skip to content

Last Updated: October 5, 2026

Dainik Savera Times Logo

AC ਕਿਉਂ ਫਟਦਾ ਹੈ? ਦਿੱਲੀ ਹਾਦਸੇ ਤੋਂ ਬਾਅਦ ਮਾਹਰਾਂ ਦੀ ਚਿਤਾਵਨੀ ਅਤੇ ਸੁਰੱਖਿਆ ਟਿਪਸ ਜਾਰੀ

5 months ਪਹਿਲਾ

AC ਕਿਉਂ ਫਟਦਾ ਹੈ? ਦਿੱਲੀ ਹਾਦਸੇ ਤੋਂ ਬਾਅਦ ਮਾਹਰਾਂ ਦੀ ਚਿਤਾਵਨੀ ਅਤੇ ਸੁਰੱਖਿਆ ਟਿਪਸ ਜਾਰੀ

ਨੈਸ਼ਨਲ ਨਿਊਜ਼ : ਦਿੱਲੀ ਦੇ ਵਿਵੇਕ ਵਿਹਾਰ ਵਿੱਚ ਵਾਪਰੀ ਅੱਗ ਦੀ ਘਟਨਾ, ਜਿਸ ਵਿੱਚ ਲਗਭਗ 9 ਲੋਕਾਂ ਦੀ ਮੌਤ ਹੋ ਗਈ, ਨੇ ਏਅਰ ਕੰਡੀਸ਼ਨਰ (AC) ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ੁਰੂਆਤੀ ਜਾਂਚਾਂ ਵਿੱਚ ਇਹ ਸੰਕੇਤ ਮਿਲੇ ਹਨ ਕਿ ਅੱਗ ਦੀ ਸ਼ੁਰੂਆਤ AC ਦੇ ਧਮਾਕੇ ਜਾਂ ਖ਼ਰਾਬੀ ਨਾਲ ਹੋਈ ਹੋ ਸਕਦੀ ਹੈ।

ਇਸ ਤੋਂ ਬਾਅਦ ਮਾਹਰਾਂ ਨੇ AC ਦੀ ਸਹੀ ਵਰਤੋਂ ਅਤੇ ਨਿਯਮਿਤ ਮੇਨਟੇਨੈਂਸ ਬਾਰੇ ਚਿਤਾਵਨੀ ਜਾਰੀ ਕੀਤੀ ਹੈ।

AC ਫਟਣ ਜਾਂ ਅੱਗ ਲੱਗਣ ਦੇ ਮੁੱਖ ਕਾਰਨ

  1. ਸ਼ਾਰਟ ਸਰਕਟ ਅਤੇ ਖ਼ਰਾਬ ਵਾਇਰਿੰਗ

AC ਇੱਕ ਹਾਈ-ਪਾਵਰ ਉਪਕਰਨ ਹੈ। ਜੇਕਰ ਪੁਰਾਣੀ ਜਾਂ ਢਿੱਲੀ ਵਾਇਰਿੰਗ ਹੋਵੇ
ਓਵਰਲੋਡ ਸਾਕਟ ਵਰਤੀ ਜਾਵੇ ਜਾਂ ਗਲਤ ਇਲੈਕਟ੍ਰਿਕ ਕਨੈਕਸ਼ਨ ਹੋਵੇ ਤਾਂ ਸ਼ਾਰਟ ਸਰਕਟ ਹੋ ਸਕਦਾ ਹੈ, ਜੋ ਅੱਗ ਜਾਂ ਧਮਾਕੇ ਦਾ ਕਾਰਨ ਬਣ ਸਕਦਾ ਹੈ।

  1. ਓਵਰਹੀਟਿੰਗ

ਲੰਬੇ ਸਮੇਂ ਤੱਕ AC ਚਲਾਉਣਾ ਜਾਂ ਅੰਦਰ ਧੂੜ ਜਮ੍ਹਾ ਹੋ ਜਾਣ ਨਾਲ ਕੰਪ੍ਰੈਸਰ ‘ਤੇ ਦਬਾਅ ਵੱਧਦਾ ਹੈ
ਸਿਸਟਮ ਗਰਮ ਹੋ ਜਾਂਦਾ ਹੈ ਅੱਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ

  1. ਗੈਸ ਲੀਕੇਜ

AC ਵਿੱਚ ਵਰਤੀ ਜਾਣ ਵਾਲੀ ਗੈਸ ਜੇਕਰ ਲੀਕ ਹੋ ਜਾਵੇ ਜਲਣਸ਼ੀਲ ਮਾਹੌਲ ਬਣ ਸਕਦਾ ਹੈ।
ਚਿੰਗਾਰੀ ਨਾਲ ਧਮਾਕਾ ਹੋ ਸਕਦਾ ਹੈ। ਗਲਤ ਸਰਵਿਸਿੰਗ ਨਾਲ ਖ਼ਤਰਾ ਹੋਰ ਵਧਦਾ ਹੈ।

  1. ਮੇਨਟੇਨੈਂਸ ਦੀ ਕਮੀ

ਨਿਯਮਿਤ ਸਰਵਿਸ ਨਾ ਹੋਣ ਕਾਰਨ ਫਿਲਟਰ ਜਾਮ ਹੋ ਜਾਂਦੇ ਹਨ। ਕੋਇਲਾਂ ਗੰਦੀ ਹੋ ਜਾਂਦੀ ਹਨ।
ਮਸ਼ੀਨ ‘ਤੇ ਵਾਧੂ ਲੋਡ ਪੈਂਦਾ ਹੈ। ਇਹ ਸਭ ਓਵਰਹੀਟਿੰਗ ਅਤੇ ਫੇਲ੍ਹਰ ਦਾ ਕਾਰਨ ਬਣ ਸਕਦਾ ਹੈ।

  1. ਖ਼ਰਾਬ ਜਾਂ ਘਟੀਆ ਪਾਰਟਸ

ਸਸਤੇ ਜਾਂ ਲੋਕਲ ਪਾਰਟਸ ਦੇ ਇਸਤੇਮਾਲ ਨਾਲ ਕੰਪ੍ਰੈਸਰ ਖ਼ਰਾਬ ਹੋ ਸਕਦਾ ਹੈ। ਕੈਪੈਸੀਟਰ ਫਟ ਸਕਦਾ ਹੈ। ਅਚਾਨਕ ਧਮਾਕੇ ਦੀ ਸਥਿਤੀ ਬਣ ਸਕਦੀ ਹੈ।

AC ਤੋਂ ਸੁਰੱਖਿਅਤ ਕਿਵੇਂ ਰਹੀਏ?

ਹਰ ਸੀਜ਼ਨ ਸਰਵਿਸ ਜ਼ਰੂਰੀ

AC ਨੂੰ ਚਲਾਉਣ ਤੋਂ ਪਹਿਲਾਂ ਪ੍ਰੋਫੈਸ਼ਨਲ ਸਰਵਿਸ ਕਰਵਾਉਣਾ ਸਭ ਤੋਂ ਮਹੱਤਵਪੂਰਨ ਹੈ।

ਸਹੀ ਇਲੈਕਟ੍ਰਿਕ ਸੈਟਅਪ
ਵੱਖਰੀ ਪਾਵਰ ਲਾਈਨ ਵਰਤੋ
ਐਕਸਟੈਂਸ਼ਨ ਬੋਰਡ ਤੋਂ ਬਚੋ
ਮਜ਼ਬੂਤ ਵਾਇਰਿੰਗ ਹੋਣੀ ਚਾਹੀਦੀ ਹੈ
ਲਗਾਤਾਰ ਚਲਾਉਣ ਤੋਂ ਬਚੋ

AC ਨੂੰ ਬਿਨਾਂ ਰੁਕਾਵਟ ਬਹੁਤ ਦੇਰ ਤੱਕ ਨਾ ਚਲਾਓ, ਵਿਚਕਾਰ ਬ੍ਰੇਕ ਦਿਓ।

ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਜੇਕਰ ਅਜੀਬ ਆਵਾਜ਼ ਆਏ ਬਦਬੂ ਮਹਿਸੂਸ ਹੋਵੇ ਕੂਲਿੰਗ ਘੱਟ ਹੋ ਜਾਵੇ ਤਾਂ ਤੁਰੰਤ ਟੈਕਨੀਸ਼ੀਅਨ ਨੂੰ ਦਿਖਾਓ।

ਫਿਲਟਰ ਸਾਫ਼ ਰੱਖੋ

ਸਾਫ਼ ਫਿਲਟਰ ਹਵਾ ਦਾ ਵਹਾਅ ਠੀਕ ਰੱਖਦੇ ਹਨ ਮਸ਼ੀਨ ‘ਤੇ ਦਬਾਅ ਘਟਾਉਂਦੇ ਹਨ ਭਰੋਸੇਮੰਦ ਸਰਵਿਸ ਹੀ ਲਓ ਹਮੇਸ਼ਾ ਅਧਿਕਾਰਤ ਟੈਕਨੀਸ਼ੀਅਨ ਅਤੇ ਭਰੋਸੇਮੰਦ ਬ੍ਰਾਂਡ ਦੀ ਹੀ ਚੋਣ ਕਰੋ।

AC ਖੁਦ ਖ਼ਤਰਨਾਕ ਨਹੀਂ ਹੁੰਦਾ, ਪਰ ਗਲਤ ਵਰਤੋਂ, ਖ਼ਰਾਬ ਵਾਇਰਿੰਗ ਅਤੇ ਮੇਨਟੇਨੈਂਸ ਦੀ ਕਮੀ ਇਸਨੂੰ ਖ਼ਤਰੇ ਵਿੱਚ ਬਦਲ ਸਕਦੀ ਹੈ। ਦਿੱਲੀ ਹਾਦਸਾ ਇੱਕ ਚੇਤਾਵਨੀ ਹੈ ਕਿ ਘਰਾਂ ਵਿੱਚ ਛੋਟੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.