Last Updated: October 5, 2026

Dainik Savera Times Logo

ਦਵਾਈਆਂ ਕਿਉਂ ਨਹੀਂ ਕਰ ਰਹੀਆਂ ਕੰਮ? WHO ਨੇ ਦਿੱਤੀ ਵੱਡੀ ਚੇਤਾਵਨੀ

5 months ਪਹਿਲਾ

ਦਵਾਈਆਂ ਕਿਉਂ ਨਹੀਂ ਕਰ ਰਹੀਆਂ ਕੰਮ? WHO ਨੇ ਦਿੱਤੀ ਵੱਡੀ ਚੇਤਾਵਨੀ

ਨਵੀਂ ਦਿੱਲੀ (ਦੈਨਿਕ ਸਵੇਰਾ): ਐਂਟੀਬਾਇਓਟਿਕ ਉਹ ਦਵਾਈਆਂ ਹੁੰਦੀਆਂ ਹਨ ਜੋ ਸਾਡੇ ਸ਼ਰੀਰ ਵਿੱਚ ਬੈਕਟੀਰੀਆ ਨੂੰ ਮਾਰ ਕੇ ਬਿਮਾਰੀ ਤੋਂ ਠੀਕ ਕਰਦੀਆਂ ਹਨ। ਪਰ ਹੁਣ ਇੱਕ ਵੱਡੀ ਸਮੱਸਿਆ ਖੜੀ ਹੋ ਰਹੀ ਹੈ, ਜਿਸਨੂੰ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਕਿਹਾ ਜਾਂਦਾ ਹੈ। ਸਧਾਰਣ ਭਾਸ਼ਾ ਵਿੱਚ, ਬੈਕਟੀਰੀਆ ਨੇ ਦਵਾਈਆਂ ਦੇ ਖ਼ਿਲਾਫ਼ ਲੜਨਾ ਸਿੱਖ ਲਿਆ ਹੈ। ਇਸ ਕਰਕੇ ਦਵਾਈਆਂ ਦਾ ਅਸਰ ਘਟ ਰਿਹਾ ਹੈ। WHO ਡਬਲਯੂ.ਐਚ.ਓ. ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇੱਕ “ਧੀਮੀ ਮਹਾਮਾਰੀ” ਹੈ ਜੋ ਚੁੱਪਚਾਪ ਦੁਨੀਆ ਭਰ ਵਿੱਚ ਫੈਲ ਰਹੀ ਹੈ।

 

BIG NEWS: ਡੈਨਮਾਰਕ ਰੇਲ ਹਾਦਸਾ: ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਟੱਕਰ, 5 ਗੰਭੀਰ ਜ਼ਖਮੀ

 

ਦਵਾਈਆਂ ਕਿਉਂ ਬੇਅਸਰ ਹੋ ਰਹੀਆਂ ਹਨ?
ਬਿਨਾਂ ਡਾਕਟਰ ਦੀ ਸਲਾਹ ਦੇ ਮੈਡੀਕਲ ਸਟੋਰ ਤੋਂ ਦਵਾਈ ਖਰੀਦ ਕੇ ਖਾਣਾ ਸਭ ਤੋਂ ਵੱਡੀ ਗਲਤੀ ਹੈ। ਅਕਸਰ ਲੋਕ 2 ਦਿਨ ਦਵਾਈ ਖਾ ਕੇ ਠੀਕ ਮਹਿਸੂਸ ਕਰਦੇ ਹਨ ਅਤੇ ਦਵਾਈ ਛੱਡ ਦਿੰਦੇ ਹਨ। ਇਸ ਨਾਲ ਬਚੇ ਹੋਏ ਬੈਕਟੀਰੀਆ ਹੋਰ ਜ਼ਿਆਦਾ ਤਾਕਤਵਰ ਅਤੇ ਖ਼ਤਰਨਾਕ ਬਣ ਜਾਂਦੇ ਹਨ।
ਜੁਕਾਮ ਜਾਂ ਸਧਾਰਣ ਵਾਇਰਲ ਬਿਮਾਰੀ ਵਿੱਚ ਐਂਟੀਬਾਇਓਟਿਕ ਲੈਣਾ ਵੀ ਗਲਤ ਹੈ, ਕਿਉਂਕਿ ਇਹ ਦਵਾਈਆਂ ਵਾਇਰਸ ‘ਤੇ ਨਹੀਂ, ਸਿਰਫ਼ ਬੈਕਟੀਰੀਆ ‘ਤੇ ਕੰਮ ਕਰਦੀਆਂ ਹਨ।
ਅੱਜਕੱਲ੍ਹ ਫਲ, ਸਬਜ਼ੀਆਂ ਅਤੇ ਪਸ਼ੂਆਂ ਨੂੰ ਵੀ ਦਵਾਈਆਂ ਦੇ ਟੀਕੇ ਲਗਾਏ ਜਾਂਦੇ ਹਨ, ਜੋ ਖਾਣੇ ਰਾਹੀਂ ਸਾਡੇ ਸ਼ਰੀਰ ਵਿੱਚ ਜਾ ਕੇ ਦਵਾਈਆਂ ਦੇ ਅਸਰ ਨੂੰ ਘਟਾ ਰਹੇ ਹਨ।

 

who-warning-medicines-not-working

who-warning-medicines-not-working

ਨਵੀਂ ਰਿਸਰਚ ਕੀ ਕਹਿੰਦੀ ਹੈ?
ਜਿਲਿਨ ਯੂਨੀਵਰਸਿਟੀ ਅਤੇ ਪੇਕਿੰਗ ਯੂਨੀਅਨ ਮੈਡੀਕਲ ਕਾਲਜ ਦੀ ਇੱਕ ਨਵੀਂ ਗਲੋਬਲ ਸਟਡੀ ਵਿੱਚ ਹਸਪਤਾਲਾਂ ਅਤੇ ਰਿਸਰਚ ਨੈੱਟਵਰਕ ਤੋਂ ਡਾਟਾ ਇਕੱਠਾ ਕੀਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਕੋਈ ਭਵਿੱਖ ਦਾ ਖ਼ਤਰਾ ਨਹੀਂ, ਇਹ ਅੱਜ ਹੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ।

 

ਖੂਨ-ਸਨੇ ਹੱਥ: IRS ਅਫ਼ਸਰ ਦੀ ਧੀ ਦੇ ਕਤਲ ‘ਚ ਦਰਿੰਦਗੀ ਦੇ ਹੋਏ ਵੱਡੇ ਖੁਲਾਸੇ

ਆਮ ਲੋਕਾਂ ‘ਤੇ ਇਸਦਾ ਕੀ ਅਸਰ ਹੋਵੇਗਾ?
ਡਬਲਯੂ.ਐਚ.ਓ. ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕਿਸੇ ਇੱਕ ਦੇਸ਼ ਦੀ ਨਹੀਂ, ਸਾਰੀ ਦੁਨੀਆ ਦੀ ਹੈ। ਜੇ ਅਸੀਂ ਹੁਣ ਨਹੀਂ ਸਾਵਧਾਨ ਹੋਏ ਤਾਂ ਭਵਿੱਖ ਵਿੱਚ ਛੋਟੇ–ਛੋਟੇ ਓਪਰੇਸ਼ਨ ਵੀ ਫੇਲ ਹੋ ਸਕਦੇ ਹਨ। ਕੈਂਸਰ, ਨਿਮੋਨੀਆ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ।
ਏਸ਼ੀਆ ਦੇ ਦੇਸ਼ਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹਨ ਕਿਉਂਕਿ ਇੱਥੇ ਦਵਾਈਆਂ ਦੀ ਵਿਕਰੀ ‘ਤੇ ਕੜੀ ਨਿਗਰਾਨੀ ਨਹੀਂ ਹੈ।

 

ਬਚਾਅ ਲਈ ਕੀ ਕਰਨਾ ਚਾਹੀਦਾ ਹੈ?
ਡਾਕਟਰ ਦੀ ਸਲਾਹ ਬਿਨਾਂ ਕਦੇ ਵੀ ਐਂਟੀਬਾਇਓਟਿਕ ਨਾ ਲਵੋ।
ਡਾਕਟਰ ਨੇ ਜਿੰਨੇ ਦਿਨ ਦੀ ਦਵਾਈ ਦਿੱਤੀ ਹੈ, ਉਹ ਪੂਰੀ ਕਰੋ।
ਸਾਫ਼–ਸਫ਼ਾਈ ਰੱਖੋ, ਹੱਥ ਵਾਰ–ਵਾਰ ਧੋਵੋ ਤਾਂ ਜੋ ਇਨਫੈਕਸ਼ਨ ਤੋਂ ਬਚਿਆ ਜਾ ਸਕੇ।
ਦਵਾਈ ਲੈਣ ਤੋਂ ਪਹਿਲਾਂ, ਜੇ ਸੰਭਵ ਹੋਵੇ, ਤਾਂ ਕਲਚਰ ਟੈਸਟ ਕਰਵਾਓ ਤਾਂ ਕਿ ਪਤਾ ਲੱਗੇ ਕਿ ਕਿਹੜੀ ਦਵਾਈ ਦੀ ਲੋੜ ਹੈ।

 

ਡਿਸਕਲੇਮਰ: ਇਹ ਜਾਣਕਾਰੀ ਸਿਰਫ਼ ਸਿਹਤ ਬਾਰੇ ਜਾਗਰੂਕਤਾ ਲਈ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਸਲਾਹ ਦਾ ਬਦਲ ਨਹੀਂ ਹੈ। ਕੋਈ ਵੀ ਦਵਾਈ ਜਾਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਾਹਿਰ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

who-warning-medicines-not-working

who-warning-medicines-not-working

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.