skip to content

Last Updated: November 6, 2026

Dainik Savera Times Logo

ਸਿੱਖਾਂ ਵਿਰੁੱਧ ਹਿੰਸਾ ਤੇ ਵਿਤਕਰੇ ਨੂੰ ਲੱਗੇਗਾ ਕਾਨੂੰਨੀ ਥੱਪੜ: ਅਮਰੀਕਾ ‘ਚ ਨਵਾਂ ਐਕਟ ਪੇਸ਼..

23 January 2026 ਅੱਪਡੇਟ ਕੀਤਾ ਗਿਆ

ਸਿੱਖਾਂ ਵਿਰੁੱਧ ਹਿੰਸਾ ਤੇ ਵਿਤਕਰੇ ਨੂੰ ਲੱਗੇਗਾ ਕਾਨੂੰਨੀ ਥੱਪੜ: ਅਮਰੀਕਾ ‘ਚ ਨਵਾਂ ਐਕਟ ਪੇਸ਼..

ਅੰਤਰਰਾਸ਼ਟਰੀ ਡੈਕਸ: ਅਮਰੀਕਾ ਦੀ ਸੰਸਦ ਵਿੱਚ ਕੈਲੀਫੋਰਨੀਆ ਦੇ ਕਾਂਗਰਸਮੈਨ ਡੇਵਿਡ ਵਲਾਡੋ ਅਤੇ ਨਿਊ ਜਰਸੀ ਦੇ ਕਾਂਗਰਸਮੈਨ ਜੋਸ਼ ਗੋਟਹਾਈਮਰ ਨੇ ਮਿਲ ਕੇ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ, ਜਿਸਦਾ ਨਾਮ ਹੈ “ਸਿੱਖ ਅਮੈਰਿਕਨ ਐਂਟੀ-ਡਿਸਕ੍ਰਿਮੀਨੇਸ਼ਨ ਐਕਟ”। ਇਸ ਬਿੱਲ ਦਾ ਮਕਸਦ ਅਮਰੀਕਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਹੋ ਰਹੇ ਵਿਤਕਰੇ, ਹਿੰਸਾ ਅਤੇ ਧਮਕੀਆਂ ਨੂੰ ਰੋਕਣਾ ਹੈ।

ਕੇਰਲ ‘ਚ ਮੋਦੀ ਦਾ ਵਿਕਾਸੀ ਦੌਰਾ: ਨਵੇਂ ਰੇਲ ਰਸਤੇ, ਸਟਾਰਟਅੱਪ ਹੱਬ ਅਤੇ ਸਿਹਤ ਸੇਵਾਵਾਂ ਨੂੰ ਮਿਲੀ ਰਫ਼ਤਾਰ

ਇਸ ਕਾਨੂੰਨ ਦੇ ਤਹਿਤ ਅਮਰੀਕੀ ਨਿਆਂ ਵਿਭਾਗ ਦੇ ਅਧੀਨ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ, ਜੋ ਸਿੱਖ ਵਿਰੋਧੀ ਘਟਨਾਵਾਂ ਦੀ ਜਾਂਚ ਕਰੇਗੀ। ਇਹ ਟਾਸਕ ਫੋਰਸ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਸਿੱਧਾ ਸੰਪਰਕ ਕਰਕੇ ਕੰਮ ਕਰੇਗੀ, ਜੋ ਕਿ ਕਾਨੂੰਨੀ ਤੌਰ ‘ਤੇ ਲਾਜ਼ਮੀ ਹੋਵੇਗਾ।

ਲੰਬੇ ਸਮੇਂ ਬੈਠਣ ਦੌਰਾਨ ਪੈਰ ਹਿਲਾਉਣਾ ਗਲਤ ਆਦਤ ਹੈ? ਜਾਂ ਥੈਰੇਪੀ?

ਇਹ ਉਪਰਾਲਾ ਉਸ ਪਿਛੋਕੜ ਵਿੱਚ ਆ ਰਿਹਾ ਹੈ ਜਿੱਥੇ ਹਾਲ ਹੀ ਵਿੱਚ ਕੈਲੀਫੋਰਨੀਆ ਅਸੈਂਬਲੀ ਨੇ ਸਿੱਖਾਂ ਦੇ ਹੱਕਾਂ ਲਈ ਇੱਕ ਬਿੱਲ ਪਾਸ ਕੀਤਾ ਸੀ, ਪਰ ਗਵਰਨਰ ਵੱਲੋਂ ਉਸਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਭਾਰੀ ਵਿਰੋਧ ਹੋਇਆ। ਹੁਣ ਜੋ ਨਵਾਂ ਬਿੱਲ ਵਾਸ਼ਿੰਗਟਨ ਵਿੱਚ ਪੇਸ਼ ਕੀਤਾ ਗਿਆ ਹੈ, ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਇਹ ਪੂਰੇ ਅਮਰੀਕਾ ਵਿੱਚ ਲਾਗੂ ਹੋਵੇਗਾ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਇੱਕ ਮਜ਼ਬੂਤ ਕਦਮ ਸਾਬਤ ਹੋਵੇਗਾ।

us-new-act-against-violence-discrimination-sikhs

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.