਰੂਆਤ ਅੱਜ ਹੋ ਰਹੀ ਹੈ ਜਿਸ ਵਿੱਚ ਪਹਿਲਾ ਮੁਕਾਬਲਾ ਪਿਛਲੇ ਸਾਲ ਦੀ ਚੈਂਪੀਅਨ ਟੀਮ ਮੁੰਬਈ ਇੰਡੀਆਨਜ਼ ਅਤੇ ਰਾਇਲ ਚੈਲੈਂਜਰਜ਼ ਬੈਂਗਲੁਰੂ ਦੇ ਵਿਚਕਾਰ ਖੇਡਿਆ ਜਾਵੇਗਾ। ਇਹ ਹਾਈ-ਪ੍ਰੋਫਾਈਲ ਟਕਰਾਅ ਨਵੀ ਮੁੰਬਈ ਦੇ ਡਾ ਡੀ ਵਾਈ ਪਾਟੀਲ ਸਪੋਰਟਸ ਅਕੈਡਮੀ ਵਿਖੇ ਹੋਵੇਗਾ। ਮੈਚ ਤੋਂ ਪਹਿਲਾਂ ਸ਼ਾਮ 6 ਵੱਜ ਕੇ 45 ਮਿੰਟ ‘ਤੇ ਸ਼ਾਨਦਾਰ ਉਦਘਾਟਨੀ ਸਮਾਰੋਹ ਹੋਵੇਗਾ ਜਿਸ ਵਿੱਚ ਕਈ ਮਸ਼ਹੂਰ ਕਲਾਕਾਰ ਆਪਣੀ ਪ੍ਰਸਤੁਤੀ ਦੇਣਗੇ।

ਇਹ ਵੀ ਪੜ੍ਹੋ: ਸਪੇਸਵਾਕ ਤੋਂ ਪਹਿਲਾਂ ਆਈ ਸਿਹਤ ਦੀ ਅੜਚਣ ਨਾਸਾ ਨੇ ਮਿਸ਼ਨ ਮੁਲਤਵੀ ਕੀਤਾ…..

ਉਦਘਾਟਨੀ ਸਮਾਰੋਹ ਵਿੱਚ ਗਾਇਕ ਯੋ ਯੋ ਹਨੀ ਸਿੰਘ ਅਦਾਕਾਰਾ ਜੈਕਲੀਨ ਫਰਨਾਂਡਿਸ ਅਤੇ ਮਿਸ ਯੂਨੀਵਰਸ ਹਰਨਾਜ਼ ਸੰਧੂ ਸ਼ਾਮਲ ਹੋਣਗੇ। ਇਹ ਪਹਿਲੀ ਵਾਰ ਹੋਵੇਗਾ ਕਿ ਹਨੀ ਸਿੰਘ ਕਿਸੇ ਖੇਡ ਸਮਾਰੋਹ ਵਿੱਚ ਲਾਈਵ ਪਰਫਾਰਮ ਕਰ ਰਹੇ ਹਨ। ਮੈਚ ਦਾ ਟਾਸ਼ ਸ਼ਾਮ 7 ਵਜੇ ਹੋਵੇਗਾ ਅਤੇ ਖੇਡ 7 ਵੱਜ ਕੇ 30 ਮਿੰਟ ‘ਤੇ ਸ਼ੁਰੂ ਹੋਵੇਗੀ।

ਮੁੰਬਈ ਇੰਡੀਆਨਜ਼ ਦੀ ਅਗਵਾਈ ਹਰਮਨਪ੍ਰੀਤ ਕੌਰ ਕਰ ਰਹੀ ਹੈ ਜਦਕਿ ਰਾਇਲ ਚੈਲੈਂਜਰਜ਼ ਬੈਂਗਲੁਰੂ ਦੀ ਕਮਾਨ ਸਮ੍ਰਿਤੀ ਮੰਧਾਨਾ ਕੋਲ ਹੈ। ਦੋਹਾਂ ਟੀਮਾਂ ਨੇ ਹਾਲੀਆ ਨੀਲਾਮੀ ਵਿੱਚ ਆਪਣੀ ਟੀਮ ਨੂੰ ਹੋਰ ਮਜ਼ਬੂਤ ਬਣਾਇਆ ਹੈ ਅਤੇ ਦੋਹਾਂ ਹੀ ਟੀਮਾਂ ਜਿੱਤ ਨਾਲ ਸੀਜ਼ਨ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਵਿੱਚ ਹਨ ਜਿਸ ਕਾਰਨ ਇਹ ਮੁਕਾਬਲਾ ਕਾਫੀ ਉਤਸ਼ਾਹਜਨਕ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲੋਹੜੀ ਤੱਕ ਪੰਜਾਬ ‘ਚ ਛਾਈ ਰਹੇਗੀ ਧੁੰਦ ਅਤੇ ਠੰਢੀ ਲਹਿਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਇਹ ਮੈਚ ਸਟਾਰ ਸਪੋਰਟਸ ਨੈਟਵਰਕ ‘ਤੇ ਲਾਈਵ ਦਿਖਾਇਆ ਜਾਵੇਗਾ ਅਤੇ ਜੀਓਹੌਟਸਟਾਰ ਐਪ ਅਤੇ ਵੈੱਬਸਾਈਟ ਰਾਹੀਂ ਵੀ ਸਟਰੀਮ ਕੀਤਾ ਜਾਵੇਗਾ। ਇਹ ਵੁਮੇਨਜ਼ ਪ੍ਰੀਮੀਅਰ ਲੀਗ ਦਾ ਚੌਥਾ ਸੀਜ਼ਨ ਹੈ। ਹੁਣ ਤੱਕ ਮੁੰਬਈ ਅਤੇ ਬੈਂਗਲੁਰੂ ਸੱਤ ਵਾਰ ਆਮਨੇ ਸਾਹਮਣੇ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਚਾਰ ਵਾਰ ਮੁੰਬਈ ਨੇ ਜਿੱਤ ਦਰਜ ਕੀਤੀ ਹੈ ਅਤੇ ਤਿੰਨ ਵਾਰ ਬੈਂਗਲੁਰੂ ਨੇ। ਪਿਛਲੇ ਤਿੰਨ ਸੀਜ਼ਨਾਂ ਵਿੱਚ ਮੁੰਬਈ ਨੇ ਦੋ ਵਾਰ ਖਿਤਾਬ ਜਿੱਤਿਆ ਹੈ ਜਦਕਿ ਬੈਂਗਲੁਰੂ ਨੇ ਇੱਕ ਵਾਰ ਟਾਈਟਲ ਆਪਣੇ ਨਾਮ ਕੀਤਾ ਹੈ। ਦਿੱਲੀ ਕੈਪੀਟਲਜ਼ ਹਰ ਵਾਰ ਫਾਈਨਲ ਤੱਕ ਪਹੁੰਚੀ ਪਰ ਤਿੰਨੋ ਵਾਰ ਰਨਰਅੱਪ ਰਹੀ।

ਰਾਇਲ ਚੈਲੈਂਜਰਜ਼ ਬੈਂਗਲੁਰੂ ਦੀ ਟੀਮ ਵਿੱਚ ਸਮ੍ਰਿਤੀ ਮੰਧਾਨਾ ਕਪਤਾਨ ਹਨ ਅਤੇ ਹੋਰ ਖਿਡਾਰੀ ਹਨ ਜਾਰਜੀਆ ਵੋਲ ਗੌਤਮੀ ਨਾਇਕ ਗ੍ਰੇਸ ਹੈਰਿਸ ਰਿਚਾ ਘੋਸ਼ ਨਾਡੀਨ ਡਿ ਕਲਰਕ ਪੂਜਾ ਵਸਤ੍ਰਾਕਰ ਰਾਧਾ ਯਾਦਵ ਸ਼੍ਰੇਯੰਕਾ ਪਟੇਲ ਅਰੁਣਧਤੀ ਰੈੱਡੀ ਲੌਰੇਨ ਬੈਲ ਕੁਮਾਰੀ ਪ੍ਰਤਿਓਸ਼ਾ ਸਾਯਲੀ ਸਤਘਾਰੇ ਪ੍ਰੇਮਾ ਰਾਵਤ ਦਯਾਲਨ ਹੇਮਲਤਾ ਅਤੇ ਲਿੰਡਸੀ ਸਮਿਥ।

ਮੁੰਬਈ ਇੰਡੀਆਨਜ਼ ਦੀ ਟੀਮ ਵਿੱਚ ਹੇਲੀ ਮੈਥਿਊਜ਼ ਜੀ ਕਮਲਿਨੀ ਨੈਟ ਸਿਵਰ-ਬਰੰਟ ਹਰਮਨਪ੍ਰੀਤ ਕੌਰ ਅਮੇਲੀਆ ਕਰ ਅਮਨਜੋਤ ਕੌਰ ਸਜੀਵਨ ਸਜਨਾ ਪੂਨਮ ਖੇਮਨਾਰ ਸੰਸਕ੍ਰਿਤੀ ਗੁਪਤਾ ਸ਼ਬਨਮ ਇਸਮਾਈਲ ਤ੍ਰਿਵੇਣੀ ਵਸ਼ਿਸ਼ਠ ਨੱਲਾ ਰੈੱਡੀ ਰਹੀਲਾ ਫਿਰਦੌਸ ਮਿਲੀ ਇਲਿੰਗਵਰਥ ਸਾਈਕਾ ਇਸ਼ਾਕ ਅਤੇ ਨਿਕੋਲਾ ਕੇਰੀ ਸ਼ਾਮਲ ਹਨ।

ਇਸ ਮੌਕੇ ‘ਤੇ ਖੇਡ ਪ੍ਰੇਮੀ ਉਤਸ਼ਾਹਤ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੀਜ਼ਨ ਵੀ ਪਿਛਲੇ ਤਿੰਨ ਸੀਜ਼ਨਾਂ ਵਾਂਗ ਰੋਮਾਂਚਕ ਅਤੇ ਉਤਸ਼ਾਹ ਭਰਪੂਰ ਹੋਵੇਗਾ।

womens-premier-league-2026-opening-match-mumbai-indians-rcb

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.